Join WhatsApp

Join Now

ਸਮੂਹਿਕ ਛੁੱਟੀ ਲੈ ਕੇ ਗਰਜੇ ਮੁਲਾਜ਼ਮ! ਕਿਹਾ- ਜੇ ਪੰਜਾਬ ਸਰਕਾਰ ਵੱਲੋਂ ਹੁਣ ਵੀ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਕੀਤਾ ਜਾਵੇਗਾ ਹੋਰ ਤਿੱਖਾ

On: ਅਗਸਤ 27, 2026 8:38 ਬਾਃ ਦੁਃ

 

ਸਮੂਹਿਕ ਛੁੱਟੀ ਲੈ ਕੇ ਗਰਜੇ ਮੁਲਾਜ਼ਮ! ਕਿਹਾ- ਜੇ ਪੰਜਾਬ ਸਰਕਾਰ ਵੱਲੋਂ ਹੁਣ ਵੀ ਮੁਲਾਜਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਕੀਤਾ ਜਾਵੇਗਾ ਹੋਰ ਤਿੱਖਾ

ਅੰਮ੍ਰਿਤਸਰ 27 ਅਗਸਤ 2026- ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ਤੇ ਸਾਂਝਾ ਮੁਲਾਜ਼ਮ ਮੰਚ ਤੇ ਅਧਾਰਿਤ ਬਣੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ‘ਤੇ ਸਮੂਹਿਕ ਛੁੱਟੀ ਲੈਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਸਾਹਮਣੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਜੱਥੇਬੰਦੀਆਂ ਦੇ ਹਜ਼ਾਰਾਂ ਮੁਲਾਜਮਾਂ ਵਲੋਂ ਸ਼ਿਰਕਤ ਕੀਤੀ ਗਈ।

ਇਸ ਵਿਸ਼ਾਲ ਇਕੱਠ ਦੀ ਪ੍ਰਧਾਨਗੀ ਗੁਰਦੀਪ ਸਿੰਘ ਬਾਜਵਾ, ਜਗਦੀਸ਼ ਠਾਕਰ , ਅਸ਼ਵਨੀ ਅਵਸਥੀ , ਅਜੈ ਸਨੋਤਰਾ , ਜੋਗਿੰਦਰ ਸਿੰਘ ,ਚਰਨ ਸਿੰਘ , ਅਮਨ ਸ਼ਰਮਾ , ਦਲਬੀਰ ਸਿੰਘ ਜੌਹਲ, ਮਨਜਿੰਦਰ ਸੰਧੂ , ਡਾ ਸੰਤਸੇਵਕ ਸਰਕਾਰੀਆ , ਗੁਰਿੰਦਰ ਸਿੰਘ ਘੁੱਕੇਵਾਲੀ , ਸਮਸ਼ੇਰ ਸਿੰਘ ਕੋਹਰੀ , ਨਿਰਮਲਜੀਤ ਬਾਜਵਾ, ਜਸਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਮਦਨ ਲਾਲ ਮੰਨਣ , ਗੁਰਪ੍ਰੀਤ ਰਿਆੜ ਤੇ ਕਮਲਜੀਤ ਚੌਹਾਨ ਨੇ ਸਾਂਝੇ ਤੌਰ ਤੇ ਕੀਤੀ।

ਇਸ ਮੌਕੇ ਡਾ. ਸਤਨਾਮ ਸਿੰਘ ਅਜਨਾਲਾ, ਆਤਮਜੀਤ ਸਿੰਘ ਢਿੱਲੋਂ,ਰਕੇਸ਼ ਧਵਨ ,ਨਰਿੰਦਰ ਸਿੰਘ, ਅਰਜਿੰਦਰ ਕਲੇਰ , ਸੁੱਚਾ ਸਿੰਘ ਟਰਪਈ, ਕੰਵਲਜੀਤ ਕੌਰ ਛੱਜਲਵੱਡੀ , ਗੁਰਪ੍ਰੀਤ ਜਲਾਲ ਉਸਮਾ , ਸਵਿੰਦਰ ਸਿੰਘ ਭੱਟੀ , ਸੁਖਜਿੰਦਰ ਜੱਬੋਵਾਲ , ਦਲਜੀਤ ਸਿੰਘ ਕੋਹਲੀ , ਦਲਬੀਰ ਸਿੰਘ ਬਾਜਵਾ, ਨਵਤੇਜ ਸਿੰਘ ਚਰਨਜੀਤ ਸਿੰਘ, ਮੰਗਲ ਟਾਂਡਾ, ਰਜੇਸ਼ ਪ੍ਰਾਸਰ ਅਮਰਜੀਤ ਕਲੇਰ, ਬਲਰਾਜ ਸਿੰਘ ਭੰਗੂ , ਕੁਲਵੰਤ ਸਿੰਘ ਘੁਕੇਵਾਲੀ , ਪਰਮਜੀਤ ਕੌਰ ਮਾਨ, ਬਲਜਿੰਦਰ ਵਡਾਲੀ, ਜਸਵੰਤ ਰਾਏ, ਪਤਵੰਤ ਸਿੰਘ, ਹਰਵਿੰਦਰ ਸਿੰਘ ਸੁਲਤਾਨਵਿੰਡ,ਅਮਰੀਕ ਸਿੰਘ, ਰਾਜਬੇਦੀ ਬਲਦੇਵ ਸਿੰਘ ਲੁਹਾਰਕਾ, ਸੁਖਦੇਵ ਰਾਜ ਕਾਲੀਆ, ਜਤਿੰਦਰ ਸਿੰਘ ਨੌਸੈਹਰਾ , ਕੁਲਵੰਤ ਸਿੰਘ ਡੇਅਰੀਵਾਲ , ਸੁਖਦੇਵ ਰਾਜ ਕਾਲੀਆ, ਤ੍ਰਿਪਤਾ ਸ਼ਰਮਾ , ਓਂਕਾਰ ਸਿੰਘ , ਗੁਰਮੇਜ ਸਿੰਘ ਕਲੇਰ , ਤਜਿੰਦਰ ਸਿੰਘ ਢਿਲੋਂ, ਅਸ਼ਨੀਲ ਸ਼ਰਮਾਂ , ਕਰਮਜੀਤ ਕੇ ਪੀ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਢੇ ਚਾਰ ਸਾਲਾਂ ਵਿੱਚ ਮੁਲਾਜਮਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ, ਸਗੋ 18% ਮਹਿੰਗਾਈ ਭੱਤਾ ਦੇਣ ਦੇ ਮਾਨਯੋਗ ਹਾਈ ਕੋਰਟ ਦੇ ਆਦੇਸ਼ ਨੂੰ ਵੀ ਲਾਗੂ ਕਰਨ ਤੋਂ ਮੁਨਕਰ ਹੋਇਆ ਜਾ ਰਿਹਾ ਹੈ।

ਓਹਨਾਂ ਕਿਹਾ ਕੇ ਅਗਰ ਸਰਕਾਰ ਵਲੋਂ ਅੱਜ ਮੁਲਾਜ਼ਮ ਮਸਲਿਆਂ ਨੂੰ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਬਿਨਾਂ ਸ਼ਰਤ ਬਹਾਲ ਕੀਤਾ ਜਾਵੇ, 18% ਮਹਿੰਗਾਈ ਭੱਤਾ ਤਰੁੰਤ ਜਾਰੀ ਕੀਤਾ ਜਾਵੇ, ਅਤੇ ਸਾਰੇ ਰਹਿੰਦੇ ਬਕਾਏ ਯਕਮੁਸ਼ਤ ਜਾਰੀ ਕੀਤੇ ਜਾਣ, 17-7-20 ਦਾ ਕੇਂਦਰੀ ਸਕੇਲ ਪੱਤਰ ਰੱਦ ਕੀਤਾ ਜਾਵੇ।

15-1-15 ਦਾ ਪੱਤਰ ਰੱਦ ਕੀਤਾ ਜਾਵੇ ਅਤੇ ਪ੍ਰੋਬੇਸ਼ਨ ਸਮੇਂ ਵਿੱਚ ਪੂਰੀ ਤਨਖਾਹ ਦਿੱਤੀ ਜਾਵੇ, ਕੰਪਿਊਟਰ ਅਧਿਆਪਕ, ਐਨ ਐਸ ਕਉ ਐੱਫ, ਮੈਰੀਟੋਰੀਅਸ ਅਤੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ, ਐਸੋਸੀਏਟ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ, ਸਾਰੇ ਵਿਭਾਗਾਂ ਦੀਆਂ ਖ਼ਾਲੀ ਆਸਾਮੀਆਂ ਨੂੰ ਰੈਗੂਲਰ ਭਰਤੀ ਰਾਹੀਂ ਭਰਿਆ ਜਾਵੇ, ਪੇਂਡੂੰ ਭੱਤੇ ਸਮੇਤ ਸਾਰੇ ਤਰ੍ਹਾਂ ਦੇ ਭੱਤੇ ਬਹਾਲ ਕੀਤੇ ਜਾਣ, ਕੱਚੇ ਕਾਮੇ ਪੱਕੇ ਕੀਤੇ ਜਾਣ, ਮਾਣ ਭੱਤੇ ਤੇ ਕੰਮ ਕਰਦੇ ਆਸ਼ਾ ਵਰਕਰ, ਮਿਡ ਡੇ ਮੀਲ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ, ਸਫ਼ਾਈ ਮਜ਼ਦੂਰਾਂ, ਚੌਕੀਦਾਰਾ, ਸੇਵਾਦਾਰਾਂ ਨੂੰ ਪੱਕਾ ਕੀਤਾ ਜਾਵੇ।

ਪੈਨਸ਼ਨਰਾਂ ਦੀ ਦੁਹਰਾਈ 2.59 ਗੁਣਾਕ ਨਾਲ਼ ਕੀਤੀ ਜਾਵੇ, ਏ ਸੀ ਪੀ ਬਹਾਲ ਕੀਤੀ ਜਾਵੇ, ਕੈਸ਼ਲੈਸ ਹੈਲਥ ਸਕੀਮ ਲਾਗੂ ਕੀਤੀ ਜਾਵੇ, ਡੈੱਥ ਕਮ ਸੇਵਾ ਮੁਕਤੀ ਗ੍ਰਚਟੀ 25 ਲੱਖ ਕੀਤੀ ਜਾਵੇ, ਮੈਡੀਕਲ ਭੱਤਾ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, 200 ਰੁਪਏ ਜਜੀਆ ਕਰ ਖ਼ਤਮ ਕੀਤਾ ਜਾਵੇ ਅਤੇ ਮੁਲਾਜ਼ਮਾਂ ਦੇ ਹੱਕ ਵਿੱਚ ਆਏ ਸਾਰੇ ਅਦਾਲਤੀ ਹੁਕਮਾਂ ਨੂੰ ਜਨਰਲਾਯੇਜ਼ ਕੀਤੇ ਜਾਣ, ਆਦਿ।

ਇਸ ਮੌਕੇ ਯਸਦੇਵ ਡੋਗਰਾ , ਬਾਬਾ ਮਲਕੀਤ ਸਿੰਘ ਭੱਟੀ, ਤਰਲੋਕ ਸਿੰਘ, ਸੁਲਤਾਨ ਪਾਲ ਸਿੰਘ, ਅਮਰਜੀਤ ਭੱਲਾ , ਹਰਪ੍ਰੀਤ ਸੋਹੀਆਂ ਗੁਰਦੇਵ ਸਿੰਘ, ਲਖਵਿੰਦਰ ਗਿੱਲ, ਅਮਰਜੀਤ ਵੇਰਕਾ, ਹਰਮਨਦੀਪ ਭੰਗਾਲੀ , ਮੰਗਲ ਦਾਸ , ਕੇਸ਼ਵ ਕੋਹਲੀ , ਹਰਜਿੰਦਰ ਕੌਰ ਗਹਿਰੀ, ਅਤੁੱਲ ਸ਼ਰਮਾ, ਮੇਜਰ ਸਿੰਘ, ਹਰਮਿੰਦਰ ਸਿੰਘ, ਗੁਰਦੀਪ ਸਿੰਘ ਪੂਹਲਾ , ਹਰਭਜਨ ਗਿੱਲ , ਹੀਰਾ ਸਿੰਘ ਭੱਟੀ , ਸਤਨਾਮ ਸਿੰਘ ਜੱਸੜ , ਅਮਨ ਥਰੀਏਵਾਲ , ਤਜਿੰਦਰ ਕੁਮਾਰ ਜਸਵਿੰਦਰ ਸਿੰਘ ਮਾਨਾਵਾਲਾ, ਬਲਬੀਰ ਸਿੰਘ ਚੀਮਾ, ਭੁਪਿੰਦਰ ਸਿੰਘ ਮਾਨਾਵਾਲਾ, ਮਨਜਿੰਦਰ ਸਿੰਘ ਢਿੱਲੋਂ, ਉਮੇਸ਼ ਕੁਮਾਰ ਕਾਮਲਪੁਰਾ, ਗੁਰਵਿੰਦਰ ਸਿੰਘ ਛੱਜਲਵੱਡੀ, ਪ੍ਰਭਜੋਤ ਉੱਪਲ , ਆਦਿ ਹਾਜ਼ਰ ਸਨ।

 

Leave a Comment