Join WhatsApp

Join Now

ਵਿਅੰਗ: ਪੰਜਾਬ ਦੇ ਮੁਲਾਜ਼ਮਾਂ ਨੂੰ DA ਦੀ ਦੂਜੀ ਕਿਸ਼ਤ ਜਾਰੀ!

On: ਮਾਰਚ 13, 2026 12:20 ਬਾਃ ਦੁਃ

 

ਵਿਅੰਗ: ਪੰਜਾਬ ਦੇ ਮੁਲਾਜ਼ਮਾਂ ਨੂੰ DA ਦੀ ਦੂਜੀ ਕਿਸ਼ਤ ਜਾਰੀ!

ਬੁੱਧ ਸਿੰਘ ਨੀਲੋਂ

ਬਦਲਾਅ ਵਾਲਿਆਂ ਨੇ ਹੁਣ ਆਪਣੇ ਸਰਕਾਰੀ ਬਜਟ ਵਿੱਚ ਫੰਡ ਐਨਾ ਵੱਧ ਰੱਖ ਦਿੱਤਾ ਕਿ ਉਸ ਨੂੰ ਆਉਣ ਵਾਲੀਆਂ ਚੋਣਾਂ ਤੱਕ ਖ਼ਤਮ ਕਰ ਸਕਣਾ ਮੁਸ਼ਕਲ ਸੀ, ਇਸ ਲਈ ਉਹਨਾਂ ਨੇ ਆਪਣੇ ਮੁਲਾਜ਼ਮਾਂ ਨੂੰ ਨਕਦ ਰਾਸ਼ੀ ਬੱਠਲ ਭਰ ਭਰ ਕੇ ਦੇਣ ਦਾ ਵਾਅਦਾ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਦੀ ਇਸ ਦਰਿਆਦਿਲੀ ਤੋਂ ਖੁਸ਼ ਹੋਏ ਮੁਲਜ਼ਮ ਆਪਣੀਆਂ ਪੱਗਾਂ ਦੀਆਂ ਪੰਡਾਂ ਬੰਨ੍ਹ ਕੇ ਚੁੱਕੀ ਆਉਂਦਿਆਂ ਨੂੰ ਰਸਤੇ ਵਿੱਚ ਸਰਕਾਰੀ ਗੁੰਡਿਆਂ ਨੇ ਘੇਰ ਕੇ ਕੇਵਲ ਲੁੱਟਿਆ ਹੀ ਨਹੀਂ, ਸਗੋਂ ਉਹਨਾਂ ਨੂੰ ਨੁਹਾ ਧੁਆ ਕੇ ਕੁੱਟਿਆ।

ਉਹਨਾਂ DA ਦੀਆਂ ਪੰਡਾਂ ਆਪਣੀਆਂ ਗੱਡੀਆਂ ਵਿੱਚ ਤੁਨ ਕੇ ਮਾਲ ਖ਼ਾਨੇ ਵਿੱਚ ਜਮਾਂ ਕਰਵਾਇਆ ਹੈ। ਜੇ ਕੋਈ ਇਹਨਾਂ ਸਰਕਾਰੀ ਗੁੰਡਿਆਂ ਤੋਂ ਅੱਖ ਬਚਾ ਕੇ ਬਚ ਨਿਕਲਿਆ ਹੈ, ਉਸ ਦੀ ਭਾਲ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਬੀਬੀਆਂ ਤੇ ਬੱਚਿਆਂ ਦਾ ਉਹਨਾਂ ਨੇ ਖ਼ਾਸ ਖ਼ਿਆਲ ਰੱਖਿਆ ਹੈ। ਕਿਸੇ ਦੀ ਸਿਰ ਤੋਂ ਚੁੰਨੀ ਲਹਿਣ ਨਹੀਂ ਦਿੱਤੀ। ਕਿਸੇ ਦੇ ਸਿਰ ਤੇ ਪੱਗ ਰਹਿਣ ਨਹੀਂ ਦਿੱਤੀ।

ਅੱਜ ਜਿਹੜੀ DA ਦੀਆਂ ਉਹਨਾਂ (ਮੁਲਾਜ਼ਮਾਂ) ਨੂੰ ਕਿਸ਼ਤ ਮਿਲੀ ਹੈ। ਉਸਦਾ ਉਹ ਲੁੱਟੇ ਤੇ ਕੁੱਟੇ ਜਾਣ ਤੋਂ ਬਾਅਦ ਵੀ ਸਵਾਗਤ ਕਰਦੇ ਹਨ। ਕਿਉਂਕਿ ਉਹਨਾਂ ਨੂੰ ਹੁਣ ਗੈਸ ਸਿਲੰਡਰ ਲੈਣ ਲਈ ਮਜਬੂਰ ਨਹੀਂ ਹੋਣਾ ਪਵੇਗਾ ਕਿਉਂਕਿ ਸਰਕਾਰ ਹੁਣ ਉਹਨਾਂ ਦੇ ਘਰ ਘਰ ਗੈਸ ਸਿਲੰਡਰ ਪੁਜਦੇ ਕਰੇਗੀ। ਕਿਉਂਕਿ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸਨ, ਉਹ ਤਾਂ ਉਹਨਾਂ ਕੱਲ੍ਹ ਵਿਧਾਨ ਸਭਾ ਵਿੱਚ ਪੂਰੇ ਕਰਨ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ। ਹੁਣ ਤਾਂ ਸਰਕਾਰ ਲੋਕਾਂ ਤੇ ਮੁਲਾਜ਼ਮਾਂ ਨੂੰ ਬੋਨਸ ਵੰਡ ਕੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ।

ਸੋ ਪੰਜਾਬ ਵਾਸੀਓ ਅਗਲੀ ਵਾਰ ਤੁਸੀਂ ਪਹਿਲਾਂ ਵਾਂਗ ਕਮਲੇ ਹੋ ਕੇ ਸਾਨੂੰ ਦੂਜੀ ਵਾਰ ਮੌਕਾ ਦੇਣਾ ਹੈ। ਕਿਉਂਕਿ ਪੰਜਾਬ ਦੀਆਂ ਅਜੇ ਕੁੱਝ ਸਰਕਾਰੀ ਜ਼ਮੀਨਾਂ ਦੀ ਸਾਂਭ ਸੰਭਾਲ ਕਰਨੀ ਹੈ। ਅਸੀਂ ਚਾਹੁੰਦੇ ਹਾਂ ਕਿ ਕੋਈ ਥਾਂ ਬਿਨਾਂ ਸਫ਼ਾਈ ਤੋਂ ਰਹਿ ਨਾ ਜਾਵੇ। ਜਿਹਨਾਂ ਨੂੰ ਡੀਏ ਦੀ ਦੂਜੀ ਕਿਸ਼ਤ ਤੇ ਪੈਨਸ਼ਨਰਾਂ ਨੂੰ ਪੈਨਸ਼ਨ ਨਹੀਂ ਮਿਲੀ ਉਹ ਕਿਸੇ ਵੀ ਦਿਨ ਨਕਦ ਰਾਸ਼ੀ ਲੈ ਕੇ ਜਾ ਸਕਦੇ ਹਨ। ਦਿੱਲੀ ਵਾਲਿਆਂ ਦੀ ਕਿਰਪਾ ਨਾਲ ਬਹੁਤ ਕੁੱਝ ਹੈ।

9464370823

 

More

8th Pay Commission Latest Update: 8ਵੇਂ ਤਨਖ਼ਾਹ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ: ਪੁਰਾਣੀ ਪੈਨਸ਼ਨ ਸਕੀਮ ਵਾਲੇ ਪੈਨਸ਼ਨਰਾਂ ਦੇ ਫਿਟਮੈਂਟ ਫੈਕਟਰ ’ਤੇ ਉੱਠੇ ਸਵਾਲ

ਵੱਡੀ ਖ਼ਬਰ: ਪੰਜਾਬ ‘ਚ ਮੁਫ਼ਤ ਬਿਜਲੀ ਦੀ ਕੀਮਤ PSPCL ’ਤੇ ਪਈ ਭਾਰੀ! ਸਰਕਾਰ ਵੱਲ 7550 ਕਰੋੜ ਸਬਸਿਡੀ ਬਕਾਇਆ- ਸਰਕਾਰੀ ਗਾਰੰਟੀ ਤੋਂ ਬਿਨਾਂ 10 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ

Singer Ammy Virk Firing News: ਪੰਜਾਬੀ ਗਾਇਕ ਐਮੀ ਵਿਰਕ ‘ਤੇ ਫਾਇਰਿੰਗ ਦੀਆਂ ਖ਼ਬਰਾਂ ਦਾ ਸੱਚ ਆਇਆ ਸਾਹਮਣੇ, ਪਿਤਾ ਨੇ ਦਿੱਤਾ ਵੱਡਾ ਬਿਆਨ

ਗੁਲਜ਼ਾਰ ਸਿੰਘ ਸੁਸਾਈਡ ਕੇਸ! ਮਾਨ ਸਰਕਾਰ ਦੀਆਂ ਵਧੀਆਂ ਮੁਸ਼ਕਲਾਂ; ਕੌਮੀ SC ਕਮਿਸ਼ਨ ਨੇ ਮੰਗੀ ਵਿਸਥਾਰਤ ਰਿਪੋਰਟ

ਵੱਡੀ ਖ਼ਬਰ: ਕਿਸਾਨ ਲੀਡਰ ਜਗਜੀਤ ਡੱਲੇਵਾਲ ਨੂੰ ਪੁਲਿਸ ਨੇ ਕੀਤਾ ਘਰ ਚ ਨਜ਼ਰਬੰਦ

ਵੱਡੀ ਖ਼ਬਰ: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ 11 ਸਤੰਬਰ ਤੱਕ ਵਧੀ! ਸਾਰੇ ਕੰਮਕਾਜ ਠੱਪ

Leave a Comment