Join WhatsApp

Join Now

ਡਾਇਰੀ: ਬੱਬਰ ਅਕਾਲੀ ਲਹਿਰ ਕਿਤਾਬ, ਬੱਬਰ ਸ਼ਤਾਬਦੀ ਮੌਕੇ ਕੀਤੀ ਲੋਕ-ਅਰਪਣ

On: ਅਗਸਤ 30, 2026 3:25 ਬਾਃ ਦੁਃ

 

ਡਾਇਰੀ: ਬੱਬਰ ਅਕਾਲੀ ਲਹਿਰ ਕਿਤਾਬ, ਬੱਬਰ ਸ਼ਤਾਬਦੀ ਮੌਕੇ ਕੀਤੀ ਲੋਕ-ਅਰਪਣ

ਜਲੰਧਰ, 30 ਅਗਸਤ 2026- ‘ਡਾਇਰੀ: ਬੱਬਰ ਅਕਾਲੀ ਲਹਿਰ’ ਨਵ ਪ੍ਰਕਾਸ਼ਿਤ ਪੁਸਤਕ ਦੀ ਪਹਿਲੀ ਕਾਪੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੂੰ ਭੇਂਟ ਕਰਦੇ ਹੋਏ ਅਮੋਲਕ ਸਿੰਘ ਨੇ ਮੁਢਲੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ 1926-2026 ਦੇ ਇਤਿਹਾਸਕ ਮਹੱਤਵ ਅਤੇ ਪ੍ਰਸੰਗਕਤਾ ਨੂੰ ਸਮਝਦਿਆਂ ਇਹ ਪੁਸਤਕ ਵਿਸ਼ੇਸ਼ ਕਰਕੇ ਉਸ ਪਾਠਕ ਵਰਗ ਨੂੰ ਸਨਮੁਖ ਰੱਖਕੇ ਤਿਆਰ ਕੀਤੀ ਗਈ ਹੈ, ਜਿਸਨੂੰ ਬੱਬਰ ਅਕਾਲੀ ਲਹਿਰ ਦੇ ਹਕੀਕੀ ਇਤਿਹਾਸ ਦੀ ਜਾਣ-ਪਹਿਚਾਣ ਨਹੀਂ, ਜਾਂ ਬਹੁਤ ਨਿਗੂਣੀ ਹੈ ਜਾਂ ਹਕੀਕਤਾਂ ਤੋਂ ਕੋਹਾਂ ਦੂਰ ਹੈ। ਉਹ ਵਰਗ ਇਸ ਕਿਤਾਬ ਰਾਹੀਂ ਬਹੁਤ ਹੀ ਗੁੰਦਵੇਂ, ਸਧਾਰਣ ਅਤੇ ਸਪੱਸ਼ਟ ਅੰਦਾਜ਼ ਵਿੱਚ ਜਾਣਕੇ ਤਸੱਲੀ ਪ੍ਰਗਟ ਕਰੇਗਾ ਕਿ ਬੱਬਰ ਅਕਾਲੀ ਲਹਿਰ ਤਾਂ ਇਉਂ ਜਾਪਦੈ ਜਿਵੇਂ ਸਾਡੇ ਸਮਿਆਂ ਦੀ ਹਾਣੀ ਲਹਿਰ ਹੋਵੇ।

ਉਹਨਾਂ ਦੱਸਿਆ ਕਿ ਬੱਬਰ ਅਕਾਲੀ ਲਹਿਰ ਨੇ ਹਿੱਕਾਂ ਤਣਕੇ ਐਲਾਨ ਕੀਤੇ ਸੀ ਕਿ ‘ਸਾਡੀ ਧਰਤੀ, ਸਾਡੇ ਲੋਕ, ਇਹ ਅੰਗਰੇਜ਼ ਹਾਕਮ ਕੌਣ ਹੁੰਦੇ ਨੇ ਸਾਡੇ ਖੇਤਾਂ, ਸਾਡੇ ਬਾਗ਼ਾਂ, ਸਾਡੀਆਂ ਨਹਿਰਾਂ ਸੜਕਾਂ ਦੀ ਬੋਲੀ ਦੇਣ ਵਾਲੇ?’ ਉਹਨਾਂ ਸਾਫ਼ ਸ਼ਬਦਾਂ ‘ਚ ਹੋਕਾ ਦਿੱਤਾ ਸੀ ਕਿ ਸਾਡੀ ਲੜਾਈ ਗੋਰੀ ਚਮੜੀ ਨਾਲ ਨਹੀਂ ਸਗੋਂ ਦੇਸੀ-ਬਦੇਸੀ ਲੁੱਟ-ਖੋਹ, ਦਾਬੇ, ਵਿਤਕਰੇ, ਜ਼ਬਰ ਸਿਤਮ ਨਾਲ਼ ਹੈ।

ਅਮੋਲਕ ਸਿੰਘ ਨੇ ਕਿਹਾ ਕਿ ਅੱਜ ਜਦੋਂ ਅਮਰੀਕੀ ਸਾਮਰਾਜ ਦੇ ਦਬਾਅ ਹੇਠ ਆ ਕੇ ਭਾਰਤੀ ਹਾਕਮ ਡੰਡੌਤ ਬੰਧਨਾ ਕਰਕੇ ਅਮਰੀਕਾ-ਭਾਰਤ ਖੁੱਲ੍ਹੀ ਵਪਾਰਕ ਸੰਧੀ ਦੇ ਨਾਂਅ ‘ਤੇ ਭਾਰਤੀ ਲੋਕਾਂ ਸਿਰ ਸੌਦਾ ਮੜ੍ਹ ਰਹੇ ਨੇ, ਜਿਵੇਂ ਚੋਰੀ ਚੋਰੀ ਡਰੋਨ ਰਾਹੀਂ ਜ਼ਮੀਨਾਂ ਦੀ ਪਮਾਇਸ਼ ਕਰਕੇ ਲੈਂਡ ਪੂਲਿੰਗ ਨੀਤੀ ਦੇ ਮੁੜ ਦੰਦੇ ਤਿੱਖੇ ਕੀਤੇ ਜਾ ਰਹੇ ਹਨ, ਜਿਵੇਂ ਜੁਆਨੀ ਪ੍ਰਵਾਸ਼ ਦਾ ਹਨੇਰਾ ਢੋਅ ਰਹੀ ਹੈ, ਇਸ ਦੌਰ ਅੰਦਰ ‘ਡਾਇਰੀ: ਬੱਬਰ ਅਕਾਲੀ ਲਹਿਰ’ ਦੀ ਬੇਹੱਦ ਸਾਰਥਕਤਾ ਸਾਹਮਣੇ ਲਿਆਏਗੀ ਅਤੇ ਆਪਣੇ ਫਰਜ਼ ਪਹਿਚਾਨਣ ਲਈ ਪ੍ਰੇਰਨਾਦਾਇਕ ਹੋਏਗੀ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਪੁਸਤਕ ਦੀ ਆਮਦ ਨੂੰ ਜੀ ਆਇਆਂ ਕਹਿੰਦੇ ਹੋਏ ਦੱਸਿਆ ਕਿ 28 ਤੋਂ 30 ਅਗਸਤ ਲੱਗ ਰਹੇ ਤਿੰਨ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ ਵਿੱਚ ਹੋਰਨਾਂ ਕਿਤਾਬਾਂ ਸਮੇਤ ਇਹ ਪੁਸਤਕ ਵੀ ਸਿਖਿਆਰਥੀਆਂ ਨੂੰ ਸਨਮਾਨ ਵਜੋਂ ਭੇਂਟ ਕੀਤੀ ਜਾਏਗੀ। ਡਾਇਰੀ ਲੋਕ ਅਰਪਣ ਮੌਕੇ ਕਮੇਟੀ ਜਨਰਲ ਸਕੱਤਰ ਗੁਰਮੀਤ ਸਿੰਘ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਡਾ. ਸੈਲੇਸ਼, ਗੁਰਦੀਪ ਸਿੰਘ, ਭੂਵਨ, ਦਵਿੰਦਰ ਮੰਡ ਅਤੇ ਸ਼ਾਗੁਨ ਹਾਜ਼ਰ ਸਨ।

 

More

ਪੰਜਾਬ ਯੂਨੀਵਰਸਿਟੀ ਸਟੂਡੈਂਟ ਚੋਣਾਂ! ABVP-SOI ਦਾ ਸਾਂਝਾ ਉਮੀਦਵਾਰ ਜਿੱਤਿਆ, ਆਜ਼ਾਦ ਉਮੀਦਵਾਰ ਨੇ ਵੀ ਮਾਰੀ ਹੋਰਨਾਂ ਅਹੁਦਿਆਂ ਤੇ ਬਾਜ਼ੀ

ਪੰਜਾਬ ਸਰਕਾਰ ਦਾ ਵਿਦਿਆਰਥੀਆਂ ਦੇ ਹੱਕ ‘ਚ ਵੱਡਾ ਫ਼ੈਸਲਾ! ਜਾਰੀ ਕੀਤਾ 15.72 ਕਰੋੜ ਰੁਪਏ ਵਜ਼ੀਫ਼ਾ

ਪੰਜਾਬ ਸਰਕਾਰ ਨੂੰ ਪੜ੍ਹਨੇ ਪਾਉਣ ਵਾਲੇ ਮੁਲਾਜ਼ਮ ਆਗੂ ਦਾ ਤਬਾਦਲਾ; ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਨੇ ਮਾਨ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ

ਮਾਸਟਰ ਹੋਏ ਕਰਜ਼ਾਈ! ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਮਿਡ-ਡੇ-ਮੀਲ ਯੋਜਨਾ ਚਲਦੀ ਰੱਖਣ ਤਿੰਨ ਮਹੀਨਿਆਂ ਤੋਂ ਪੱਲਿਓਂ ਖ਼ਰਚ ਰਹੇ ਨੇ ਪੈਸੇ

TET ਦੀ ਸ਼ਰਤ ਥੋਪਣ ਵਿਰੁੱਧ ਡੀਟੀਐਫ ਪੰਜਾਬ ਵੱਲੋਂ ਨਵੀਂ ਦਿੱਲੀ ਵਿਖੇ ਹੋਏ ਪ੍ਰਦਰਸ਼ਨ ‘ਚ ਭਰਵੀਂ ਸ਼ਮੂਲੀਅਤ

Transfers News

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ‘ਸਾਂਝਾ ਮੁਲਾਜ਼ਮ ਮੰਚ’ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਦਾ ਤਬਾਦਲਾ, ਜੁਆਇਨ ਨਾ ਕਰਨ ‘ਤੇ ਤਨਖ਼ਾਹ ਰੋਕਣ ਦੀ ਤਾੜਨਾ

Leave a Comment