Join WhatsApp

Join Now

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ! ਧਰਮ ਬਦਲਣ ‘ਤੇ ਖ਼ਤਮ ਹੋਵੇਗਾ SC ਦਰਜਾ, ਰਿਵਿਊ ਪਟੀਸ਼ਨ ਰੱਦ

On: ਜੁਲਾਈ 28, 2026 12:20 ਬਾਃ ਦੁਃ

 

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ! ਧਰਮ ਬਦਲਣ ‘ਤੇ ਖ਼ਤਮ ਹੋਵੇਗਾ SC ਦਰਜਾ, ਰਿਵਿਊ ਪਟੀਸ਼ਨ ਰੱਦ

ਧਰਮ ਪਰਿਵਰਤਨ ‘ਤੇ SC ਦਰਜਾ ਰੱਦ ਕਰਨ ਵਾਲਾ ਫ਼ੈਸਲਾ ਰਹੇਗਾ ਬਰਕਰਾਰ: ਸੁਪਰੀਮ ਕੋਰਟ ਨੇ ਖ਼ਾਰਜ ਕੀਤੀ ਮੁੜ-ਵੀਚਾਰ ਜਾਚਿਕਾ

ਸੁਪਰੀਮ ਕੋਰਟ ਦਾ ਸਪੱਸ਼ਟ ਰੁੱਖ: ਈਸਾਈ ਜਾਂ ਹੋਰ ਧਰਮ ਅਪਣਾਉਣ ਵਾਲਿਆਂ ਨੂੰ ਨਹੀਂ ਮਿਲੇਗਾ ਅਨੁਸੂਚਿਤ ਜਾਤੀ ਦੇ ਰਾਖਵੇਂਕਰਨ ਦਾ ਲਾਭ

ਨਵੀਂ ਦਿੱਲੀ, 28 ਜੁਲਾਈ 2026:

ਸੁਪਰੀਮ ਕੋਰਟ ਨੇ ਅਨੁਸੂਚਿਤ ਜਾਤੀ (SC) ਦੇ ਦਰਜੇ ਨਾਲ ਜੁੜੇ ਇੱਕ ਬਹੁਤ ਹੀ ਅਹਿਮ ਮਾਮਲੇ ‘ਚ ਆਪਣਾ ਲਏ ਫ਼ੈਸਲੇ ‘ਤੇ ਦਾਇਰ ਕੀਤੀ ਗਈ ਰਿਵਿਊ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਮਾਰਚ 2026 ਦੇ ਆਪਣੇ ਪੁਰਾਣੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਅਨੁਸੂਚਿਤ ਜਾਤੀ ਨਾਲ ਸਬੰਧਤ ਕੋਈ ਵੀ ਵਿਅਕਤੀ ਹਿੰਦੂ, ਸਿੱਖ ਜਾਂ ਬੁੱਧ ਧਰਮ ਨੂੰ ਛੱਡ ਕੇ ਈਸਾਈ ਜਾਂ ਕਿਸੇ ਹੋਰ ਧਰਮ ਨੂੰ ਅਪਣਾ ਲੈਂਦਾ ਹੈ, ਤਾਂ ਉਸ ਦਾ SC ਦਰਜਾ ਤੁਰੰਤ ਪ੍ਰਭਾਵ ਨਾਲ ਸਮਾਪਤ ਹੋ ਜਾਂਦਾ ਹੈ।

ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਜਸਟਿਸ ਮਨਮੋਹਨ ਦੀ ਬੈਂਚ ਨੇ ਰਿਵਿਊ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕਿਹਾ ਕਿ ਮਾਰਚ 2026 ਦੇ ਫ਼ੈਸਲੇ ਅਤੇ ਦਾਇਰ ਕੀਤੀ ਗਈ ਰਿਵਿਊ ਪਟੀਸ਼ਨ ਦਾ ਬਾਰੀਕੀ ਨਾਲ ਅਧਿਐਨ ਕਰਨ ਤੋਂ ਬਾਅਦ, ਉਨ੍ਹਾਂ ਨੂੰ ਕੋਈ ਵੀ ਅਜਿਹੀ ਕਾਨੂੰਨੀ ਖਾਮੀ ਜਾਂ ਗਲਤੀ ਨਹੀਂ ਮਿਲੀ ਜਿਸ ਦੇ ਆਧਾਰ ‘ਤੇ ਪੁਰਾਣੇ ਫ਼ੈਸਲੇ ‘ਚ ਕੋਈ ਤਬਦੀਲੀ ਕੀਤੀ ਜਾਵੇ। ਅਦਾਲਤ ਨੇ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਖੁੱਲ੍ਹੀ ਅਦਾਲਤੀ ਸੁਣਵਾਈ (Open Court Hearing) ਦੀ ਮੰਗ ਨੂੰ ਵੀ ਸਪੱਸ਼ਟ ਤੌਰ ‘ਤੇ ਰੱਦ ਕਰ ਦਿੱਤਾ।

ਸੁਪਰੀਮ ਕੋਰਟ ਨੇ ਮਾਰਚ 2026 ਵਿੱਚ ਦਿੱਤੇ ਆਪਣੇ ਇਤਿਹਾਸਕ ਫ਼ੈਸਲੇ ਵਿੱਚ ਸਾਫ਼ ਤੌਰ ‘ਤੇ ਕਿਹਾ ਸੀ ਕਿ ਹਿੰਦੂ, ਸਿੱਖ ਜਾਂ ਬੁੱਧ ਧਰਮ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਅਪਣਾਉਣ ਵਾਲੇ ਵਿਅਕਤੀ ਦਾ SC ਦਰਜਾ ਖੋਹ ਲਿਆ ਜਾਵੇਗਾ। ਅਜਿਹਾ ਵਿਅਕਤੀ, ਅਨੁਸੂਚਿਤ ਜਾਤੀ ਸਮਾਜ ਨੂੰ ਮਿਲਣ ਵਾਲੇ ਸਰਕਾਰੀ ਰਾਖਵੇਂਕਰਨ (Reservation), ਹੋਰ ਸੰਵਿਧਾਨਕ ਲਾਭਾਂ ਅਤੇ SC/ST ਅੱਤਿਆਚਾਰ ਨਿਵਾਰਨ ਐਕਟ (Prevention of Atrocities Act) ਦੇ ਤਹਿਤ ਮਿਲਣ ਵਾਲੀ ਕਾਨੂੰਨੀ ਸੁਰੱਖਿਆ ਦਾ ਦਾਅਵਾ ਨਹੀਂ ਕਰ ਸਕਦਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਸੰਵਿਧਾਨ (ਅਨੁਸੂਚਿਤ ਜਾਤੀ) ਆਦੇਸ਼, 1950 ਦੇ ਨਿਯਮਾਂ ਅਨੁਸਾਰ, SC ਦਰਜਾ ਅਤੇ ਇਸ ਦੇ ਲਾਭ ਕੇਵਲ ਉਹੀ ਵਿਅਕਤੀ ਪ੍ਰਾਪਤ ਕਰ ਸਕਦੇ ਹਨ ਜੋ ਹਿੰਦੂ, ਸਿੱਖ ਜਾਂ ਬੁੱਧ ਧਰਮ ਨੂੰ ਮੰਨਦੇ ਹਨ।

ਕੀ ਧਰਮ ਵਾਪਸੀ ‘ਤੇ ਦੁਬਾਰਾ ਮਿਲ ਸਕਦਾ ਹੈ SC ਦਰਜਾ?

ਇਸ ਦੇ ਨਾਲ ਹੀ ਸੁਪ੍ਰੀਮ ਕੋਰਟ ਨੇ ਇਹ ਪਹਿਲੂ ਵੀ ਬਿਲਕੁਲ ਸਾਫ਼ ਕੀਤਾ ਹੈ ਕਿ ਜੇਕਰ ਕੋਈ ਵਿਅਕਤੀ ਬਾਅਦ ਵਿੱਚ ਦੁਬਾਰਾ ਹਿੰਦੂ, ਸਿੱਖ ਜਾਂ ਬੁੱਧ ਧਰਮ ਵਿੱਚ ਵਾਪਸੀ (Ghar Wapsi) ਕਰਦਾ ਹੈ, ਤਾਂ ਕੁਝ ਖ਼ਾਸ ਅਤੇ ਸਖ਼ਤ ਸ਼ਰਤਾਂ ਦੇ ਪੂਰੀਆਂ ਹੋਣ ‘ਤੇ ਹੀ ਉਸ ਦਾ SC ਦਰਜਾ ਬਹਾਲ ਹੋ ਸਕਦਾ ਹੈ।

ਇਸ ਦੇ ਲਈ ਵਿਅਕਤੀ ਨੂੰ ਅਦਾਲਤ ਅਤੇ ਪ੍ਰਸ਼ਾਸਨ ਸਾਹਮਣੇ ਇਹ ਸਾਬਤ ਕਰਨਾ ਪਵੇਗਾ, ਉਹ ਵਿਅਕਤੀ ਜਨਮ ਤੋਂ ਹੀ ਕਿਸੇ ਨੋਟੀਫਾਈਡ ਅਨੁਸੂਚਿਤ ਜਾਤੀ ਦਾ ਮੈਂਬਰ ਸੀ। ਉਸ ਨੇ ਸੱਚਮੁੱਚ ਹੀ ਹਿੰਦੂ, ਸਿੱਖ ਜਾਂ ਬੁੱਧ ਧਰਮ ਵਿੱਚ ਵਾਪਸੀ ਕੀਤੀ ਹੈ ਅਤੇ ਪਹਿਲਾਂ ਅਪਣਾਏ ਗਏ ਧਰਮ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ ਹੈ। ਉਸ ਦੀ ਮੂਲ ਜਾਤੀ ਦੇ ਭਾਈਚਾਰੇ ਨੇ ਉਸ ਨੂੰ ਦੁਬਾਰਾ ਆਪਣੇ ਸਮਾਜ ਵਿੱਚ ਖਿੜੇ ਮੱਥੇ ਪ੍ਰਵਾਨ ਕਰ ਲਿਆ ਹੈ। ਕੋਰਟ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹਨਾਂ ਵਿੱਚੋਂ ਇੱਕ ਵੀ ਸ਼ਰਤ ਪੂਰੀ ਨਹੀਂ ਹੁੰਦੀ, ਤਾਂ ਕਿਸੇ ਵੀ ਸੂਰਤ ਵਿੱਚ ਉਸ ਵਿਅਕਤੀ ਨੂੰ SC ਦਰਜਾ ਅਤੇ ਇਸ ਨਾਲ ਜੁੜੇ ਲਾਭ ਵਾਪਸ ਨਹੀਂ ਦਿੱਤੇ ਜਾਣਗੇ।

 

Leave a Comment