Join WhatsApp

Join Now

ਪੰਜਾਬ ‘ਚ ਵੱਡਾ ਫਰਜ਼ੀਵਾੜਾ: IAS ਅਫ਼ਸਰ ਦੇ ਜਾਅਲੀ ਦਸਤਖ਼ਤ ਕਰਕੇ 25 ਲੱਖ ਰੁਪਏ ਦਾ ਗਬਨ, 2 ਅਧਿਕਾਰੀ ਸਸਪੈਂਡ

On: ਅਗਸਤ 4, 2026 1:58 ਬਾਃ ਦੁਃ

 

ਪੰਜਾਬ ‘ਚ ਵੱਡਾ ਫਰਜ਼ੀਵਾੜਾ: IAS ਅਫ਼ਸਰ ਦੇ ਜਾਅਲੀ ਦਸਤਖ਼ਤ ਕਰਕੇ 25 ਲੱਖ ਰੁਪਏ ਦਾ ਗਬਨ, 2 ਅਧਿਕਾਰੀ ਸਸਪੈਂਡ

IAS ਅਫ਼ਸਰ ਦੇ ਜਾਅਲੀ ਸਾਈਨਪੰਜਾਬ ‘ਚ ਵੱਡਾ ਫਰਜ਼ੀਵਾੜਾ: IAS ਅਫ਼ਸਰ ਦੇ ਜਾਅਲੀ ਦਸਤਖ਼ਤ ਕਰਕੇ 25 ਲੱਖ ਰੁਪਏ ਦਾ ਗਬਨ, 2 ਅਧਿਕਾਰੀ ਸਸਪੈਂਡ ਕਰਕੇ ਹੜੱਪੇ 25 ਲੱਖ, 21 ਲੱਖ ਦਾ ਹੋਰ ਲਾਉਣਾ ਸੀ ਚੂਨਾ; ਜ਼ਿਲ੍ਹਾ ਪਰਿਸ਼ਦ ਦੇ ਲੇਖਾਕਾਰ ਤੇ ਕਲਰਕ ‘ਤੇ ਗਾਜ਼ ਡਿੱਗੀ

ਮਾਨਸਾ, 4 ਅਗਸਤ 2026-

ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਮਾਨਸਾ ਤੋਂ ਇੱਕ ਬਹੁਤ ਹੀ ਗੰਭੀਰ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਪਰਿਸ਼ਦ ਮਾਨਸਾ ਦੇ ਦੋ ਕਰਮਚਾਰੀਆਂ ਵੱਲੋਂ ਇੱਕ ਸੀਨੀਅਰ ਆਈ.ਏ.ਐੱਸ. (IAS) ਅਫ਼ਸਰ ਦੇ ਜਾਅਲੀ ਦਸਤਖ਼ਤ (ਸਾਈਨ) ਕਰਕੇ ਲੱਖਾਂ ਰੁਪਏ ਦਾ ਗਬਨ ਕਰਨ ਦਾ ਖ਼ੁਲਾਸਾ ਹੋਇਆ ਹੈ। ਮਾਮਲਾ ਸਾਹਮਣੇ ਆਉਂਦੇ ਹੀ ਪ੍ਰਸ਼ਾਸਨ ਅਤੇ ਵਿਭਾਗ ਵਿੱਚ ਹੜਕੰਪ ਮਚ ਗਿਆ, ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਦੋਸ਼ੀ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਲ੍ਹਾ ਪਰਿਸ਼ਦ ਮਾਨਸਾ ਦੇ ਚੇਅਰਮੈਨ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਇਸ ਪੂਰੇ ਫਰਜ਼ੀਵਾੜੇ ਦਾ ਖੁਦ ਪਰਦਾਫਾਸ਼ ਕੀਤਾ। ਜਾਣਕਾਰੀ ਦਿੰਦਿਆਂ ਚੇਅਰਮੈਨ ਚਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਅਹੁਦਾ ਸੰਭਾਲਦਿਆਂ ਹੀ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਸੀ ਕਿ ਕਿਸੇ ਵੀ ਪੱਧਰ ‘ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਾਮਲੇ ਦੀ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਦੇ ਲੇਖਾਕਾਰ (ਅਕਾਊਂਟੈਂਟ) ਰਾਜੇਸ਼ ਕੁਮਾਰ ਅਤੇ ਕਲਰਕ ਰਾਮਪਾਲ ਨੇ ਮਿਲ ਕੇ ਜ਼ਿਲ੍ਹਾ ਪਰਿਸ਼ਦ ਦੇ ਸਰਕਾਰੀ ਖਾਤੇ ਵਿੱਚੋਂ 25 ਲੱਖ ਰੁਪਏ ਦੀ ਰਕਮ ਕਢਵਾ ਕੇ ਆਪਣੇ ਨਿੱਜੀ ਖਾਤਿਆਂ ਵਿੱਚ ਟਰਾਂਸਫਰ ਕਰਵਾ ਲਈ ਸੀ।

ਇਸ ਗਬਨ ਕੀਤੇ 25 ਲੱਖ ਰੁਪਏ ਵਿੱਚੋਂ ਦੋਵਾਂ ਦੋਸ਼ੀਆਂ ਨੇ ਕ੍ਰਮਵਾਰ 11 ਲੱਖ ਅਤੇ 10 ਲੱਖ ਰੁਪਏ ਆਪਣੇ-ਆਪਣੇ ਖਾਤਿਆਂ ਵਿੱਚ ਪਾਏ, ਜਦਕਿ 4 ਲੱਖ ਰੁਪਏ ਹੋਰ ਵੱਖਰੇ ਤੌਰ ‘ਤੇ ਕਢਵਾ ਲਏ ਗਏ। ਜ਼ਿਲ੍ਹਾ ਪਰਿਸ਼ਦ ਨੂੰ ਕਰੋੜਾਂ ਦਾ ਚੂਨਾ ਲਾਉਣ ਦੀ ਨੀਅਤ ਨਾਲ ਇਹ ਦੋਵੇਂ ਕਰਮਚਾਰੀ ਇੱਥੇ ਹੀ ਨਹੀਂ ਰੁਕੇ। 25 ਲੱਖ ਰੁਪਏ ਦੀ ਠੱਗੀ ਮਾਰਨ ਤੋਂ ਬਾਅਦ ਉਨ੍ਹਾਂ ਨੇ ਮੁੜ 21 ਲੱਖ ਰੁਪਏ ਹੋਰ ਕਢਵਾਉਣ ਲਈ ਬੈਂਕ ਵਿੱਚ ਇੱਕ ਹੋਰ ਚੈੱਕ ਲਗਾ ਦਿੱਤਾ। ਪ੍ਰੰਤੂ, ਬੈਂਕ ਅਧਿਕਾਰੀਆਂ ਨੂੰ ਚੈੱਕ ‘ਤੇ ਕੀਤੇ ਦਸਤਖ਼ਤਾਂ ‘ਤੇ ਸ਼ੱਕ ਹੋ ਗਿਆ। ਜਦੋਂ ਬੈਂਕ ਅਧਿਕਾਰੀਆਂ ਨੇ ਸੰਬੰਧਿਤ ਆਈ.ਏ.ਐੱਸ. ਅਧਿਕਾਰੀ ਨਾਲ ਸੰਪਰਕ ਕੀਤਾ ਤਾਂ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਬਦਲੀ ਤਾਂ ਤਿੰਨ ਮਹੀਨੇ ਪਹਿਲਾਂ ਹੀ ਹੋ ਚੁੱਕੀ ਹੈ।

ਇਸ ਖ਼ੁਲਾਸੇ ਤੋਂ ਬਾਅਦ ਬੈਂਕ ਅਧਿਕਾਰੀਆਂ ਨੇ ਤੁਰੰਤ ਮਾਮਲਾ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ। ਜਦੋਂ ਵਿਭਾਗ ਵੱਲੋਂ ਡੂੰਘਾਈ ਨਾਲ ਪੜਤਾਲ ਕੀਤੀ ਗਈ ਤਾਂ ਦੋਵਾਂ ਕਰਮਚਾਰੀਆਂ ਦੀ ਕਰਤੂਤ ਅਤੇ ਫਰਜ਼ੀਵਾੜੇ ਦੀ ਸੱਚਾਈ ਸਭ ਦੇ ਸਾਹਮਣੇ ਆ ਗਈ। ਸੱਚਾਈ ਸਾਹਮਣੇ ਆਉਂਦੇ ਹੀ ਚੇਅਰਮੈਨ ਚੁਸ਼ਪਿੰਦਰਬੀਰ ਸਿੰਘ ਚਹਿਲ ਦੀ ਸ਼ਿਕਾਇਤ ਅਤੇ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ‘ਤੇ ਲੇਖਾਕਾਰ ਰਾਜੇਸ਼ ਕੁਮਾਰ ਅਤੇ ਕਲਰਕ ਰਾਮਪਾਲ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ। ਚੇਅਰਮੈਨ ਚਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਚਨਬੱਧ ਹੈ।

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਜਾਂਚ ਸਿਰਫ਼ ਇਸ 25 ਲੱਖ ਰੁਪਏ ਤੱਕ ਸੀਮਤ ਨਹੀਂ ਰਹੇਗੀ, ਸਗੋਂ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਕਰਮਚਾਰੀ ਕਦੋਂ ਤੋਂ ਇਸ ਖੇਡ ਨੂੰ ਅੰਜਾਮ ਦੇ ਰਹੇ ਸਨ। ਇਸ ਤੋਂ ਪਹਿਲਾਂ ਜ਼ਿਲ੍ਹਾ ਪਰਿਸ਼ਦ ਵਿੱਚ ਹੋਈ ਕਿਸੇ ਵੀ ਤਰ੍ਹਾਂ ਦੀ ਵਿੱਤੀ ਅਨਿਯਮਿਤਤਾ ਅਤੇ ਭ੍ਰਿਸ਼ਟਾਚਾਰ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 

Leave a Comment