Saturday, May 18, 2024
No menu items!
HomeChandigarhKhelo India Youth Games! ਫਿਰੋਜ਼ਪੁਰ ਦੇ ਕੇਸ਼ਵ ਤੇ ਪਟਿਆਲਾ ਦੀ ਕ੍ਰਿਸ਼ਿਕਾ ਨੇ...

Khelo India Youth Games! ਫਿਰੋਜ਼ਪੁਰ ਦੇ ਕੇਸ਼ਵ ਤੇ ਪਟਿਆਲਾ ਦੀ ਕ੍ਰਿਸ਼ਿਕਾ ਨੇ ਜਿੱਤੇ ਮੈਡਲ

 

Khelo India Youth Games! ਕੇਸ਼ਵ ਚੌਹਾਨ ਨੇ ਆਪਣੇ ਸ਼ਹਿਰ ਫਿਰੋਜ਼ਪੁਰ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ

ਪੰਜਾਬ ਨੈੱਟਵਰਕ, ਫਿਰੋਜ਼ਪੁਰ-

Khelo India Youth Games! ਫਿਰੋਜ਼ਪੁਰ ਦੇ ਜੰਮਪਲ ਕੇਸ਼ਵ ਚੌਹਾਨ ਜਿਸ ਦੀ ਅੱਖ ਓਲੰਪਿਕ ਮੈਡਲ ‘ਤੇ ਹੈ, ਉਸ ਨੇ ਛੇਵੀਂ ਖੇਲੋ ਇੰਡੀਆ ਯੂਥ ਗੇਮਸ ਜਿਹੜੀਆਂ ਚਨਈ ਤਾਮਿਲਨਾਡੂ ਵਿੱਚ ਹੋ ਰਹੀਆਂ ਹਨ। ਮਿਕਸ ਟਰੈਪ ਈਵੈਂਟ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ ਜਿਸ ਵਿੱਚ ਉਸ ਦਾ ਸਾਥ ਪਟਿਆਲਾ ਦੀ ਕ੍ਰਿਸ਼ਿਕਾ ਜੋਸ਼ੀ ਨੇ ਦਿੱਤਾ। ਕੇਸ਼ਵ ਚੌਹਾਨ ਨੇ ਆਪਣੇ ਸ਼ਹਿਰ ਫਿਰੋਜ਼ਪੁਰ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਉਸ ਦੇ ਮਾਤਾ ਪਿਤਾ ਦੋਵੇਂ ਹੀ ਅਧਿਆਪਕ ਹਨ। ਪੰਜਾਬ ਸਰਕਾਰ ਇਹੋ ਜਿਹੇ ਹੋਣਹਾਰ ਖਿਡਾਰੀਆਂ ਨੂੰ ਓਲੰਪਿਕ ਮੈਡਲਿਸਟ ਬਣਾਉਣ ਵਿੱਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ।

ਕੇਸ਼ਵ ਚੌਹਾਨ ਨੇ 66ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਗੇਮਾਂ ਵਿੱਚ ਬਹੁਤ ਅੱਛਾ ਪ੍ਰਦਰਸ਼ਨ ਕਰਦੇ ਹੋਏ ਡਬਲ ਟ੍ਰੈਪ ਦੇ ਵਿੱਚ ਇੰਡਵਿਜੁਅਲ ਚੌਥੇ ਨੰਬਰ ਤੇ ਆਏ ਸਨ ਤੇ ਪੰਜਾਬ ਜੂਨੀਅਰ ਮੈਨ ਟੀਮ ਡਬਲ ਟਰੈਪ ਈਵੈਂਟ ਵਿੱਚ ਗੋਲਡ ਮੈਡਲ ਜਿੱਤਿਆ ਅਤੇ ਸੀਨੀਅਰ ਟੀਮ ਪੰਜਾਬ ਮੈਨ ਵਿੱਚ ਬਰੋਂਜ ਮੈਡਲ ਜਿੱਤਿਆ ਸੀ। ਉਸ ਦੀ ਭੈਣ ਹਿਤਾਸ਼ਾ ਚੌਹਾਨ ਵੀ ਡਬਲ ਟਰੈਪ ਸ਼ੂਟਿੰਗ ਇੰਟਰਨੈਸ਼ਨਲ ਮੈਡਲਿਸਟ ਰਹੀ ਹੈ।

ਕੇਸ਼ਵ ਚੌਹਾਨ ਦੇ ਪਿਤਾ ਰਵੀ ਚੌਹਾਨ ਐਚ ਐਮ ਸੀਨੀਅਰ ਸੈਕੈਂਡਰੀ ਸਕੂਲ (ਡੀਏਵੀ) ਫਿਰੋਜ਼ਪੁਰ ਵਿਖੇ ਬਤੌਰ ਐਸ ਐਸ ਮਾਸਟਰ ਕੰਮ ਕਰ ਰਹੇ ਹਨ ਅਤੇ ਉਸ ਦੀ ਮਾਤਾ ਨੀਨਾ ਹੈਡ ਟੀਚਰ ਚੱਪਰ ਚਿੜੀ ਖੁਰਦ ਮੋਹਾਲੀ ਕੰਮ ਕਰ ਰਹੇ ਹਨ। ਕੇਸ਼ਵ ਚੌਹਾਨ 13 ਸਾਲ ਦੀ ਉਮਰ ਵਿੱਚ ਨੌਰਥ ਇੰਡੀਆ ਸ਼ੂਟਿੰਗ ਗੇਮਸ ਵਿਚ ਗੋਲਡ ਮੈਡਲਿਸਟ ਬਣਿਆ ਗਿਆ ਸੀ। ਉਹ ਆਪਣੀ ਸਫਲਤਾ ਦੇ ਪਿੱਛੇ ਆਪਣੇ ਭਮਾਤਾ ਪਿਤਾ ਦੇ ਇਲਾਵਾ ਅਮਰਜੰਗ ਸਿੰਘ, ਪਰਵਿੰਦਰ ਸੋਢੀ ਅਤੇ ਵਿਸ਼ਵਦੇਵ ਸਿੰਘ ਸਿੱਧੂ (ਕੋਚ) ਨੂੰ ਦਿੰਦੇ ਹਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments