Join WhatsApp

Join Now

Big Breaking- ਦਿੱਲੀ ‘ਚ ਫਿਰ ਹੋਇਆ ਵੱਡਾ ਧਮਾਕਾ; 2 ਲੋਕਾਂ ਦੀ ਮੌਤ

On: August 17, 2026 11:39 AM

 

Big Breaking- ਦਿੱਲੀ ‘ਚ ਫਿਰ ਹੋਇਆ ਵੱਡਾ ਧਮਾਕਾ; 2 ਲੋਕਾਂ ਦੀ ਮੌਤ

ਨਵੀਂ ਦਿੱਲੀ, 17 ਅਗਸਤ 2026

ਰਾਜਧਾਨੀ ਦਿੱਲੀ ਦੇ ਰਘੁਬੀਰ ਨਗਰ ਇਲਾਕੇ ‘ਚ ਤੜਕੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਈ-ਰਿਕਸ਼ਾ ਦੀ ਬੈਟਰੀ ਫਟਣ ਨਾਲ ਅੱਗ ਲੱਗ ਗਈ। ਇਸ ਭਿਆਨਕ ਘਟਨਾ ‘ਚ ਦੋ ਲੋਕਾਂ ਦੀ ਮੌਕੇ ‘ਤੇ ਹੀ ਝੁਲਸ ਜਾਣ ਨਾਲ ਮੌਤ ਹੋ ਗਈ। ਅੱਗ ਦੀ ਲਪੇਟ ‘ਚ ਆਉਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਲਗਭਗ 4 ਵਜੇ ਦੇ ਕਰੀਬ ਵਾਪਰੀ। ਰਘੁਬੀਰ ਨਗਰ ਸਥਿਤ ਇੱਕ ਪੰਜ ਮੰਜਿ਼ਲਾ ਇਮਾਰਤ (ਗਰਾਊਂਡ ਫਲੋਰ ਤੋਂ ਇਲਾਵਾ ਚਾਰ ਹੋਰ ਮੰਜਿਲਾਂ) ਦੀ ਪਹਿਲੀ ਮੰਜਿ਼ਲ ‘ਤੇ ਈ-ਰਿਕਸ਼ਾ ਦੀ ਬੈਟਰੀ ਚਾਰਜਿੰਗ ‘ਤੇ ਲੱਗੀ ਹੋਈ ਸੀ। ਚਾਰਜਿੰਗ ਦੌਰਾਨ ਅਚਾਨਕ ਬੈਟਰੀ ‘ਚ ਜ਼ੋਰਦਾਰ ਧਮਾਕਾ ਹੋਇਆ, ਜਿਸ ਤੋਂ ਬਾਅਦ ਪੂਰੇ ਕਮਰੇ ‘ਚ ਭਿਆਨਕ ਅੱਗ ਫੈਲ ਗਈ।

ਇਸ ਹਾਦਸੇ ‘ਚ ਝੁਲਸੇ ਦੋ ਵਿਅਕਤੀਆਂ ਨੂੰ ਤੁਰੰਤ ਨਜ਼ਦੀਕੀ ਗੁਰੂ ਗੋਬਿੰਦ ਸਿੰਘ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ 17 ਸਾਲਾ ਸੁਫ਼ੈਦ (ਪੁੱਤਰ ਮੁਹੰਮਦ ਨਸੀਬ) ਅਤੇ 38 ਸਾਲਾ ਮੁਹੰਮਦ ਸਾਮਿਦ (ਪੁੱਤਰ ਸ਼ੇਖ ਰਿਦਕੀ) ਵਜੋਂ ਹੋਈ ਹੈ।

ਮ੍ਰਿਤਕ ਦੀ ਭੈਣ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਇਮਾਰਤ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਈ-ਰਿਕਸ਼ਾ ਦੀਆਂ ਬੈਟਰੀਆਂ ਚਾਰਜ ਕੀਤੀਆਂ ਜਾ ਰਹੀਆਂ ਸਨ। ਉਸ ਨੇ ਦੱਸਿਆ, “ਮੇਰਾ ਭਰਾ ਘਰ ਵਿੱਚ ਸੌਂ ਰਿਹਾ ਸੀ। ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਉਸ ਨੇ ਮਦਦ ਲਈ ਰੌਲਾ ਵੀ ਪਾਇਆ ਅਤੇ ਗੁਹਾਰ ਲਗਾਈ, ਪਰ ਅੱਗ ਇੰਨੀ ਤੇਜ਼ ਸੀ ਕਿ ਕੋਈ ਵੀ ਉਸ ਨੂੰ ਬਚਾਉਣ ਨਹੀਂ ਆ ਸਕਿਆ।”

ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਘਟਨਾ ਤੋਂ ਬਾਅਦ ਇਲਾਕੇ ‘ਚ ਸ਼ੋਕ ਅਤੇ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

Leave a Comment