Join WhatsApp

Join Now

Big Breaking: ਅਕਾਲੀ ਦਲ ਵੱਲੋਂ ਚੋਣ ਮੈਨੀਫੈਸਟੋ ਬਾਰੇ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ

On: ਸਤੰਬਰ 25, 2026 9:18 ਬਾਃ ਦੁਃ

 

ਅਕਾਲੀ ਦਲ ਚੋਣ ਮਨੋਰਥ ਕਮੇਟੀ ਨੇ ਵੱਖ-ਵੱਖ ਪਾਰਟੀ ਵਿੰਗਾਂ ਤੋਂ ਲਏ ਸੁਝਾਅ

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਏਗੀ

ਚੰਡੀਗੜ੍ਹ, 25 ਸਤੰਬਰ 2026 : ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮਨੋਰਥ ਪੱਤਰ ਕਮੇਟੀ ਨੇ ਅੱਜ ਐਲਾਨ ਕੀਤਾ ਕਿ ਉਹ ਆਪਣੇ ਚੋਣ ਮਨੋਰਥ ਪੱਤਰ ਵਿਚ ਸਿਰਫ ਉਹੀ ਸੁਝਾਅ ਸ਼ਾਮਲ ਕਰੇਗੀ ਜੋ ਇਹ ਲਾਗੂ ਕਰ ਸਕੇ ਅਤੇ ਇਹ ਇਸਨੂੰ ਕਾਨੂੰਨੀ ਦਸਤਾਵੇਜ਼ ਵਜੋਂ ਲਵੇਗੀ।

ਕਮੇਟੀ ਦੇ ਮੈਂਬਰ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਕਮੇਟੀ ਨੇ ਚੇਅਰਮੈਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਪਾਰਟੀ ਦੇ ਅਨੁਸੂਚਿਤ ਜਾਤੀ, ਪਛੜੀਆਂ ਸ਼੍ਰੇਣੀਆਂ ਅਤੇ ਬਾਜ਼ੀਗਰ ਫਰੰਟ ਵਿੰਗਾਂ ਤੋਂ ਸੁਝਾਅ ਲਏ ਹਨ।

ਡਾ. ਚੀਮਾ ਨੇ ਕਿਹਾ ਕਿ ਵੱਖ-ਵੱਖ ਵਿੰਗਾਂ ਦੇ ਪ੍ਰਤੀਨਿਧਾਂ ਨੇ ਕਮੇਟੀ ਨਾਲ ਵੱਖਰੇ ਤੌਰ ’ਤੇ ਮੁਲਾਕਾਤ ਕੀਤੀ ਅਤੇ ਆਪਣੇ ਸੁਝਾਅ ਦਿੱਤੇ ਤੇ ਬਾਰੀਕੀ ਨਾਲ ਇਹਨਾਂ ’ਤੇ ਚਰਚਾ ਕੀਤੀ। ਉਹਨਾਂ ਕਿਹਾ ਕਿ ਬੀ ਸੀ ਵਿੰਗ ਦੇ ਪ੍ਰਧਾਨ ਹੀਰਾ ਸਿੰਘ ਗਾਬੜੀਆ ਅਤੇ ਬਾਜ਼ੀਗਰ ਫਰੰਟ ਦੇ ਚੇਅਰਮੈਨ ਦਵਿੰਦਰ ਸਿੰਘ ਦਿਆਲ ਸਮੇਤ ਸੀਨੀਅਰ ਆਗੂਆਂ ਨੇ ਮੀਟਿੰਗ ਵਿਚ ਸ਼ਮੂਲੀਅਤ ਕੀਤੀ ਤੇ ਆਪਣੇ ਸੁਝਾਅ ਦਿੱਤੇ। ਉਹਨਾਂ ਦੱਸਿਆ ਕਿ ਸਾਬਕਾ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਨੇ ਵੀ ਮੀ‌ਟਿੰਗ ਵਿਚ ਸ਼ਮੂਲੀਅਤ ਕੀਤੀ।

ਡਾ. ਚੀਮਾ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਕਮੇਟੀ ਮਹਿਲਾ, ਯੂਥ, ਵਪਾਰ, ਐਨ ਆਰ ਆਈ, ਮੁਲਾਜ਼ਮ ਫਰੰਟ ਤੇ ਕਿਸਾਨਾਂ ਤੋਂ ਵੀ ਫੀਡਬੈਕ ਲਵੇਗੀ। ਉਹਨਾਂ ਕਿਹਾ ਕਿ ਅਸੀਂ ਸੂਬੇ ਦੇ ਵੱਖ-ਵੱਖ ਭਾਗਾਂ ਵਿਚ ਜਾਵਾਂਗੇ ਤਾਂ ਜੋ ਆਮ ਆਦਮੀ ਦੇ ਸੁਝਾਅ ਵੀ ਲਏ ਜਾ ਸਕਣ। ਉਹਨਾਂ ਕਿਹਾ ਕਿ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਉਹ ਇਹ ਵਿਸਥਾਰਿਤ ਪ੍ਰਕਿਰਿਆ ਪੂਰੀ ਕਰੇਗੀ।

ਕਿਉਂਕਿ ਪੰਜਾਬੀ ਮਹਿਸੂਸ ਕਰ ਰਹੇ ਹਨ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨੇ ਅਜਿਹੇ ਚੋਣ ਮਨੋਰਥ ਪੱਤਰ ਰਿਲਿਜ਼ ਕਰ ਕੇ ਲੋਕਾਂ ਨਾਲ ਧੋਖਾ ਕੀਤਾ ਹੈ ਜੋ ਸਿਰਫ ਕਾਗਜ਼ਾਂ ਤੱਕ ਸੀਮਤ ਰਹੇ। ਉਹਨਾਂ ਕਿਹਾ ਕਿ ਅਸੀਂ ਆਪਣੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕੀਤਾ ਜਾਣ ਵਾਲਾ ਹਰ ਸੁਝਾਅ ਲਾਗੂ ਕਰਾਂਗੇ ਤੇ ਇਸੇ ਲਈ ਅਸੀਂ ਹਰ ਸੁਝਾਅ ’ਤੇ ਬਾਰੀਕੀ ਨਾਲ ਚਰਚਾ ਕਰਨ ਦੇ ਨਾਲ-ਨਾਲ ਇਸ ’ਤੇ ਹੋਣ ਵਾਲੇ ਵਿੱਤੀ ਖਰਚ ਬਾਰੇ ਵੀ ਸੰਜੀਦਗੀ ਨਾਲ ਚਰਚਾ ਕਰ ਰਹੇ ਹਾਂ।

 

Leave a Comment