ਜਮਹੂਰੀ ਅਧਿਕਾਰ ਸਭਾ ਵੱਲੋਂ ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਿਤ ਵਿਚਾਰ ਚਰਚਾ 20 ਸਤੰਬਰ ਨੂੰ
ਸੰਗਰੂਰ, 19 ਸਤੰਬਰ 2026- ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਸੰਗਰੂਰ ਦੀ ਜਿਲਾ ਕਾਰਜਕਾਰਨੀ ਦੀ ਮੀਟਿੰਗ ਗਦਰ ਮੈਮੋਰੀਅਲ ਭਵਨ ਸੰਗਰੂਰ ਜ਼ਿਲਾ ਪ੍ਰਧਾਨ ਜਗਜੀਤ ਭੁਟਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮਿਤੀ 20 ਸਤੰਬਰ, ਐਤਵਾਰ ,ਨੂੰ ਸਵੇਰੇ 10. 30 ਵਜੇ ਅਗਰਵਾਲ ਧਰਮਸ਼ਾਲਾ, ਨੇੜੇ ਵੱਡਾ ਚੌਂਕ ਸੰਗਰੂਰ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਵਿਚਾਰ ਚਰਚਾ ਕਰਨ ਦਾ ਫੈਸਲਾ ਕੀਤਾ ਗਿਆ।
ਜਿਸ ਵਿਚ ‘ਮੌਜੂਦਾ ਫਾਸੀਵਾਦੀ ਦੌਰ ਵਿੱਚ ਜਮਹੂਰੀ ਅਧਿਕਾਰਾਂ ਨੂੰ ਚੁਨੌਤੀਆਂ’, ਵਿਸੇ਼ ਉਪਰ ਉਘੇ ਚਿੰਤਕ ਅਤੇ ਸਭਾ ਦੇ ਸੂਬਾ ਆਗੂ ਸ੍ਰੀ ਬੂਟਾ ਸਿੰਘ ਮਹਿਮੂਦਪੁਰ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ‘ਭਾਰਤ ਵਿੱਚ ਨਾਗਰਿਕਤਾ ਦਾ ਸਵਾਲ ਤੇ ਜਮਹੂਰੀ ਅਧਿਕਾਰ’ ਦੇ ਵਿਸ਼ੇ ਉੱਪਰ ਸ੍ਰੀ ਸਵਰਨਜੀਤ ਸਿੰਘ ਸੰਗਰੂਰ ਆਪਣੇ ਵਿਚਾਰ ਪੇਸ਼ ਕਰਨਗੇ।
ਆਗੂਆਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ ਆਗੂ ਤੇ ਕਾਰਕੁੰਨ ਅਤੇ ਇਨਸਾਫ ਪਸੰਦ ਲੋਕ ਭਰਵੀਂ ਗਿਣਤੀ ਵਿਚ ਵਿੱਚ ਸਾਮਲ ਹੋਣਗੇ। ਆਗੂਆਂ ਨੇ ਕਿਹਾ ਮੌਜੂਦਾ ਸਮੇਂ ਵਿਚ ਦੇਸ਼ ਦੇ ਹਾਕਮਾਂ ਵਲੋਂ ਸ਼ਹੀਦ ਭਗਤ ਸਿੰਘ ਦੇ ਲੋਕਾਂ ਦੀ ਪੁਗਤ ਵਾਲੀ ਆਜ਼ਾਦੀ, ਦੇਸ਼ ਦੇ ਕਿਰਤੀ ਲੋਕਾਂ ਵਿਚ ਆਪਸੀ ਭਾਈਚਾਰਕ ਸਾਂਝ ਵਰਗੇ ਵਿਚਾਰਾਂ ਦੇ ਉਲਟ ਘੱਟ ਗਿਣਤੀਆਂ ਦੇ ਖਿਲਾਫ ਜ਼ਾਲਮਾਨਾ ਮਹੌਲ ਬਣਾਇਆ ਹੋਇਆ ਹੈ ਅਤੇ ਲੋਕਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਪੈਰਾਂ ਹੇਠ ਰੋਲ ਕੇ ਆਣ ਐਲਾਨੀ ਐਮਰਜੈਂਸੀ ਲਗਾ ਕੇ ਦੇਸ਼ ਦੇ ਮਾਲ ਖਜ਼ਾਨਿਆਂ ਨੂੰ ਧਨਕੁਬੇਰਾਂ ਨੂੰ ਪਰੋਸਿਆ ਜਾ ਰਿਹਾ ਹੈ।
ਘੱਟ ਗਿਣਤੀਆਂ, ਦਲਿਤਾਂ, ਔਰਤਾਂ ਨੂੰ ਹਾਸ਼ੀਏ ਤੇ ਧੱਕਣ ਲਈ ਸਾਜ਼ਿਸ਼ ਅਧੀਨ ਵੋਟਾਂ ਦੀ ਸੁਧਾਈ ਦੇ ਨਾਂ ਤੇ ਐਸ਼ ਆਈ ਆਰ ਥੋਪ ਕੇ ਲੋਕਾਂ ਦੀ ਨਾਗਰਿਕਤਾ ਉਪਰ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਗਿਆ ਹੈ। ਇਸ ਲਈ ਲੋਕਾਂ ਨੂੰ ਇਹਨਾਂ ਮਸਲਿਆਂ ਤੇ ਚੇਤਨ ਕਰਨ ਲਈ ਵਿਚਾਰ ਚਰਚਾ ਕੀਤੀ ਜਾ ਰਹੀ ਹੈ।ਮੀਟਿੰਗ ਵਿੱਚ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਤੋਂ ਇਲਾਵਾ ਬਸੇਸਰ ਰਾਮ ਬਲਵਿੰਦਰ ਸਿੰਘ (ਬਸਾਖਾ) ਕੁਲਵਿੰਦਰ ਬੰਟੀ,ਅਮਰੀਕ ਖੋਖਰ, ਕਮਲਜੀਤ ਸਿੰਘ, ਲਛਮਨ ਅਲੀਸ਼ੇਰ,ਰਘਵੀਰ ਭੁਟਾਲ,ਗੁਰਜੰਟ ਸਿੰਘ,ਚੰਦ ਸਿੰਘ ਧੂਰੀ,ਸੁਖਚੈਨ ਸਿੰਘ, ਡਾਕਟਰ ਕਿਰਨਪਾਲ ਕੌਰ ਤੇ ਹਰਪ੍ਰੀਤ ਕੌਰ ਹਾਜ਼ਰ ਸਨ।
















