NEET Exam Row! ਪੰਜਾਬ ‘ਚ ਕਦੇ ਨਹੀਂ ਹੋਇਆ ਕੋਈ ਪੇਪਰ ਲੀਕ- CM ਮਾਨ ਦਾ ਵੱਡਾ ਦਾਅਵਾ

On: ਜੂਨ 8, 2026 12:11 ਬਾਃ ਦੁਃ

 

NEET Exam Row! ਪੰਜਾਬ ‘ਚ ਕਦੇ ਨਹੀਂ ਹੋਇਆ ਕੋਈ ਪੇਪਰ ਲੀਕ- CM ਮਾਨ ਦਾ ਵੱਡਾ ਦਾਅਵਾ

NEET Exam Row: CM ਮਾਨ ਦਾ ਕੇਂਦਰ ‘ਤੇ ਤਿੱਖਾ ਨਿਸ਼ਾਨਾ; ਬੋਲੇ- “ਕੇਂਦਰ ਤੋਂ ਇੱਕ ਪੇਪਰ ਸਹੀ ਨਹੀਂ ਕਰਵਾਇਆ ਗਿਆ, ਪੰਜਾਬ ‘ਚ ਕਦੇ ਨਹੀਂ ਹੋਇਆ ਕੋਈ ਪੇਪਰ ਲੀਕ”-“ਜਿਸ ਭਰਤੀ ‘ਚ ਮਾੜੀ ਜਿਹੀ ਵੀ ਖ਼ਾਮੀ ਨਜ਼ਰ ਆਈ, ਅਸੀਂ ਉਹ ਪ੍ਰਕਿਰਿਆ ਹੀ ਰੱਦ ਕਰ ਦਿੱਤੀ”

ਚੰਡੀਗੜ੍ਹ, 8 ਜੂਨ 2026:

NEET Exam Row! ਦੇਸ਼ ਭਰ ਵਿੱਚ ਚੱਲ ਰਹੇ ਨੀਟ (NEET) ਪ੍ਰੀਖਿਆ ਵਿਵਾਦ ਦੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ‘ਤੇ ਤਿੱਖਾ ਸਿਆਸੀ ਹਮਲਾ ਬੋਲਿਆ ਹੈ।

ਮੁੱਖ ਮੰਤਰੀ ਮਾਨ ਨੇ ਕੇਂਦਰ ਦੀ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਿਹੜੀ ਸਰਕਾਰ ਦੇਸ਼ ਵਿੱਚ ਇੱਕ ਨੀਟ (NEET) ਵਰਗੀ ਮਹੱਤਵਪੂਰਨ ਪ੍ਰੀਖਿਆ ਨੂੰ ਨਿਰਪੱਖ ਅਤੇ ਸਾਫ਼-ਸੁਥਰੇ ਢੰਗ ਨਾਲ ਕਰਵਾਉਣ ਵਿੱਚ ਨਾਕਾਮ ਰਹੀ ਹੈ, ਉਹ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ।

ਕੇਂਦਰ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਮਿਸਾਲ ਪੇਸ਼ ਕੀਤੀ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਸੂਬੇ ਅੰਦਰ ਇੱਕ ਵੀ ਸਰਕਾਰੀ ਭਰਤੀ ਦਾ ਪੇਪਰ ਲੀਕ ਨਹੀਂ ਹੋਇਆ ਹੈ।

ਉਨ੍ਹਾਂ ਕਿਹਾ ਕਿ ਅਸੀਂ ਨੌਜਵਾਨਾਂ ਦੀ ਮਿਹਨਤ ਅਤੇ ਉਨ੍ਹਾਂ ਦੀ ਯੋਗਤਾ ਨੂੰ ਮੁੱਖ ਰੱਖਦਿਆਂ ਹਮੇਸ਼ਾ ਪਾਰਦਰਸ਼ੀ ਤਰੀਕੇ ਨਾਲ ਪ੍ਰੀਖਿਆਵਾਂ ਕਰਵਾਈਆਂ ਹਨ।

ਆਪਣੀ ਸਰਕਾਰ ਦੀ ਜ਼ੀਰੋ-ਟਾਲਰੈਂਸ ਨੀਤੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪਿੱਛੇ ਜਿਹੇ ਕਿਸੇ ਪ੍ਰੀਖਿਆ ਜਾਂ ਭਰਤੀ ਪ੍ਰਕਿਰਿਆ ਵਿੱਚ ਮਾੜੀ-ਮੋਟੀ ਵੀ ਖ਼ਾਮੀ ਜਾਂ ਅਣਗਹਿਲੀ ਦੇਖਣ ਨੂੰ ਮਿਲੀ ਸੀ, ਤਾਂ ਉਨ੍ਹਾਂ ਦੀ ਸਰਕਾਰ ਨੇ ਬਿਨਾਂ ਕਿਸੇ ਦੇਰੀ ਦੇ ਉਸ ਪੂਰੀ ਭਰਤੀ ਪ੍ਰਕਿਰਿਆ ਨੂੰ ਹੀ ਰੱਦ ਕਰ ਦਿੱਤਾ ਸੀ ਤਾਂ ਜੋ ਕਿਸੇ ਵੀ ਇਮਾਨਦਾਰ ਉਮੀਦਵਾਰ ਨਾਲ ਬੇਇਨਸਾਫ਼ੀ ਨਾ ਹੋਵੇ।

ਸੀਐਮ ਮਾਨ ਦੇ ਇਸ ਬਿਆਨ ਤੋਂ ਬਾਅਦ ਨੀਟ ਪ੍ਰੀਖਿਆ ਦੇ ਮੁੱਦੇ ‘ਤੇ ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਸਿਆਸੀ ਘਮਸਾਨ ਹੋਰ ਤੇਜ਼ ਹੋਣ ਦੇ ਆਸਾਰ ਬਣ ਗਏ ਹਨ।

 

Join WhatsApp

Join Now

Leave a Comment