Join WhatsApp

Join Now

ਅਹਿਮ ਖ਼ਬਰ: ਪੰਜਾਬ ਦੇ Govt Employess ਅਤੇ ਪੈਨਸ਼ਨਰ 10 ਅਕਤੂਬਰ ਨੂੰ ਸੰਗਰੂਰ ‘ਚ ਕਰਨਗੇ ਵਿਸ਼ਾਲ ਰੈਲੀ

On: ਅਕਤੂਬਰ 1, 2026 6:54 ਬਾਃ ਦੁਃ

 

ਅਹਿਮ ਖ਼ਬਰ: ਪੰਜਾਬ ਦੇ ਸਰਕਾਰੀ ਮੁਲਾਜ਼ਮ (Govt Employess) ਅਤੇ ਪੈਨਸ਼ਨਰ 10 ਅਕਤੂਬਰ ਨੂੰ ਸੰਗਰੂਰ ‘ਚ ਕਰਨਗੇ ਵਿਸ਼ਾਲ ਰੈਲੀ

ਪੁਰਾਣੀ ਪੈਨਸ਼ਨ ਸਮੇਤ ਸਾਰੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਰਹੇਗਾ ਜਾਰੀ -ਮੁਲਾਜ਼ਮ ਆਗੂ|

ਮਾਨਸਾ, 01 ਅਕਤੂਬਰ 2026- ਪੰਜਾਬ ਭਰ ਦੇ ਮੁਲਾਜ਼ਮਾਂ (Govt Employess) ਅਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਆਪਣੀਆਂ ਮੰਗਾਂ ਨੂੰ ਲੈ ਕੇ 10 ਅਕਤੂਬਰ ਨੂੰ ਸੰਗਰੂਰ ਵਿਖੇ ਲਾ ਮਿਸਾਲ ਰੈਲੀ ਕਰੇਗੀ। ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ‘ਤੇ ਅੱਜ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਮਾਨਸਾ ਵਿਖੇ ਜ਼ਿਲਾ ਪੱਧਰੀ ਮੀਟਿੰਗ ਕਰਕੇ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਮੋਲਕ ਡੇਲੂਆਣਾ, ਬਾਬੂ ਸਿੰਘ ਫਤਿਹਪੁਰ, ਪ੍ਰਤਾਪ ਸਿੰਘ ਖੁਡਾਲ,ਕਰਮਜੀਤ ਤਾਮਕੋਟ, ਲਖਵਿੰਦਰ ਮਾਨ, ਦਰਸ਼ਨ ਅਲੀਸ਼ੇਰ ਅਤੇ ਗੁਰਚਰਨ ਮੰਦਰਾਂ ਨੇ ਕਿਹਾ ਕਿ ਮੁਲਾਜਮ ਅਤੇ ਪੈਨਸ਼ਨਰ ਸਰਕਾਰ ਵੱਲੋਂ ਐਲਾਨੇ 8% DA ਨਾਲ ਸੰਤੁਸ਼ਟ ਨਹੀਂ ਬਲਕਿ ਉਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸਾਰੀਆਂ ਜਾਇਜ ਤੇ ਹੱਕੀ ਮੰਗਾਂ ਨੂੰ ਮਨਵਾਉਣ ਲਈ ਸੰਗਰੂਰ ਵਿਖੇ 10 ਅਕਤੂਬਰ ਨੂੰ ਸੂਬਾ ਪੱਧਰੀ ਮਹਾਂ ਰੈਲੀ ਕਰਨਗੇ ਜੋ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦੇਵੇਗੀ।

ਆਗੂਆਂ ਨੇ ਕਿਹਾ ਪਿਛਲੇ ਸਾਢੇ ਚਾਰ ਸਾਲ ਤੋਂ ਉਹਨਾਂ ਨੂੰ ਸਿਰਫ ਭਰੋਸੇ ਤੋਂ ਸਿਵਾਏ ਹੋਰ ਕੁਝ ਨਹੀਂ ਮਿਲਿਆ। ਬਿੱਕਰ ਸਿੰਘ ਮਾਖਾ, ਜਸਵੰਤ ਸਿੰਘ, ਜੀਤ ਸਿੰਘ, ਸੁੱਖਵਿੰਦਰ ਸਿੰਘ,ਯਾਦਵਿੰਦਰ ਸਿੰਘ, ਹਰਪਾਲ ਸਿੰਘ ਮੂਲੇਵਾਲੀਆ,ਗੁਰਜੰਟ ਸਿੰਘ, ਮੇਜਰ ਸਿੰਘ, ਜੱਗਾ ਸਿੰਘ ਅਲੀਸ਼ੇਰ ਨੇ ਕਿਹਾ ਕਿ ਮੁਲਾਜ਼ਮ ਆਪਣੀਆਂ ਸਾਰੀਆਂ ਮੰਗਾਂ ਪੁਰਾਣੀ ਪੈਨਸ਼ਨ ਬਹਾਲ ਕਰਨੀ, 17-07-20 ਅਤੇ 15-01-15 ਦੇ ਪੱਤਰ ਵਾਪਿਸ ਕਰਵਾਉਣ , ਪੈਂਡਿੰਗ 13%DA ਜਾਰੀ ਕਰਨਾ, ਮਾਨ ਭੱਤਾ ਵਰਕਰਾਂ ਦੇ ਭੱਤੇ ਵਿੱਚ ਵਾਧਾ ਕਰਨਾ, ਕੱਚੇ ਮੁਲਾਜ਼ਮ ਪੱਕੇ ਕਰਨਾ, 37 ਤਰਾਂ ਦੇ ਕੱਟੇ ਭੱਤੇ ਬਹਾਲ ਕਰਨਾ, ਪੈਨਸ਼ਨਰਾਂ ਨੂੰ 2.59 ਦਾ ਗੁਣਾਕ ਦੇਣਾ, 200 ਰੁਪਏ ਜ਼ਜ਼ੀਆ ਟੈਕਸ ਬੰਦ ਕਰਨ ਆਦਿ , ਇਹ ਹੱਕੀ ਮੰਗਾਂ ਪੂਰੀਆਂ ਕਰਵਾਉਣ ਤੱਕ ਸੰਘਰਸ਼ ਜਾਰੀ ਰਰਹੇਗਾ।

ਆਗੂਆਂ ਨਵਦੀਪ ਸਿੰਘ, ਨਾਜ਼ਮ ਸਿੰਘ, ਸੁਰਜੀਤ ਯਾਦਵ,ਵਰਿੰਦਰਪਾਲ ਸਿੰਘ ਨੇ ਮਾਨਸਾ ਜ਼ਿਲ੍ਹੇ ਦੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸੱਦਾ ਦਿੱਤਾ ਕਿ ਉਹ ਪਰਿਵਾਰਾਂ ਸਮੇਤ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਵਿੱਚ ਪਹੁੰਚਣ। ਮੁਲਾਜ਼ਮ ਆਗੂਆਂ ਲਖਵੰਤ ਸਿੰਘ, ਮੇਲਾ ਸਿੰਘ ਨੇ ਕਿਹਾ ਕਿ 10 ਅਕਤੂਬਰ ਨੂੰ ਮਾਨਸਾ ਤੋ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਸੰਗਰੂਰ ਵਿਖੇ ਪਹੁੰਚਣਗੇ।

 

Leave a Comment