Join WhatsApp

Join Now

ਜੀ.ਆਈ.ਐਮ.ਟੀ ਕਾਲਜ ਬੁਢਲਾਡਾ ‘ਚ ਸੁਖਮਨੀ ਸਾਹਿਬ ਦਾ ਪਾਠ ਸ਼ਰਧਾ ਅਤੇ ਭਾਵਨਾ ਨਾਲ ਸੰਪੰਨ

On: April 25, 2026 8:08 PM

 

ਜੀ.ਆਈ.ਐਮ.ਟੀ ਕਾਲਜ ਬੁਢਲਾਡਾ ‘ਚ ਸੁਖਮਨੀ ਸਾਹਿਬ ਦਾ ਪਾਠ ਸ਼ਰਧਾ ਅਤੇ ਭਾਵਨਾ ਨਾਲ ਸੰਪੰਨ

ਜਸਵੀਰ ਸੋਨੀ, ਬੁਢਲਾਡਾ

ਆਈ.ਐਮ.ਟੀ ਕਾਲਜ ਬੁਢਲਾਡਾ ਵਿੱਚ ਸੁਖਮਨੀ ਸਾਹਿਬ ਦਾ ਪਾਠ ਬਹੁਤ ਹੀ ਸ਼ਰਧਾਪੂਰਵਕ ਅਤੇ ਆਤਮਿਕ ਮਾਹੌਲ ਵਿੱਚ ਸੰਪੰਨ ਕੀਤਾ ਗਿਆ। ਇਸ ਪਵਿੱਤਰ ਮੌਕੇ ‘ਤੇ ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਅਤੇ ਉਹਨਾਂ ਦੇ ਪਰਿਵਾਰ ਸਮੇਤ ਕਾਲਜ ਦੀ ਐਡਮਿਨਿਸਟ੍ਰੇਸ਼ਨ ਟੀਮ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਵੱਡੀ ਸੰਖਿਆ ਵਿੱਚ ਹਾਜ਼ਰੀ ਭਰੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਗੁਰੂ ਸਾਹਿਬਾਨ ਨੂੰ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਸਹਿਤ ਕਾਲਜ ਪ੍ਰੰਗਣ ਵਿੱਚ ਬਿਰਾਜਮਾਨ ਕਰਨ ਨਾਲ ਹੋਈ।

ਇਸ ਤੋਂ ਬਾਅਦ ਗੁਰਬਾਣੀ ਦਾ ਪਾਠ ਕੀਤਾ ਗਿਆ ਜਿਸ ਨਾਲ ਸਾਰਾ ਮਾਹੌਲ ਭਗਤੀਮਈ ਹੋ ਗਿਆ। ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮਿਲਜੁਲ ਕੇ ਸੰਗਤ ਦੀ ਸੇਵਾ ਕੀਤੀ ਗਈ ਅਤੇ ਸਾਰੇ ਹਾਜ਼ਰੀਨਾਂ ਨੂੰ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਮਾਤਾ ਗੁਜਰੀ ਪਲਾਈ ਕੇਂਦਰ ਵੱਲੋਂ ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਨਾ ਸਿਰਫ ਧਾਰਮਿਕ ਸ਼ਰਧਾ ਦਾ ਪ੍ਰਗਟਾਵਾ ਸੀ, ਸਗੋਂ ਆਪਸੀ ਸਹਿਯੋਗ, ਇਕਤਾ ਅਤੇ ਸਾਂਝ ਦੀ ਭਾਵਨਾ ਦੀ ਵੀ ਇੱਕ ਪ੍ਰੇਰਣਾਦਾਇਕ ਮਿਸਾਲ ਬਣ ਕੇ ਸਾਹਮਣੇ ਆਇਆ।

 

Leave a Comment