Join WhatsApp

Join Now

ਪਿਓ ਵੱਲੋਂ ਧੀ ਨਾਲ ਬਲਾਤਕਾਰ! ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

On: ਅਗਸਤ 18, 2026 5:46 ਬਾਃ ਦੁਃ

 

ਪਿਓ ਵੱਲੋਂ ਧੀ ਨਾਲ ਬਲਾਤਕਾਰ! ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

ਪਾਣੀਪਤ, 18 ਅਗਸਤ 2026

ਸ਼ਹਿਰ ਦੇ ਇੱਕ ਇਲਾਕੇ ਵਿੱਚ 11 ਸਾਲਾ ਬੱਚੀ ਨਾਲ ਕਰੀਬ ਇੱਕ ਸਾਲ ਤੱਕ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਪੁਲਿਸ ਨੇ ਉਸ ਦੇ ਸੌਤੇਲੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਮੁਲਜ਼ਮ ਬੱਚੀ ਨੂੰ ਡਰਾ-ਧਮਕਾ ਕੇ ਚੁੱਪ ਰਹਿਣ ਲਈ ਮਜਬੂਰ ਕਰਦਾ ਰਿਹਾ। ਕਿਸੇ ਨੂੰ ਘਟਨਾ ਬਾਰੇ ਦੱਸਣ ’ਤੇ ਉਸ ਨੇ ਬੱਚੀ ਦੀ ਮਾਂ ਅਤੇ ਅੱਠ ਸਾਲਾ ਭਰਾ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।

ਜਾਣਕਾਰੀ ਅਨੁਸਾਰ 12 ਅਗਸਤ ਦੀ ਰਾਤ ਮਾਂ ਦੇ ਘਰ ਪਰਤਣ ਸਮੇਂ ਬੱਚੀ ਡਰੀ-ਸਹਿਮੀ ਹੋਈ ਸੀ। ਉਸ ਨੇ ਰੋਂਦਿਆਂ ਆਪਣੀ ਭੂਆ ਨੂੰ ਸਾਰੀ ਘਟਨਾ ਦੱਸੀ। ਬੱਚੀ ਨੇ ਦੱਸਿਆ ਕਿ ਜਦੋਂ ਘਰ ਵਿੱਚ ਕੋਈ ਹੋਰ ਮੌਜੂਦ ਨਹੀਂ ਹੁੰਦਾ ਸੀ ਤਾਂ ਮੁਲਜ਼ਮ ਉਸ ਨਾਲ ਜਬਰ-ਜਨਾਹ ਕਰਦਾ ਸੀ। ਵਿਰੋਧ ਕਰਨ ’ਤੇ ਉਹ ਉਸ ਨਾਲ ਕੁੱਟਮਾਰ ਕਰਦਾ ਅਤੇ ਘਟਨਾ ਕਿਸੇ ਨੂੰ ਦੱਸਣ ’ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੰਦਾ ਸੀ।

ਬੱਚੀ ਨੇ ਹਿੰਮਤ ਕਰਦਿਆਂ ਗੁਆਂਢ ਵਿੱਚ ਰਹਿੰਦੇ ਰਿਸ਼ਤੇਦਾਰ ਤੋਂ ਮੋਬਾਈਲ ਫ਼ੋਨ ਲਿਆ ਅਤੇ ਮੁਲਜ਼ਮ ਦੀ ਕਥਿਤ ਕਰਤੂਤ ਦੀ ਵੀਡੀਓ ਬਣਾ ਲਈ। ਬਾਅਦ ਵਿੱਚ ਇਹ ਵੀਡੀਓ ਆਪਣੀ ਭੂਆ ਨੂੰ ਦਿਖਾਈ, ਜਿਸ ਤੋਂ ਬਾਅਦ ਮਾਮਲਾ ਮਾਂ ਦੇ ਧਿਆਨ ਵਿੱਚ ਆਇਆ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਔਰਤ ਦਾ ਪਹਿਲਾ ਵਿਆਹ ਕਰੀਬ 12 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਹਨ। ਪਹਿਲੇ ਪਤੀ ਨਾਲ ਵਿਵਾਦ ਤੋਂ ਬਾਅਦ ਉਸ ਨੇ ਅਹਸਾਨ ਨਾਮਕ ਵਿਅਕਤੀ ਨਾਲ ਨਿਕਾਹ ਕੀਤਾ ਸੀ। ਪਿਛਲੇ ਕਰੀਬ ਦੋ ਸਾਲ ਤੋਂ ਉਹ ਦੋਵਾਂ ਬੱਚਿਆਂ ਸਮੇਤ ਮੁਲਜ਼ਮ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਪਹਿਲੇ ਪਤੀ ਦੀ ਕਰੀਬ ਛੇ ਮਹੀਨੇ ਪਹਿਲਾਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।

ਘਟਨਾ ਦੀ ਜਾਣਕਾਰੀ ਮਿਲਣ ’ਤੇ ਸਥਾਨਕ ਲੋਕਾਂ ਨੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਨਾਲ ਕੁੱਟਮਾਰ ਕੀਤੀ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

Leave a Comment