ਪੰਜਾਬ ਸਰਕਾਰ ਦਾ ਵੱਡਾ ਐਕਸ਼ਨ: ਕਰੋੜਾਂ ਦੇ ਘੁਟਾਲੇ ‘ਚ ਸੀਨੀਅਰ ਅਧਿਕਾਰੀਆਂ ਅਤੇ ਦੋ ਕੰਪਨੀਆਂ ਵਿਰੁੱਧ FIR ਦਰਜ

On: ਜੁਲਾਈ 8, 2026 12:28 ਬਾਃ ਦੁਃ

 

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ: ਕਰੋੜਾਂ ਦੇ ਘੁਟਾਲੇ ‘ਚ ਸੀਨੀਅਰ ਅਧਿਕਾਰੀਆਂ ਅਤੇ ਦੋ ਕੰਪਨੀਆਂ ਵਿਰੁੱਧ FIR ਦਰਜ

CM ਭਗਵੰਤ ਮਾਨ ਦੇ ਹੁਕਮਾਂ ਮਗਰੋਂ ਵੱਡੀ ਕਾਰਵਾਈ; ਮਾਰਕਫੈੱਡ ਦੇ ਅਧਿਕਾਰੀ ਸਮੇਤ ਕਈਆਂ ਖਿਲਾਫ ਕੇਸ ਦਰਜ, 7 ਚਾਰਜਸ਼ੀਟ

ਚੰਡੀਗੜ੍ਹ/ਕਪੂਰਥਲਾ, 08 ਜੁਲਾਈ 2026- ਪੰਜਾਬ ਦੇ ਅੰਦਰ ਯੂਰੀਆ ਖਾਦ ਘੁਟਾਲੇ ਦੇ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ AAP ਸਰਕਾਰ ਨੇ ਇੱਕ ਬਹੁਤ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਖੇਤੀਬਾੜੀ ਮਹਿਕਮੇ ਦੀ ਸ਼ਿਕਾਇਤ ‘ਤੇ ਦੋ ਵੱਡੀਆਂ ਖਾਦ ਕੰਪਨੀਆਂ ਦੇ ਮਾਲਕਾਂ ਅਤੇ 3 ਸੀਨੀਅਰ ਅਧਿਕਾਰੀਆਂ ਦੇ ਵਿਰੁੱਧ ਮੁਕੱਦਮੇ ਦਰਜ ਕੀਤੇ ਗਏ ਹਨ।

ਮਿਲੀ ਜਾਣਕਾਰੀ ਅਨੁਸਾਰ, ਇਹਨਾਂ ਕੰਪਨੀਆਂ ਵੱਲੋਂ ਖੇਤੀਬਾੜੀ ਖੇਤਰ ਲਈ ਮਿਲਣ ਵਾਲੀ ਕੇਂਦਰੀ ਸਬਸਿਡੀ ਵਾਲੀ ਯੂਰੀਆ ਖਾਦ ਦੀ ਨਾਜਾਇਜ਼ ਸਪਲਾਈ ਉਦਯੋਗਿਕ ਅਤੇ ਕੈਟਲ ਫੀਡ (ਪਸ਼ੂ ਖੁਰਾਕ) ਪਲਾਂਟਾਂ ਨੂੰ ਕੀਤੀ ਜਾ ਰਹੀ ਸੀ। ਮੁਲਜ਼ਮਾਂ ਵੱਲੋਂ ਸਰਕਾਰੀ ਯੂਰੀਆ ਖਾਦ ਦੇ ਬੈਗਾਂ (ਬੋਰੀਆਂ) ਉੱਤੇ ਨਵੇਂ ਲੇਬਲ ਲਗਾ ਕੇ ਇਸ ਨੂੰ ਮਾਰਕਫੈੱਡ ਅਤੇ ਮਿਲਕਫੈੱਡ ਦੇ ਕੈਟਲ ਫੀਡ ਪਲਾਂਟਾਂ ਨੂੰ ਸਪਲਾਈ ਕੀਤਾ ਜਾ ਰਿਹਾ ਸੀ, ਜੋ ਕਿ ਸਿੱਧੇ ਤੌਰ ‘ਤੇ ਇੱਕ ਵੱਡਾ ਫਰਾਡ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਸਨ ਉੱਚ ਪੱਧਰੀ ਜਾਂਚ ਦੇ ਹੁਕਮ

ਮੀਡੀਆ ਵਿੱਚ ਇਸ ਕਰੋੜਾਂ ਰੁਪਏ ਦੇ ਖਾਦ ਸਕੈਂਡਲ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੇ ਜਾਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਸੀ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਸਨ, ਜਿਸ ਤੋਂ ਬਾਅਦ ਵਿਭਾਗ ਦੇ ਸੱਤ ਅਧਿਕਾਰੀਆਂ ਨੂੰ ਪਹਿਲਾਂ ਹੀ ਚਾਰਜਸ਼ੀਟ ਜਾਰੀ ਕੀਤੀ ਜਾ ਚੁੱਕੀ ਹੈ।

ਇਸ ਵੱਡੀ ਕਾਰਵਾਈ ਤਹਿਤ ਸੀਨੀਅਰ ਅਧਿਕਾਰੀਆਂ ਅਤੇ ਦੋ ਕੰਪਨੀਆਂ ਮਾਮਲਾ ਦਰਜ ਕਰ ਲਿਆ ਗਿਆ ਹੈ। ਖੇਤੀਬਾੜੀ ਵਿਭਾਗ ਅਤੇ ਪੁਲਿਸ ਵੱਲੋਂ ਇਸ ਘੁਟਾਲੇ ਦੇ ਤਾਰ ਕਿੱਥੇ-ਕਿੱਥੇ ਜੁੜੇ ਹਨ, ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

 

Join WhatsApp

Join Now

Leave a Comment