Join WhatsApp

Join Now

ਵੱਡੀ ਖ਼ਬਰ: ਪ੍ਰਸਿੱਧ ਹਰਿਆਣਵੀ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ’ਚ ਪੁਲਿਸ ਨੇ ਐਨਕਾਊਂਟਰ ਦੌਰਾਨ 2 ਸ਼ੂਟਰ ਮਾਰੇ

On: ਅਗਸਤ 31, 2026 11:19 ਪੂਃ ਦੁਃ

 

ਵੱਡੀ ਖ਼ਬਰ: ਪ੍ਰਸਿੱਧ ਹਰਿਆਣਵੀ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ’ਚ ਪੁਲਿਸ ਨੇ ਐਨਕਾਊਂਟਰ ਦੌਰਾਨ 2 ਸ਼ੂਟਰ ਮਾਰੇ

ਸ਼ਾਮਲੀ, 31 ਅਗਸਤ 2026: ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿੱਚ ਹਰਿਆਣਵੀ ਗਾਇਕ ਅਤੇ ਯੂਟਿਊਬਰ ਅੰਕਿਤ ਬਾਲੀਆਨ ਦੇ ਕਤਲ ਮਾਮਲੇ ਨੂੰ ਸੁਲਝਾਉਣ ਲਈ ਜੁਟੀ ਯੂਪੀ ਪੁਲਿਸ ਅਤੇ ਸਪੈਸ਼ਲ ਟਾਸਕ ਫੋਰਸ (STF) ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਮੁਕਾਬਲੇ ਦੌਰਾਨ ਕਤਲ ਕਾਂਡ ਨਾਲ ਜੁੜੇ ਦੋ ਮੁਲਜ਼ਮਾਂ ਨੂੰ ਮਾਰ ਦਿੱਤਾ। ਮਾਰੇ ਗਏ ਮੁਲਜ਼ਮਾਂ ਦੀ ਪਛਾਣ ਸੁਮਿਤ ਅਤੇ ਮੋਹਿਤ ਵਜੋਂ ਹੋਈ ਹੈ। ਮੁੱਠਭੇੜ ਦੌਰਾਨ ਸਵੈਟ ਟੀਮ ਦੇ ਹੈੱਡ ਕਾਂਸਟੇਬਲ ਹਰਵਿੰਦਰ ਅਤੇ ਪ੍ਰਦੀਪ ਵੀ ਜ਼ਖ਼ਮੀ ਹੋ ਗਏ।

ਪੁਲਿਸ ਮੁਤਾਬਕ ਮੁਕਾਬਲੇ ਵਾਲੀ ਥਾਂ ਤੋਂ ਦੋ ਪਿਸਤੌਲ, ਜ਼ਿੰਦਾ ਅਤੇ ਖਾਲੀ ਕਾਰਤੂਸ, ਇੱਕ ਸਪਲੈਂਡਰ ਮੋਟਰਸਾਈਕਲ, ਬੈਗ, ਮੋਬਾਈਲ ਫੋਨ ਅਤੇ 5 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅੰਕਿਤ ਬਾਲੀਆਨ ਦੀ ਹੱਤਿਆ ਲਈ ਕੁੱਲ ਚਾਰ ਸ਼ੂਟਰ ਸ਼ਾਮਲੀ ਪਹੁੰਚੇ ਸਨ। ਇਨ੍ਹਾਂ ਵਿੱਚੋਂ ਦੋ ਨੂੰ ਪੁਲਿਸ ਮੁਕਾਬਲੇ ਵਿੱਚ ਢੇਰ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਦੋ ਹੋਰ ਵਿਅਕਤੀ ਰੇਕੀ ਅਤੇ ਹੋਰ ਸਹਾਇਤਾ ਮੁਹੱਈਆ ਕਰਵਾਉਣ ਵਿੱਚ ਸ਼ਾਮਲ ਦੱਸੇ ਜਾ ਰਹੇ ਹਨ। ਇਸ ਤਰ੍ਹਾਂ ਹੁਣ ਤੱਕ ਦੀ ਜਾਂਚ ਵਿੱਚ ਕਤਲ ਕਾਂਡ ਨਾਲ ਜੁੜੇ ਕੁੱਲ ਛੇ ਵਿਅਕਤੀਆਂ ਦੀ ਭੂਮਿਕਾ ਸਾਹਮਣੇ ਆਈ ਹੈ। ਪੁਲਿਸ ਜਾਂਚ ਵਿੱਚ ਇਹ ਵੀ ਪਤਾ ਲੱਗਾ ਕਿ ਮੁਕਾਬਲੇ ਵਿੱਚ ਮਾਰੇ ਗਏ ਸੁਮਿਤ ਅਤੇ ਮੋਹਿਤ ਨੇ ਅੰਕਿਤ ਬਾਲੀਆਨ ਦੀ ਰੇਕੀ ਕੀਤੀ ਸੀ।

ਘਟਨਾ ਤੋਂ ਬਾਅਦ ਪੁਲਿਸ ਨੇ ਆਸ-ਪਾਸ ਦੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਖੰਗਾਲੀ। ਫੁਟੇਜ ਦੇ ਆਧਾਰ ’ਤੇ ਚਾਰ ਸ਼ੂਟਰਾਂ ਦੀ ਪਛਾਣ ਕੀਤੀ ਗਈ। ਪੁਲਿਸ ਮੁਤਾਬਕ ਇਹ ਸ਼ੂਟਰ ਹਰਿਆਣਾ ਦੇ ਹਿਸਾਰ ਅਤੇ ਰੋਹਤਕ ਨਾਲ ਸਬੰਧਤ ਸਨ। ਇਨ੍ਹਾਂ ਵਿੱਚੋਂ ਇੱਕ ਪਹਿਲਾਂ ਕਤਲ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕਾ ਸੀ, ਜਦਕਿ ਬਾਕੀ ਤਿੰਨ ਛੋਟੇ ਅਪਰਾਧਾਂ ਵਿੱਚ ਦੋਸ਼ੀ ਰਹੇ ਹਨ।

ਕਤਲ ਕਾਂਡ ਦੀ ਜਾਂਚ ਲਈ ਮੇਰਠ ਜ਼ੋਨ ਦੇ ਸੱਤ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਦੀਆਂ ਅੱਠ ਟੀਮਾਂ ਬਣਾਈਆਂ ਗਈਆਂ ਸਨ। ਹਰਿਆਣਾ ਅਤੇ ਦਿੱਲੀ ਸਮੇਤ ਕਈ ਥਾਵਾਂ ’ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਮੇਰਠ ਜ਼ੋਨ ਦੇ ਏਡੀਜੀ ਭਾਨੂ ਭਾਸਕਰ ਨੇ ਵੀ ਸ਼ਾਮਲੀ ਪਹੁੰਚ ਕੇ ਪੁਲਿਸ ਅਧਿਕਾਰੀਆਂ ਨਾਲ ਕਰੀਬ ਦੋ ਘੰਟੇ ਮੀਟਿੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਪੁਲਿਸ ਸ਼ੱਕੀਆਂ ਅਤੇ ਵਾਰਦਾਤ ਵਿੱਚ ਵਰਤੇ ਗਏ ਹਥਿਆਰਾਂ ਤੱਕ ਪਹੁੰਚਣ ਦੇ ਕਾਫ਼ੀ ਨੇੜੇ ਹੈ।

ਪੁਲਿਸ ਦੇ ਅਨੁਸਾਰ, 20 ਅਗਸਤ ਨੂੰ ਅੰਕਿਤ ਬਾਲੀਆਨ ਨੂੰ ਟਰੈਕ ਕੀਤਾ ਗਿਆ ਸੀ। ਇਸ ਤੋਂ ਬਾਅਦ ਦੋ ਸ਼ੂਟਰ ਸ਼ਾਮਲੀ ਪਹੁੰਚੇ ਅਤੇ ਉਸ ’ਤੇ ਨਜ਼ਰ ਰੱਖਣ ਲੱਗੇ। ਦੋਵੇਂ ਸ਼ੂਟਰ ਸ਼ਾਮਲੀ ਦੇ ਸੂਰਿਆ ਹੋਟਲ ਵਿੱਚ ਠਹਿਰੇ ਸਨ ਅਤੇ ਉੱਥੇ ਆਪਣੇ ਆਧਾਰ ਕਾਰਡ ਸਮੇਤ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾਏ ਸਨ। ਹੋਟਲ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਦੌਰਾਨ ਪੁਲਿਸ ਨੂੰ ਮਾਮਲੇ ਵਿੱਚ ਅਹਿਮ ਸੁਰਾਗ ਮਿਲਿਆ।

ਜਾਂਚ ਮੁਤਾਬਕ ਕਤਲ ਤੋਂ ਬਾਅਦ ਦੋ ਸ਼ੂਟਰ ਮੋਟਰਸਾਈਕਲ ’ਤੇ ਕਰਨਾਲ ਵੱਲ ਫਰਾਰ ਹੋ ਗਏ, ਜਦਕਿ ਮੋਹਿਤ ਅਤੇ ਸੁਮਿਤ ਬਾਗਪਤ ਵੱਲ ਭੱਜੇ ਸਨ। ਪੁਲਿਸ ਵੱਲੋਂ ਬਾਕੀ ਮੁਲਜ਼ਮਾਂ ਅਤੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਦੀ ਭਾਲ ਜਾਰੀ ਹੈ।

 

Leave a Comment