Join WhatsApp

Join Now

ਵੱਡਾ ਖ਼ੁਲਾਸਾ: ਪੰਜਾਬ ‘ਚ ਪਹਿਲਾਂ ਬਣੀਆਂ ਸੜਕਾਂ ਦੇ ਮੁੜ ਟੈਂਡਰਾਂ ਰਾਹੀਂ 500 ਕਰੋੜ ਦਾ ਕਥਿਤ ਘੁਟਾਲਾ, ਹਾਈਕੋਰਟ ਪਹੁੰਚਿਆ ਮਾਮਲਾ

On: October 14, 2026 11:51 AM

 

ਵੱਡਾ ਖ਼ੁਲਾਸਾ: ਪੰਜਾਬ ‘ਚ ਪਹਿਲਾਂ ਬਣੀਆਂ ਸੜਕਾਂ ਦੇ ਮੁੜ ਟੈਂਡਰਾਂ ਰਾਹੀਂ 500 ਕਰੋੜ ਦਾ ਕਥਿਤ ਘੁਟਾਲਾ, ਹਾਈਕੋਰਟ ਪਹੁੰਚਿਆ ਮਾਮਲਾ

ਪੰਜਾਬ ਸਰਕਾਰ ਦੱਸੇ ਕਿ ਇੱਕੋ ਸੜਕ ਲਈ ਦੋ ਵਾਰ ਟੈਂਡਰ ਅਤੇ ਭੁਗਤਾਨ ਦੀ ਨੌਬਤ ਕਿਉਂ ਆਈ?

ਚੰਡੀਗੜ੍ਹ, 14 ਅਕਤੂਬਰ 2026- ਪੰਜਾਬ ਦੇ ਹਰ ਕੋਨੇ ਵਿੱਚ ਇਮਾਨਦਾਰ ਸੀਐੱਮ ਦੇ ਬੈਨਰ ਲਗਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਮਾਨਦਾਰੀ ਦਾ ਭਾਂਡਾ ਫੁੱਟ ਗਿਆ ਹੈ, ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ 500 ਕਰੋੜ ਦੇ ਸੜਕੀ ਘੋਟਾਲੇ ਦਾ ਪਹੁੰਚਿਆ ਹੈ, ਜਿਸ ਨੇ ਸਰਕਾਰ ਦੀ ਕੱਟੜ ਇਮਾਨਦਾਰੀ ਤੋਂ ਪਰਦਾ ਚੁੱਕ ਦਿੱਤਾ ਹੈ।

ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ ਨੇ ਦੱਸਿਆ ਕਿ ਪੰਜਾਬ ਵਿੱਚ ਪਹਿਲਾਂ ਹੀ ਬਣੀਆਂ ਸੜਕਾਂ ਦੇ ਮੁੜ ਨਿਰਮਾਣ ਦੇ ਨਾਂ ’ਤੇ ਲਗਭਗ 500 ਕਰੋੜ ਰੁਪਏ ਦੀ ਕਥਿਤ ਵਿੱਤੀ ਬੇਨਿਯਮੀ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਨਿਰਮਾਣ ਵਿਭਾਗ ਵੱਲੋਂ ਪਹਿਲਾਂ ਹੀ ਬਣਾਈਆਂ ਗਈਆਂ ਸੜਕਾਂ ਲਈ ਪੰਜਾਬ ਮੰਡੀ ਬੋਰਡ ਨੇ ਮੁੜ ਟੈਂਡਰ ਜਾਰੀ ਕੀਤੇ ਅਤੇ ਭੁਗਤਾਨ ਵੀ ਕੀਤਾ, ਤਾਂ ਇਹ ਸਰਕਾਰੀ ਖ਼ਜ਼ਾਨੇ ਦੀ ਵਰਤੋਂ ਬਾਰੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਰਾਜੇਸ਼ ਬਾਘਾ ਨੇ ਕਿਹਾ ਕਿ ਗੁਰਦਾਸਪੁਰ ਦੇ ਵਸਨੀਕ ਰਣਜੀਤ ਸਿੰਘ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਜਨਹਿੱਤ ਪਟੀਸ਼ਨ ਵਿੱਚ ਲਗਾਏ ਗਏ ਦੋਸ਼ਾਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਸਮੇਤ ਹੋਰ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਣਾ ਇਸ ਮਾਮਲੇ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।

ਭਾਜਪਾ ਆਗੂ ਨੇ ਮੰਗ ਕੀਤੀ ਕਿ ਕਿਸੇ ਸੁਤੰਤਰ ਜਾਂਚ ਏਜੰਸੀ ਰਾਹੀਂ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ, ਜ਼ਿੰਮੇਵਾਰ ਵਿਅਕਤੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਜਾਂਚ ਪੂਰੀ ਹੋਣ ਤੱਕ ਵਿਵਾਦਿਤ ਕੰਮਾਂ ਨਾਲ ਸਬੰਧਤ ਨਵੇਂ ਟੈਂਡਰਾਂ ਅਤੇ ਭੁਗਤਾਨਾਂ ਬਾਰੇ ਉਚਿਤ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਜਨਤਾ ਦੇ ਪੈਸੇ ਦੀ ਪਾਰਦਰਸ਼ੀ ਵਰਤੋਂ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ।

 

Leave a Comment