World Breaking: ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ’ਤੇ ਭਾਰੀ ਗੋਲਾਬਾਰੀ, 7 ਪਾਕਿਸਤਾਨੀ ਸੈਨਿਕਾਂ ਦੀ ਮੌਤ ਦਾ ਦਾਅਵਾ
ਪਾਕਿਸਤਾਨ/ਅਫ਼ਗਾਨਿਸਤਾਨ, 19 ਅਕਤੂਬਰ 2026: ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਤਣਾਅ ਇੱਕ ਵਾਰ ਫਿਰ ਵਧ ਗਿਆ ਹੈ। ਦੋਵਾਂ ਦੇਸ਼ਾਂ ਦੀ ਸਾਂਝੀ ਸਰਹੱਦ ’ਤੇ ਸਥਿਤ ਵਿਵਾਦਿਤ ਡੂਰੰਡ ਲਾਈਨ ਨੇੜੇ ਸੁਰੱਖਿਆ ਬਲਾਂ ਵਿਚਾਲੇ ਭਾਰੀ ਗੋਲਾਬਾਰੀ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਝੜਪ ਦੌਰਾਨ 7 ਪਾਕਿਸਤਾਨੀ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹਾਲਾਂਕਿ, ਇਨ੍ਹਾਂ ਅੰਕੜਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ।
ਪਾਕਿਸਤਾਨੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਜਵਾਬੀ ਕਾਰਵਾਈ ਦੌਰਾਨ ਕਈ ਅਫ਼ਗਾਨ ਤਾਲਿਬਾਨ ਲੜਾਕੇ ਮਾਰੇ ਗਏ ਅਤੇ ਉਨ੍ਹਾਂ ਦੇ ਇੱਕ ਮਹੱਤਵਪੂਰਨ ਫ਼ੌਜੀ ਟਿਕਾਣੇ ਨੂੰ ਤਬਾਹ ਕਰ ਦਿੱਤਾ ਗਿਆ।
ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਅਨੁਸਾਰ, ਖ਼ੈਬਰ ਪਖ਼ਤੂਨਖਵਾ ਦੇ ਅੱਪਰ ਕੁਰੱਮ, ਤਾਈਦਾ ਸੈਕਟਰ ਅਤੇ ਘੁਜ਼ਗੜ੍ਹੀ ਇਲਾਕਿਆਂ ਵਿੱਚ ਅਫ਼ਗਾਨ ਸਰਹੱਦੀ ਬਲਾਂ ਵੱਲੋਂ ਕਥਿਤ ਤੌਰ ’ਤੇ ਪਹਿਲਾਂ ਗੋਲਾਬਾਰੀ ਕੀਤੀ ਗਈ। ਪਾਕਿਸਤਾਨ ਨੇ ਦੋਸ਼ ਲਾਇਆ ਕਿ ਇਸ ਦਾ ਮਕਸਦ ਅੱਤਵਾਦੀਆਂ ਦੀ ਸਰਹੱਦ ਪਾਰ ਘੁਸਪੈਠ ਵਿੱਚ ਮਦਦ ਕਰਨਾ ਸੀ।
ਇਸ ਦੇ ਜਵਾਬ ਵਿੱਚ ਪਾਕਿਸਤਾਨੀ ਬਲਾਂ ਨੇ ਟੌਪਸਰ ਚੌਕੀ ਅਤੇ ਸ਼ਿਪੋਲਾ ਬੇਸ ਕੈਂਪ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ। ਪਾਕਿਸਤਾਨ ਮੁਤਾਬਕ, ਸ਼ਿਪੋਲਾ ਕੈਂਪ ਪੂਰੀ ਤਰ੍ਹਾਂ ਤਬਾਹ ਹੋ ਗਿਆ। ਦੂਜੇ ਪਾਸੇ, ਦੋਵੇਂ ਧਿਰਾਂ ਇੱਕ-ਦੂਜੇ ’ਤੇ ਬਿਨਾਂ ਉਕਸਾਵੇ ਹਮਲਾ ਸ਼ੁਰੂ ਕਰਨ ਦੇ ਦੋਸ਼ ਲਗਾ ਰਹੀਆਂ ਹਨ। ਇਸ ਘਟਨਾ ਨਾਲ ਸਰਹੱਦੀ ਖੇਤਰ ਵਿੱਚ ਤਣਾਅ ਹੋਰ ਵਧਣ ਦਾ ਖ਼ਦਸ਼ਾ ਹੈ।
ਝੜਪ ਦੌਰਾਨ 7 ਪਾਕਿਸਤਾਨੀ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ
ਇਸ ਝੜਪ ਦੌਰਾਨ 7 ਪਾਕਿਸਤਾਨੀ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹਾਲਾਂਕਿ, ਇਨ੍ਹਾਂ ਅੰਕੜਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ। ਮੀਡੀਆ ਰਿਪੋਰਟਾਂ ਮੁਤਾਬਕ, ਪਾਕਿਸਤਾਨੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਜਵਾਬੀ ਕਾਰਵਾਈ ਦੌਰਾਨ ਕਈ ਅਫ਼ਗਾਨ ਤਾਲਿਬਾਨ ਲੜਾਕੇ ਮਾਰੇ ਗਏ ਅਤੇ ਉਨ੍ਹਾਂ ਦੇ ਇੱਕ ਮਹੱਤਵਪੂਰਨ ਫ਼ੌਜੀ ਟਿਕਾਣੇ ਨੂੰ ਤਬਾਹ ਕਰ ਦਿੱਤਾ ਗਿਆ।
ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਅਨੁਸਾਰ, ਖ਼ੈਬਰ ਪਖ਼ਤੂਨਖਵਾ ਦੇ ਅੱਪਰ ਕੁਰੱਮ, ਤਾਈਦਾ ਸੈਕਟਰ ਅਤੇ ਘੁਜ਼ਗੜ੍ਹੀ ਇਲਾਕਿਆਂ ਵਿੱਚ ਅਫ਼ਗਾਨ ਸਰਹੱਦੀ ਬਲਾਂ ਵੱਲੋਂ ਕਥਿਤ ਤੌਰ ’ਤੇ ਪਹਿਲਾਂ ਗੋਲਾਬਾਰੀ ਕੀਤੀ ਗਈ। ਪਾਕਿਸਤਾਨ ਨੇ ਦੋਸ਼ ਲਾਇਆ ਕਿ ਇਸ ਦਾ ਮਕਸਦ ਅੱਤਵਾਦੀਆਂ ਦੀ ਸਰਹੱਦ ਪਾਰ ਘੁਸਪੈਠ ਵਿੱਚ ਮਦਦ ਕਰਨਾ ਸੀ।
















