Join WhatsApp

Join Now

ਗੈਰ-ਵਿਦਿਅਕ ਡਿਊਟੀਆਂ ਵਿਰੁੱਧ Teachers ਵਲੋਂ ਸੰਘਰਸ਼ ਦਾ ਐਲਾਨ, 18 ਮਈ ਸੋਮਵਾਰ ਨੂੰ DC ਦਫ਼ਤਰ ਅੱਗੇ ਧਰਨਾ

On: May 17, 2026 9:28 PM

 

ਗੈਰ-ਵਿਦਿਅਕ ਡਿਊਟੀਆਂ ਵਿਰੁੱਧ Teachers ਵਲੋਂ ਸੰਘਰਸ਼ ਦਾ ਐਲਾਨ, 18 ਮਈ ਸੋਮਵਾਰ ਨੂੰ DC ਦਫ਼ਤਰ ਅੱਗੇ ਧਰਨਾ

ਫਾਜ਼ਿਲਕਾ, 16 ਮਈ 2026: ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਦੇ ਸੱਦੇ ‘ਤੇ ਅੱਜ ਵਿਵੇਕਾਨੰਦ ਪਾਰਕ ਫਾਜ਼ਿਲਕਾ ਵਿਖੇ ਅਧਿਆਪਕਾਂ (Teachers) ਦੀ ਵਿਸ਼ਾਲ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਕੀਤੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ‘ਤੇ ਅਧਿਆਪਕਾਂ ਦੀਆਂ BLO, SIR ਤੇ ਮਰਦਮਸ਼ੁਮਾਰੀ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਮਰਦਮਸ਼ੁਮਾਰੀ ਦਾ ਕੰਮ 15 ਮਈ ਤੋਂ 13 ਜੂਨ ਤੱਕ ਸਕੂਲ ਸਮੇਂ ਤੋਂ ਬਾਅਦ ਕਰਵਾਇਆ ਜਾ ਰਿਹਾ ਹੈ, ਜੋ ਅਧਿਆਪਕਾਂ ‘ਤੇ ਵਾਧੂ ਬੋਝ ਹੈ।

ਆਗੂਆਂ ਨੇ ਦੋਸ਼ ਲਾਇਆ ਕਿ ਨਗਰ ਕੌਂਸਲ/ਨਿਗਮ ਚੋਣਾਂ ਲਈ ਵੀ ਵੱਡੀ ਗਿਣਤੀ ‘ਚ ਅਧਿਆਪਕਾਂ ਦੀ ਡਬਲ ਡਿਊਟੀ ਲਗਾ ਕੇ 17 ਮਈ ਨੂੰ ਰਿਹਰਸਲ ਰੱਖ ਦਿੱਤੀ ਗਈ ਹੈ। ਇੱਕੋ ਸਮੇਂ ਕਈ-ਕਈ ਡਿਊਟੀਆਂ ਨਿਭਾਉਣੀਆਂ ਅਸੰਭਵ ਹਨ, ਜਿਸ ਕਾਰਨ ਅਧਿਆਪਕ ਵਰਗ ‘ਚ ਭਾਰੀ ਰੋਸ ਹੈ।

ਮੀਟਿੰਗ ‘ਚ ਸਰਬਸੰਮਤੀ ਨਾਲ ਹੇਠ ਲਿਖੇ ਫੈਸਲੇ ਲਏ ਗਏ:

1. 17 ਮਈ ਦੀ ਇਲੈਕਸ਼ਨ ਰਿਹਰਸਲ ‘ਚ ਸ਼ਾਮਲ ਹੋ ਕੇ ਹਾਜ਼ਰੀ ਵਾਲੇ ਰਜਿਸਟਰ ‘ਚ ‘Census Duty’ ਦਰਜ ਕਰਵਾ ਕੇ ਡਬਲ ਡਿਊਟੀ ਦਾ ਵਿਰੋਧ ਕੀਤਾ ਜਾਵੇਗਾ।

2. ਡਬਲ ਡਿਊਟੀਆਂ ਦੇ ਰੋਸ ਵਜੋਂ 19 ਮਈ 2026, ਦਿਨ ਸੋਮਵਾਰ, ਤਿੰਨ ਵਜੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ ਤੇ ਡਿਊਟੀਆਂ ਕੱਟਣ ਦੀ ਮੰਗ ਕੀਤੀ ਜਾਵੇਗੀ।

3. ਜੇ ਪ੍ਰਸ਼ਾਸਨ ਨੇ ਸੁਣਵਾਈ ਨਾ ਕੀਤੀ ਤਾਂ ਡਿਪਟੀ ਕਮਿਸ਼ਨਰ ਤੇ ਵਧੀਕ ਡਿਪਟੀ ਕਮਿਸ਼ਨਰ ਦਾ ਪੁਤਲਾ ਫੂਕਿਆ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਮੌਕੇ ਪ੍ਰੋ. ਅਜੇ ਖੋਸਲਾ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਨੌਰੰਗ ਲਾਲ, ਪ੍ਰੇਮ ਕੰਬੋਜ, ਭਾਰਤ ਭੂਸ਼ਣ, ਬਲਜਿੰਦਰ ਗਰੇਵਾਲ, ਓਮ ਪ੍ਰਕਾਸ਼ ਸਮੇਤ ਵੱਡੀ ਗਿਣਤੀ ‘ਚ ਅਧਿਆਪਕ ਹਾਜ਼ਰ ਸਨ।

 

Leave a Comment