IAF Plane Crash! ਵੱਡੀ ਖ਼ਬਰ: ਭਾਰਤੀ ਏਅਰਫੋਰਸ ਦਾ ਜਹਾਜ਼ ਕ੍ਰੈਸ਼, 5 ਜਵਾਨ ਸ਼ਹੀਦ

On: ਜੂਨ 13, 2026 2:45 ਬਾਃ ਦੁਃ

 

IAF Plane Crash! ਭਾਰਤੀ ਵਾਯੂਸੈਨਾ ਦਾ AN-32 ਜਹਾਜ਼ ਲੈਂਡਿੰਗ ਸਮੇਂ ਕਰੈਸ਼; 5 ਜਵਾਨ ਸ਼ਹੀਦ, ਕੋ-ਪਾਇਲਟ ਗੰਭੀਰ ਜ਼ਖ਼ਮੀ- ਜੋਰਹਾਟ ਏਅਰਬੇਸ ‘ਤੇ ਵਾਪਰਿਆ ਭਿਆਨਕ ਹਾਦਸਾ; ਲੈਂਡਿੰਗ ਕਰਦੇ ਹੀ ਜਹਾਜ਼ ਦੇ ਹੋਏ ਦੋ ਟੁਕੜੇ, ਲੱਗੀ ਭਿਆਨਕ ਅੱਗ

ਜੋਰਹਾਟ (ਅਸਾਮ), 13 ਜੂਨ 2026-

IAF Plane Crash ! ਦੇਸ਼ ਵਿੱਚ ਅੱਜ ਇੱਕ ਬੇਹੱਦ ਦਰਦਨਾਕ ਅਤੇ ਵੱਡਾ ਹਵਾਈ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਅਸਾਮ ਦੇ ਜੋਰਹਾਟ ਏਅਰਬੇਸ ‘ਤੇ ਭਾਰਤੀ ਵਾਯੂਸੈਨਾ (IAF) ਦਾ ਇੱਕ AN-32 ਟ੍ਰਾਂਸਪੋਰਟ ਏਅਰਕ੍ਰਾਫਟ ਲੈਂਡਿੰਗ ਦੇ ਦੌਰਾਨ ਕਰੈਸ਼ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਜ਼ਮੀਨ ‘ਤੇ ਡਿੱਗਦੇ ਹੀ ਜਹਾਜ਼ ਵਿੱਚ ਜ਼ਬਰਦਸਤ ਧਮਾਕਾ ਹੋਇਆ ਅਤੇ ਉਹ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਿਆ। ਇਸ ਮੰਦਭਾਗੇ ਹਾਦਸੇ ਵਿੱਚ ਵਾਯੂਸੈਨਾ ਦੇ 5 ਜਵਾਨ ਸ਼ਹੀਦ ਹੋ ਗਏ ਹਨ, ਜਦੋਂ ਕਿ ਜਹਾਜ਼ ਦਾ ਕੋ-ਪਾਇਲਟ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਹੈ।

ਏਅਰਬੇਸ ‘ਤੇ ਮੌਜੂਦ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਟੀਮਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ। ਭਾਰਤੀ ਵਾਯੂ-ਸੈਨਾ ਨੇ ਇਸ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇਹ ਏਅਰਕ੍ਰਾਫਟ ਇੱਕ ਰੈਗੂਲਰ ਫਲਾਈਟ (ਆਮ ਉਡਾਣ) ‘ਤੇ ਸੀ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।

ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਕਿ ਇਹ ਹਾਦਸਾ ਕਿਸੇ ਤਕਨੀਕੀ ਖ਼ਰਾਬੀ (Technical Fault) ਕਾਰਨ ਵਾਪਰਿਆ ਹੈ ਜਾਂ ਖ਼ਰਾਬ ਮੌਸਮ ਇਸ ਦੀ ਵਜ੍ਹਾ ਬਣਿਆ। ਸ਼ੁਰੂਆਤੀ ਰਿਪੋਰਟਾਂ ਮੁਤਾਬਕ, ਹੇਠਾਂ ਡਿੱਗਦੇ ਹੀ ਜਹਾਜ਼ ਦੇ ਦੋ ਟੁਕੜੇ ਹੋ ਗਏ ਅਤੇ ਅੱਗ ਲੱਗਣ ਕਾਰਨ ਅਸਮਾਨ ਵਿੱਚ ਕਾਲੇ ਧੂੰਏਂ ਦਾ ਗੁਬਾਰ ਗੁਬਾਰਾ ਛਾ ਗਿਆ। ਵਾਯੂ-ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਨਿਰੀਖਣ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਅਸਾਮ ਵਿੱਚ ਹੀ ਕੁਝ ਮਹੀਨੇ ਪਹਿਲਾਂ ਭਾਰਤੀ ਵਾਯੂ-ਸੈਨਾ ਦਾ ਇੱਕ ਸੁਖੋਈ-30MKI ਲੜਾਕੂ ਜਹਾਜ਼ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਜਹਾਜ਼ ਨੇ ਵੀ ਜੋਰਹਾਟ ਏਅਰਬੇਸ ਤੋਂ ਹੀ ਉਡਾਣ ਭਰੀ ਸੀ, ਜੋ ਏਅਰਬੇਸ ਤੋਂ ਕਰੀਬ 60 ਕਿਲੋਮੀਟਰ ਦੂਰ ਕਾਰਬੀ ਆਂਗਲੋਂਗ ਜ਼ਿਲ੍ਹੇ ਦੇ ਬੋਕਾਜਨ ਸਬ-ਡਿਵੀਜ਼ਨ ਸਥਿਤ ਇੰਗਲੋਂਗ ਏਕੋਪੀ ਪਹਾੜੀ ਖੇਤਰ ਵਿੱਚ ਕਰੈਸ਼ ਹੋ ਗਿਆ ਸੀ। ਉਸ ਹਾਦਸੇ ਵਿੱਚ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ ਸੀ।

ਅਸਾਮ ਦੇ ਪਹਾੜੀ ਇਲਾਕਿਆਂ ਵਿੱਚ ਅਕਸਰ ਖ਼ਰਾਬ ਮੌਸਮ ਨੂੰ ਹਵਾਈ ਹਾਦਸਿਆਂ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਭਾਰਤੀ ਵਾਯੂ-ਸੈਨਾ ਦੇ ਇਤਿਹਾਸ ਮੁਤਾਬਕ, ਸਾਲ 1986 ਤੋਂ ਲੈ ਕੇ ਅੱਜ ਤੱਕ ਵਾਯੂ-ਸੈਨਾ ਦੇ ਕਰੀਬ 22 ‘AN-32’ ਏਅਰਕ੍ਰਾਫਟ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ ਹਾਦਸਿਆਂ ਦੇ ਬਾਵਜੂਦ, AN-32 ਭਾਰਤੀ ਵਾਯੂਸੈਨਾ ਵਿੱਚ ਮਾਲ-ਢੋਆ-ਢੁਆਈ ਅਤੇ ਆਵਾਜਾਈ ਲਈ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਭਰੋਸੇਮੰਦ ਜਹਾਜ਼ ਹੈ।

ਦੇਸ਼ ਭਰ ਵਿੱਚ ਲੌਜਿਸਟਿਕ ਸਪੋਰਟ, ਸੈਨਿਕਾਂ ਦੀ ਹੇਰ-ਫੇਰ ਅਤੇ ਔਖੇ ਆਪ੍ਰੇਸ਼ਨਲ ਮਿਸ਼ਨਾਂ ਵਿੱਚ ਇਹ ਜਹਾਜ਼ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਮੂਲ ਰੂਪ ਵਿੱਚ ਇੱਕ ਕਾਰਗੋ ਪਲੇਨ ਹੈ, ਜਿਸ ਨੂੰ ਸੋਵੀਅਤ ਸੰਘ (ਹੁਣ ਰੂਸ) ਦੇ ‘ਐਂਟੋਨੋਵ ਡਿਜ਼ਾਈਨ ਬਿਊਰੋ’ ਵੱਲੋਂ ਤਿਆਰ ਕੀਤਾ ਗਿਆ ਸੀ ਅਤੇ ਇਹ 1980 ਦੇ ਦਹਾਕੇ ਤੋਂ ਭਾਰਤੀ ਵਾਯੂਸੈਨਾ ਦਾ ਅਹਿਮ ਹਿੱਸਾ ਹੈ।

 

Join WhatsApp

Join Now

Leave a Comment