ਪੰਜਾਬ ਸਰਕਾਰ ਵੱਲੋਂ 2 ਸੀਨੀਅਰ IAS ਅਫਸਰਾਂ ਦਾ ਤਬਾਦਲਾ; ਤੁਰੰਤ ਪ੍ਰਵਾਹ ਨਾਲ ਲਾਗੂ ਕਰਨ ਦੇ ਆਦੇਸ਼
ਪੰਜਾਬ ਨੈੱਟਵਰਕ
ਚੰਡੀਗੜ੍ਹ, 30 ਜੂਨ 2026- ਪੰਜਾਬ ਸਰਕਾਰ ਦੇ ਵੱਲੋਂ ਅੱਜ 2 ਸੀਨੀਅਰ ਆਈਏਐਸ ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ।

ਜਾਣਕਾਰੀ ਦੇ ਮੁਤਾਬਕ ਸ਼੍ਰੀਨਿਵਾਸ ਮੈਨੇਜਿੰਗ ਡਾਇਰੈਕਟਰ ਪਨਸਪ ਨੂੰ ਮੈਨੇਜਿੰਗ ਡਾਇਰੈਕਟਰ ਦੇ ਨਾਲ ਨਾਲ ਵਾਧੂ ਚਾਰਜ ਡਾਇਰੈਕਟਰ ਖਣਨ ਤੇ ਭੂ-ਵਿਗਿਆਨ ਸੌਂਪਿਆ ਗਿਆ ਹੈ।
ਇਸੇ ਤਰ੍ਹਾਂ ਹੀ ਸਰਕਾਰ ਨੇ ਸੀਨੀਅਰ ਆਈਏਐਸ ਅਭੀਜੀਤ ਕਪਲਿਸ਼ ਦੀ ਤੈਨਾਤੀ ਬਤੌਰ ਮੁੱਖ ਕਾਰਜਕਾਰੀ ਪੰਜਾਬ ਊਰਜਾ ਵਿਕਾਸ ਏਜੰਸੀ ਕਰਨ ਲਈ ਉਸਦੀਆਂ ਸੇਵਾਵਾਂ ਨਵੀਂ ਅਤੇ ਨਿਵਆਉਣਯੋਗ ਊਰਜਾ ਸਰੋਤ ਵਿਭਾਗ ਦੇ ਸਪੁਰਦ ਕੀਤੀਆਂ ਹਨ।
















