5994 ETT Teachers Punjab! ਵੱਡੀ ਖ਼ਬਰ: ETT ਅਧਿਆਪਕ ਟਾਵਰ ‘ਤੇ ਚੜ੍ਹਿਆ… ਸਰਕਾਰ ਨੂੰ ਪਾਈਆਂ ਲਾਹਨਤਾਂ!

On: ਜੂਨ 11, 2026 4:59 ਬਾਃ ਦੁਃ

 

5994 ETT Teachers Punjab! ਮੰਗਾਂ ‘ਤੇ ਅੜਿਆ 5994 ETT ਅਧਿਆਪਕ ਹਰਜੀਤ ਸਿੰਘ ਟਾਵਰ ‘ਤੇ ਡਟਿਆ; ਯੂਨੀਅਨ ਵੱਲੋਂ ਹੇਠਾਂ ਪੱਕਾ ਧਰਨਾ ਸ਼ੁਰੂ- ਪ੍ਰਸ਼ਾਸਨ ਵੱਲੋਂ ਗੱਲਬਾਤ ਦੀਆਂ ਕੋਸ਼ਿਸ਼ਾਂ ਬੇਸਿੱਟਾ; ਹਰਜੀਤ ਸਿੰਘ ਪੂਰੀ ਚੜ੍ਹਦੀ ਕਲਾ ਵਿੱਚ ਟਾਵਰ ਉੱਤੇ ਮੌਜੂਦ

5994 ETT Teachers Punjab! ਚੰਡੀਗੜ੍ਹ, 11 ਜੂਨ 2026- ਆਪਣੀਆਂ ਰੁਜ਼ਗਾਰ ਸਬੰਧੀ ਮੰਗਾਂ ਨੂੰ ਲੈ ਕੇ ਟਾਵਰ ‘ਤੇ ਚੜ੍ਹੇ 5994 ETT ਅਧਿਆਪਕ ਹਰਜੀਤ ਸਿੰਘ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਉਹ ਅਜੇ ਵੀ ਟਾਵਰ ਉੱਤੇ ਡਟਿਆ ਹੋਇਆ ਹੈ ਅਤੇ ਸਾਥੀਆਂ ਮੁਤਾਬਕ ਪੂਰੀ ਚੜ੍ਹਦੀ ਕਲਾ ਵਿੱਚ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਉਸ ਨੂੰ ਹੇਠਾਂ ਉਤਾਰਨ ਅਤੇ ਮਸਲੇ ਦਾ ਹੱਲ ਕੱਢਣ ਲਈ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ, ਪਰ ਅਧਿਆਪਕ ਵੱਲੋਂ ਆਪਣੀ ਮੰਗ ‘ਤੇ ਅੜੇ ਰਹਿਣ ਕਾਰਨ ਹੁਣ ਤੱਕ ਦੀ ਵਾਰਤਾ ਬੇਸਿੱਟਾ ਰਹੀ ਹੈ।

ਦੂਜੇ ਪਾਸੇ, ਹਰਜੀਤ ਸਿੰਘ ਦੇ ਹੱਕ ਵਿੱਚ ਈ.ਟੀ.ਟੀ. ਟੀਚਰ ਯੂਨੀਅਨ ਦੇ ਮੈਂਬਰਾਂ ਵੱਲੋਂ ਟਾਵਰ ਦੇ ਬਿਲਕੁਲ ਹੇਠਾਂ ਪੱਕਾ ਮੋਰਚਾ ਲਾ ਦਿੱਤਾ ਗਿਆ ਹੈ। ਧਰਨੇ ‘ਤੇ ਬੈਠੇ ਯੂਨੀਅਨ ਆਗੂਆਂ ਨੇ ਸਰਕਾਰ ‘ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਾਉਂਦਿਆਂ ਦੱਸਿਆ ਕਿ ਹਰਜੀਤ ਸਿੰਘ ਪਹਿਲਾਂ ਵੀ ਆਪਣੀਆਂ ਹੱਕੀ ਮੰਗਾਂ ਲਈ ਟਾਵਰ ’ਤੇ ਚੜ੍ਹਿਆ ਸੀ। ਉਸ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹ ਕਹਿ ਕੇ ਉਸ ਦਾ ਸੰਘਰਸ਼ ਖ਼ਤਮ ਕਰਵਾ ਦਿੱਤਾ ਸੀ ਕਿ ਸਰਕਾਰ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਵੇਗੀ ਅਤੇ ਹੱਲ ਕੱਢੇਗੀ।

ਪਰ ਉਸ ਗੱਲ ਨੂੰ ਇੱਕ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ, ਜਿਸ ਕਾਰਨ ਅਧਿਆਪਕ ਨੂੰ ਦੁਬਾਰਾ ਇਹ ਸਖ਼ਤ ਕਦਮ ਚੁੱਕਣਾ ਪਿਆ। ਯੂਨੀਅਨ ਮੈਂਬਰਾਂ ਨੇ ਕਿਹਾ ਕਿ ਹਰਜੀਤ ਸਿੰਘ ਨੇ ਈ.ਟੀ.ਟੀ. ਅਧਿਆਪਕ ਦੀ ਭਰਤੀ ਲਈ ਲੋੜੀਂਦੀਆਂ ਸਾਰੀਆਂ ਯੋਗਤਾਵਾਂ ਅਤੇ ਸ਼ਰਤਾਂ ਪੂਰੀਆਂ ਕੀਤੀਆਂ ਹੋਈਆਂ ਹਨ। ਉਸ ਦੇ ਸਿਰ ‘ਤੇ ਪਰਿਵਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਜਿਸ ਕਾਰਨ ਉਹ ਸਰਕਾਰ ਤੋਂ ਸਿਰਫ਼ ਆਪਣਾ ਹੱਕ ਯਾਨੀ ਨੌਕਰੀ ਮੰਗ ਰਿਹਾ ਹੈ।

ਉਨ੍ਹਾਂ ਸਾਫ਼ ਚੇਤਾਵਨੀ ਦਿੱਤੀ ਕਿ ਜਿੰਨਾ ਚਿਰ ਸਰਕਾਰ ਠੋਸ ਫੈਸਲਾ ਨਹੀਂ ਲੈਂਦੀ, ਇਹ ਮੋਰਚਾ ਇਸੇ ਤਰ੍ਹਾਂ ਅਟੱਲ ਜਾਰੀ ਰਹੇਗਾ। ਟਾਵਰ ਦੇ ਆਲੇ-ਦੁਆਲੇ ਸੁਰੱਖਿਆ ਅਤੇ ਸਹੂਲਤਾਂ ਦੇ ਲਿਹਾਜ਼ ਨਾਲ ਪ੍ਰਸ਼ਾਸਨ ਵੱਲੋਂ ਖਾਣ-ਪੀਣ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਟੈਲੀਫੋਨ ਐਕਸਚੇਂਜ ਦੇ ਆਸ-ਪਾਸ ਰਹਿਣ ਵਾਲੇ ਸਥਾਨਕ ਲੋਕਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਵੀ ਮੋਰਚੇ ‘ਤੇ ਬੈਠੇ ਧਰਨਾਕਾਰੀਆਂ ਲਈ ਰੋਟੀ, ਪਾਣੀ ਅਤੇ ਹੋਰ ਲੋੜੀਂਦੀਆਂ ਵਸਤੂਆਂ ਦਾ ਪ੍ਰਬੰਧ ਕਰਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਜਾ ਰਹੀ ਹੈ।

 

Join WhatsApp

Join Now

Leave a Comment