Join WhatsApp

Join Now

ਅਧਿਆਪਕ ਜਥੇਬੰਦੀਆਂ ਨੇ ਮੋਦੀ ਅਤੇ ਭਗਵੰਤ ਮਾਨ ਦੇ ਜ਼ਬਰ ਖਿਲਾਫ਼ ਰੋਸ ਮੁਜ਼ਾਹਰਾ ਕਰਕੇ ਅਰਥੀ ਫੂਕੀ

On: ਜੁਲਾਈ 25, 2026 8:52 ਬਾਃ ਦੁਃ

 

ਅਧਿਆਪਕ ਜਥੇਬੰਦੀਆਂ ਨੇ ਮੋਦੀ ਅਤੇ ਭਗਵੰਤ ਮਾਨ ਦੇ ਜ਼ਬਰ ਖਿਲਾਫ਼ ਰੋਸ ਮੁਜ਼ਾਹਰਾ ਕਰਕੇ ਅਰਥੀ ਫੂਕੀ

ਲੋਕਾਂ ਦੇ ਬੋਲਣ ਦੀ ਆਜ਼ਾਦੀ ਬਰਕਰਾਰ ਰਹੇ-ਅਧਿਆਪਕ ਜਥੇਬੰਦੀਆਂ

ਮਾਨਸਾ, 25 ਜੁਲਾਈ 2026- ਯੰਤਰ ਮੰਤਰੀ ਦਿੱਲੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਰਹੇ ਵਿਦਿਆਰਥੀਆਂ ਉੱਪਰ ਹੋਏ ਜ਼ਬਰ ਅਤੇ ਬਰਨਾਲਾ ਵਿਖੇ ਸਫਾਈ ਸੇਵਕਾਂ ਉੱਪਰ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਲਾਠੀਚਾਰਜ ਖਿਲਾਫ ਅੱਜ ਮਾਨਸਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਇੱਕ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਅਰਥੀ ਫੂਕੀ ਗਈ। ਇਸ ਮੌਕੇ ਬੋਲਦਿਆਂ ਅਧਿਆਪਕ ਆਗੂਆਂ ਨਰਿੰਦਰ ਮਾਖਾ, ਕਰਮਜੀਤ ਤਾਮਕੋਟ, ਦਰਸ਼ਨ ਅਲੀਸ਼ੇਰ ਅਤੇ ਮਨਮੋਹਨ ਸਿੰਘ ਨੇ ਕਿਹਾ ਕਿ ਮੋਦੀ ਦੀ ਤਾਨਾਸ਼ਾਹੀ ਦਾ ਅੰਤ ਆ ਚੁੱਕਾ ਹੈ ਦੇਸ਼ ਦੇ ਵਿਦਿਆਰਥੀ, ਜਿਸ ਤਰਾਂ ਗੁੱਸੇ ਵਿੱਚ ਹਨ ਉਹ ਬੀਜੇਪੀ ਸਰਕਾਰ ਅਤੇ ਮੋਦੀ ਦੇ ਤਾਨਾਸ਼ਾਹੀ ਰਾਜ ਦਾ ਅੰਤ ਕਰ ਦੇਣਗੇ।

ਇਸ ਮੌਕੇ ਬੋਲਦਿਆਂ ਕਾਮਰੇਡ ਰਾਜਵਿੰਦਰ ਰਾਣਾ, ਜਸਬੀਰ ਕੌਰ ਨੱਤ,ਸੁਰਿੰਦਰ ਪਾਲ ਸ਼ਰਮਾ,ਹਰਜਿੰਦਰ ਅਨੂਪਗੜ, ਸੁਖਬੀਰ ਬੱਬੀ, ਲਖਵਿੰਦਰ ਮਾਨ,ਮਨਜੀਤ ਬਪੀਆਣਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਮੋਦੀ ਦੀ ਤਰਜ਼ ਤੇ ਚੱਲ ਕੇ ਲੋਕਾਂ ਦੀ ਜ਼ੁਬਾਨ ਡੰਡੇ ਨਾਲ ਦਬਾਅ ਰਹੀ ਹੈ |ਉਹਨਾਂ ਕਿਹਾ ਕਿ ਬਰਨਾਲਾ ਵਿਖੇ ਸਫਾਈ ਸੇਵਕਾਂ ਤੇ ਕੀਤੇ ਜ਼ੁਲਮ ਦਾ ਹਿਸਾਬ ਪੰਜਾਬ ਦੇ ਲੋਕ ਆਉਣ ਵਾਲਿਆਂ ਚੋਣਾਂ ਵਿੱਚ ਚੁਕਾਉਣਗੇ।

ਅਧਿਆਪਕ ਆਗੂਆਂ ਰਾਜਵਿੰਦਰ ਬੈਹਣੀਵਾਲ, ਨਵੀਨ ਬੋਹਾ, ਸਤੀਸ਼ ਕੁਮਾਰ, ਗੁਰਪ੍ਰੀਤ ਭੀਖੀ, ਬਲਵੰਤ ਸਿੰਘ, ਕਿਸਾਨ ਆਗੂ ਨਿਰਮਲ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਸਿੱਖਿਆ ਅਤੇ ਸਿਹਤ ਦੇ ਹੋ ਰਹੇ ਨਿਜੀਕਰਨ ਨੇ ਲੋਕਾਂ ਨੂੰ ਬੁਰੀ ਤਰਾਂ ਲਤਾੜ ਦੇਣਾ ਹੈ, ਲੋਕ ਇਹਨਾਂ ਦੋਵਾਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇਂ ਹੋ ਜਾਣਗੇ। ਇਸ ਮੌਕੇ ਦਮਨਜੀਤ ਸਿੰਘ, ਸਿਕੰਦਰ ਕੋਟਲੀ, ਗੁਰਵਿੰਦਰ ਸਿੰਘ, ਸੁਖਜਿੰਦਰ ਮਾਖਾ, ਅਮਰੀਕ ਮਾਖਾ, ਕੁਲਦੀਪ ਅੱਕਾਵਾਲੀ, ਸੁਰਿੰਦਰ ਬੌਬੀ, ਇਕਬਾਲ ਸਿੰਘ, ਅਜੈਬ ਅਲੀਸ਼ੇਰ, ਗੁਰਵਿੰਦਰ ਲਾਲਿਆਂਵਾਲੀ ਹਾਜਰ ਸਨ।

 

Leave a Comment