Join WhatsApp

Join Now

ਪੰਜਾਬ ਬੰਦ ਦੌਰਾਨ ਕਾਮਰੇਡਾਂ ਨੇ ਕੀਤੀ ਵੱਡੀ ਮੰਗ! ਮੁੱਖ ਮੰਤਰੀ ਅਤੇ DGP ਦੇਣ ਅਸਤੀਫ਼ੇ! 

On: October 15, 2026 6:27 PM

 

ਪੰਜਾਬ ਬੰਦ ਦੌਰਾਨ ਉੱਠੀ ਵੱਡੀ ਮੰਗ! ਮੁੱਖ ਮੰਤਰੀ ਅਤੇ DGP ਦੇਣ ਅਸਤੀਫ਼ੇ! 

SHO ਬੀਬੀ ਨੂੰ ਮੁਅੱਤਲ ਕਰਨ ਅਤੇ ਡੀਐਸਪੀ ਨੂੰ ਲਾਈਨ ਹਾਜ਼ਰ ਕਰਕੇ ਸਰਕਾਰ ਨੇ ‘ਗੌਗਲੂਆਂ ਤੋਂ ਮਿੱਟੀ ਝਾੜੀ’

ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਸਿਆਸੀ ਕਤਲ! ਖਟਕੜ ਅਤੇ ਵੜੈਚ ਨੇ ਕੀਤੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਦੇਣ ਅਸਤੀਫ਼ੇ

ਦਲਜੀਤ ਕੌਰ

ਚੰਡੀਗੜ੍ਹ, 15 ਅਕਤੂਬਰ 2026: ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ-ਲੈਨਿਨਵਾਦੀ ਨਿਊ ਡੈਮੋਕਰੇਸੀ ਵਲੋਂ ਮੋਗਾ ਸਮੇਤ ਪਾਰਟੀ ਅਤੇ ਹੋਰ ਜਨਤਕ ਜਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੇ ਬਾਵਜੂਦ ਸਫ਼ਲ ਪੰਜਾਬ ਬੰਦ ਮੌਕੇ ਪੰਜਾਬ ਭਰ ‘ਚ 21 ਜ਼ਿਲਿਆਂ ਅੰਦਰ ਹੋਏ ਪ੍ਰਦਰਸ਼ਨਾਂ ‘ਚ ਭਰਵੀਂ ਸ਼ਮੂਲੀਅਤ ਕੀਤੀ ਗਈ। ਪੰਜਾਬ ਬੰਦ ਦਾ ਸੱਦਾ ਪਰਵਿੰਦਰ ਸਿੰਘ ਝੋਟੇ ਦੇ ਕਤਲ ਦਾ ਇਨਸਾਫ਼ ਲੈਣ ਲਈ ਬਣੀ ਐਕਸ਼ਨ ਕਮੇਟੀ ਵਲੋਂ ਦਿੱਤਾ ਗਿਆ ਸੀ।

ਪਾਰਟੀ ਦੀ ਪੰਜਾਬ ਰਾਜ ਕਮੇਟੀ ਵਲੋਂ ਸੂਬਾ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ ਅਤੇ ਕਾਮਰੇਡ ਕੁਲਵਿੰਦਰ ਸਿੰਘ ਵੜੈਚ ਨੇ ਇਹ ਐਲਾਨ ਕੀਤਾ ਕਿ ਪਰਵਿੰਦਰ ਸਿੰਘ ਝੋਟੇ ਕਤਲ ਮਾਮਲੇ ਦਾ ਨਿਆਂ ਲੈਣ ਅਤੇ ਕਤਲ ਲਈ ਜ਼ਿੰਮੇਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਦਾ ਅਸਤੀਫ਼ਾ ਲੈਣ, ਕਤਲ ਕੇਸ ਦੀ ਸੀਬੀਆਈ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ, ਨਸ਼ਾ ਸਮੱਗਲਰਾਂ, ਪੁਲਿਸ ਅਧਿਕਾਰੀਆਂ ਤੇ ਸਿਆਸਤਦਾਨਾਂ ਦੇ ਗੱਠਜੋੜ ਖਿਲਾਫ਼ ਕਾਰਵਾਈ ਕਰਵਾਉਣ ਆਦਿ ਮੰਗਾਂ ਦੇ ਹੱਲ ਲਈ ਬਣੀ ਐਕਸ਼ਨ ਕਮੇਟੀ ਆਉਣ ਵਾਲੇ ਸਮੇਂ ਵਿੱਚ ਜੋ ਵੀ ਸੱਦਾ ਦੇਵੇਗੀ ਉਸ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।

ਪਾਰਟੀ ਆਗੂਆਂ ਕਿਹਾ ਕਿ ਕਤਲ ਕੇਸ ਲਈ ਚੱਲ ਰਹੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐਕਸ਼ਨ ਕਮੇਟੀ ਦੀ ਮੰਗ ਨਾ ਹੋਣ ਦੇ ਬਾਵਜੂਦ ਕਤਲ ‘ਚ ਨਾਮਜ਼ਦ ਮੁੱਖ ਕਸੂਰਵਾਰ ਦਾ ਘਰ ਤੇ ਉਸਦੀ ਦੁਕਾਨ ਉੱਪਰ ਬੁਲਡੋਜ਼ਰ ਚਲਾ ਕੇ ਹਿੰਦੂ ਬਨਾਮ ਸਿੱਖ ਮੁੱਦਾ ਖੜ੍ਹਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਉਨ੍ਹਾਂ ਇਸ ਦੀ ਨਿੰਦਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਐੱਸ ਐਚ ਓ ਮਾਨਸਾ ਨੂੰ ਮੁਅੱਤਲ ਕਰਨ ਅਤੇ ਡੀਐਸਪੀ ਨੂੰ ਲਾਈਨ ਹਾਜ਼ਰ ਕਰਕੇ ਗੌਗਲੂਆਂ ਤੋਂ ਮਿੱਟੀ ਝਾੜੀ ਗਈ ਹੈ।

ਇਸ ਤਰ੍ਹਾਂ ਪਰਮਿੰਦਰ ਝੋਟੇ ਨੂੰ ਇਨਸਾਫ਼ ਨਹੀਂ ਮਿਲਣ ਲੱਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਸਿਆਸੀ ਕਤਲ ਹਨ। ਨਸ਼ਾ ਸਮੱਗਲਰ, ਪੁਲਿਸ ਅਧਿਕਾਰੀ ਅਤੇ ਹਾਕਮ ਧਿਰਾਂ ਦੇ ਸਿਆਸਤਦਾਨਾਂ ਦਾ ਸਾਂਝਾ ਗੱਠਜੋੜ ਇਹਨਾਂ ਕਤਲਾਂ ਲਈ ਜ਼ਿੰਮੇਵਾਰ ਹੈ। ਇਹਨਾਂ ਖਿਲਾਫ਼ ਕਤਲ ਲਈ ਕਾਰਵਾਈ ਕੀਤੀ ਜਾਵੇ। ਪਾਰਟੀ ਨੇ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਲੋਕ ਲਹਿਰ ਖੜ੍ਹੀ ਕਰਨ, ਪਰਵਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਦੀਆਂ ਮੰਗਾਂ ਦੇ ਹੱਲ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਸੱਦਾ ਦਿੱਤਾ।

 

Leave a Comment