Join WhatsApp

Join Now

ਸਾਥੀ ਅਜਾਇਬ ਸਿੰਘ ਸ਼ਰਧਾਂਜਲੀ ਸਮਾਗਮ 19 ਜੁਲਾਈ ਨੂੰ

On: June 29, 2026 10:58 PM

 

ਸਾਥੀ ਅਜਾਇਬ ਸਿੰਘ ਸ਼ਰਧਾਂਜਲੀ ਸਮਾਗਮ 19 ਜੁਲਾਈ ਨੂੰ

ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਜੁੜਨਗੇ ਇਨਕਲਾਬੀ ਕਾਫ਼ਲੇ ਦੇ ਲੋਕ ਤੇ ਸੰਗੀ

ਜਲੰਧਰ, 29 ਜੂਨ 2026- ਕਮਿਊਨਿਸਟ ਇਨਕਲਾਬੀ ਲਹਿਰ ਦੀਆਂ ਆਗੂ ਸਫ਼ਾਂ ਚ ਸ਼ੁਮਾਰ ਰਹੇ ਸਾਥੀ ਅਜਾਇਬ ਸਿੰਘ ਦੀ ਸੂਹੀ ਘਾਲਣਾ ਨੂੰ ਸਲਾਮ ਕਰਨ ਲਈ 19 ਜੁਲਾਈ ਦਿਨ ਐਤਵਾਰ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਜਾਵੇਗਾ।

ਇਹ ਇਕੱਤਰਤਾ ਦੇਸ ਭਗਤ ਯਾਦਗਾਰ ਹਾਲ ‘ਚ ਬਣੇਂ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ‘ਚ ਹੋਵੇਗੀ। ਇਹ ਸਮਾਗਮ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ‘ਚ ਸਰਗਰਮ ਸਾਥੀਆਂ ‘ਤੇ ਅਧਾਰਿਤ ਅਜਾਇਬ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ ਵੱਲੋਂ ਜਥੇਬੰਦ ਕੀਤਾ ਜਾ ਰਿਹਾ ਹੈ।

ਕਮੇਟੀ ਦੀ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਤੇ ਕਮੇਟੀ ਮੈਂਬਰਾਂ ਅਮੋਲਕ ਸਿੰਘ ਤੇ ਪਾਵੇਲ ਕੁੱਸਾ ਨੇ ਦੱਸਿਆ ਕਿ ਪਿਛਲੇ ਦਿਨੀ ਵਿਛੜੇ ਸਾਥੀ ਅਜਾਇਬ ਸਿੰਘ ਨੇ ਆਪਣੀ ਜ਼ਿੰਦਗੀ ਦੇ 56-57 ਵਰ੍ਹੇ ਇੱਕ ਪੇਸ਼ਾਵਰ ਇਨਕਲਾਬੀ ਵਜੋਂ ਲੋਕ ਇਨਕਲਾਬ ਦੇ ਲੇਖੇ ਲਾਏ। ਉਹ ਨਕਸਲਵਾੜੀ ਲਹਿਰ ਦੇ ਸ਼ੁਰੂਆਤੀ ਵਰ੍ਹਿਆਂ ‘ਚ ਹੀ ਇੱਕ ਸਮਰਪਿਤ ਕਾਰਕੁੰਨ ਵਜੋਂ ਇਸ ਲਹਿਰ ਵਿੱਚ ਸ਼ਾਮਿਲ ਹੋਏ ਸਨ। ਇਸ ਲੰਮੇ ਸਫ਼ਰ ਦੌਰਾਨ ਉਨ੍ਹਾਂ ਨੇ ਵੱਖ-ਵੱਖ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਵਿੱਚ ਪੇਸ਼ਾਵਰ ਇਨਕਲਾਬੀ ਵਜੋਂ ਜ਼ਿੰਮੇਵਾਰੀਆਂ ਓਟੀਆਂ ਤੇ ਤਨਦੇਹੀ ਨਾਲ ਨਿਭਾਈਆਂ।

ਉਹਨਾਂ ਨੇ ਆਪਣੀ ਸਮੁੱਚੀ ਜ਼ਿੰਦਗ਼ੀ ਮਨੁੱਖਤਾ ਦੀ ਮੁਕਤੀ ਦੇ ਮਹਾਨ ਕਾਜ਼ ਦੇ ਲੇਖੇ ਲਗਾ ਦਿੱਤੀ। ਇਸ ਲੰਮੇ ਸਫ਼ਰ ਦੌਰਾਨ ਇਨਕਲਾਬੀ ਲਹਿਰ ਦੇ ਉਤਰਾਅ ਚੜ੍ਹਾਅ ਤੇ ਸੰਕਟਾਂ ਦੇ ਕਈ ਅਜ਼ਮਾਇਸ਼ੀ ਦੌਰ ਉਹਨਾਂ ਦੀ ਲੋਕ ਇਨਕਲਾਬ ਦੇ ਆਦਰਸ਼ ਵਿੱਚ ਨਿਹਚਾ ਨੂੰ ਕਦੇ ਵੀ ਡਾਵਾਂਡੋਲ ਨਹੀਂ ਕਰ ਸਕੇ।

ਸਾਥੀ ਅਜਾਇਬ ਸਿੰਘ ਲੋਕਾਂ ਨੂੰ ਇਨਕਲਾਬ ਲਈ ਤਿਆਰ ਕਰਨ ਤੇ ਕਮਿ. ਇਨਕਲਾਬੀ ਘੁਲਾਟੀਆਂ ਵਜੋਂ ਕਾਰਕੁੰਨਾਂ ਦੀ ਉਸਾਰੀ ਕਰਨ ਦੇ ਕਾਰਜ ਵਿੱਚ ਸਦਾ ਡੂੰਘੀ ਤਰ੍ਹਾਂ ਜੁਟੇ ਰਹੇ। ਪੰਜਾਬ ਦੀ ਇਨਕਲਾਬੀ ਲਹਿਰ, ਸਾਥੀ ਦੇ ਅਡੋਲ ਤੇ ਨਿਹਚਾਵਾਨ ਸਫ਼ਰ ‘ਤੇ ਡੂੰਘਾ ਮਾਣ ਮਹਿਸੂਸ ਕਰਦੀ ਹੈ ਤੇ ਇਸ ਸੰਗਰਾਮੀ ਜੀਵਨ ਦੇ ਇਨਕਲਾਬੀ ਸੁਨੇਹੇ ਨੂੰ ਬੁਲੰਦ ਕਰਦੀ ਹੈ।

ਉਹਨਾਂ ਕਿਹਾ ਕਿ ਸਾਥੀ ਅਜਾਇਬ ਸਿੰਘ ਦੀ ਸਮਰਪਿਤ ਇਨਕਲਾਬੀ ਜ਼ਿੰਦਗੀ ਇਨਕਲਾਬੀ ਲਹਿਰ ਦੇ ਘੁਲਾਟੀਆਂ ਲਈ ਪ੍ਰੇਰਨਾਮਈ ਮਿਸਾਲ ਹੈ। ਉਹਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਉਹਨਾਂ ਦੀ ਇਸ ਸ਼ਾਨਾਂਮੱਤੀ ਘਾਲ਼ਣਾ ਨੂੰ ਉਭਾਰਿਆ ਜਾਵੇਗਾ। ਕਮੇਟੀ ਮੈਂਬਰਾਂ ਨੇ ਕਿਹਾ ਕਿ ਕਿਰਤੀ ਲੋਕਾਂ ਦੀਆਂ ਜ਼ਿੰਦਗੀਆਂ ‘ਚ ਅਥਾਹ ਸੰਕਟਾਂ ਦੇ ਨਿਵਾਰਨ ਦਾ ਰਾਹ ਲੋਕ ਇਨਕਲਾਬ ਦਾ ਰਾਹ ਹੈ, ਸਾਥੀ ਅਜੈਬ ਸਿੰਘ ਦੇ ਨਿਸ਼ਾਨਿਆਂ ਵਾਲਾ ਰਾਹ ਹੈ। ਲੋਕਾਂ ਨੂੰ ਅੱਜ ਇਸ ਰਾਹ ਤੇ ਨਿਸ਼ਾਨੇ ਦਾ ਮਹੱਤਵ ਪਛਾਨਣ ਦੀ ਲੋੜ ਹੈ।

ਸ਼ਰਧਾਂਜਲੀ ਸਮਾਗਮ ਕਮੇਟੀ ਵਿੱਚ ਸੁਰਿੰਦਰ ਕੁਮਾਰੀ ਕੋਛੜ (ਕਨਵੀਨਰ), ਅਮੋਲਕ ਸਿੰਘ, ਪਾਵੇਲ ਕੁੱਸਾ, ਬੂਟਾ ਸਿੰਘ ਮਹਿਮੂਦਪੁਰ, ਸੁਰਿੰਦਰ ਸਿੰਘ, ਦੀਪ ਕਲੇਰ, ਡਾ. ਸਾਹਿਬ ਸਿੰਘ ਸ਼ਾਮਿਲ ਹਨ। ਕਮੇਟੀ ਨੇ ਪੰਜਾਬ ਦੀ ਇਨਕਲਾਬੀ ਲਹਿਰ ਦੇ ਸਭਨਾਂ ਸਾਥੀਆਂ ਤੇ ਜਥੇਬੰਦੀਆਂ ਨੂੰ ਸਾਥੀ ਅਜਾਇਬ ਸਿੰਘ ਦੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

 

More

AAP ਪੰਜਾਬ ਨੂੰ ਵੱਡਾ ਝਟਕਾ! 20 ਤੋਂ ਵੱਧ ਆਗੂਆਂ ਨੇ ਛੱਡੀ ਪਾਰਟੀ; ਮਾਨ ਸਰਕਾਰ ‘ਤੇ ਲਾਏ ਗੰਭੀਰ ਦੋਸ਼

Half Day Holiday Alert: ਸਕੂਲਾਂ-ਕਾਲਜਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ

ਪਰਵਿੰਦਰ ਝੋਟਾ ਕਤਲ ਕਾਂਡ! ਹਸਪਤਾਲ ਪਹੁੰਚੇ AAP ਵਿਧਾਇਕ ਵਿਜੈ ਸਿੰਗਲਾ ਦਾ ਨਿਹੰਗ ਸਿੰਘਾਂ ਵਲੋਂ ਭਾਰੀ ਵਿਰੋਧ

Supreme Court Internet Decision! ਸੁਪਰੀਮ ਕੋਰਟ ਦਾ ਵੱਡਾ ਫੈਸਲਾ: ‘ਇੰਟਰਨੈੱਟ ਦੀ ਵਰਤੋਂ ਕਰਨਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ, ਬੱਚਿਆਂ ‘ਤੇ ਪੂਰੀ ਪਾਬੰਦੀ ਹੱਲ ਨਹੀਂ’

ਪੰਜਾਬ ਦੇ ਹਜ਼ਾਰਾਂ ਠੇਕਾ ਮੁਲਾਜ਼ਮਾਂ ਦਾ ਵੱਡਾ ਐਲਾਨ; ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ‘ਚ ਗਰਜਣਗੇ- ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ

ਚੰਡੀਗੜ੍ਹ ‘ਚ ਮੁੜ ਗੂੰਜੇਗਾ ਕਿਸਾਨੀ ਅੰਦੋਲਨ ਦਾ ਨਾਅਰਾ; 9 ਦਸੰਬਰ ਤੋਂ ਪੱਕਾ ਮੋਰਚਾ ਲਾਉਣ ਦਾ ਵੱਡਾ ਐਲਾਨ

Leave a Comment