Join WhatsApp

Join Now

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 4 DSPs ਦਾ ਤਬਾਦਲਾ, ਪੜ੍ਹੋ ਲਿਸਟ

On: October 29, 2026 7:58 PM
Transfers News

 

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 4 DSPs ਦਾ ਤਬਾਦਲਾ, ਪੜ੍ਹੋ ਲਿਸਟ

ਗੁਰਪ੍ਰਤਾਪ ਸਿੰਘ ਨੂੰ ਫਤਿਹਗੜ੍ਹ ਸਾਹਿਬ ਤੋਂ ਬਦਲ ਕੇ ਡੀਐਸਪੀ (ਸਬ ਡਵੀਜ਼ਨ) ਮਾਨਸਾ ਕੀਤਾ ਤੈਨਾਤ

ਪੰਜਾਬ ਨੈੱਟਵਰਕ, ਚੰਡੀਗੜ੍ਹ

ਪੰਜਾਬ ਸਰਕਾਰ ਦੇ ਵੱਲੋਂ ਅੱਜ ਚਾਰ ਡੀਐਸਪੀਜ਼ (DSPs) ਦਾ ਤਬਾਦਲਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਗੁਰਪ੍ਰਤਾਪ ਸਿੰਘ ਨੂੰ ਫਤਿਹਗੜ੍ਹ ਸਾਹਿਬ ਤੋਂ ਬਦਲ ਕੇ ਡੀਐਸਪੀ (ਸਬ ਡਵੀਜ਼ਨ) ਮਾਨਸਾ ਤੈਨਾਤ ਕੀਤਾ ਗਿਆ ਹੈ।

ਬਠਿੰਡਾ ਦਿਹਾਤੀ ਦੇ ਡੀਐਸਪੀ ਹਰਵਿੰਦਰ ਸਿੰਘ ਸਰਾਂ ਦਾ ਤਬਾਦਲਾ ਕਰਕੇ, ਉਨ੍ਹਾਂ ਨੂੰ ਡੀਐੱਸਪੀ ਸਰਦੂਲਗੜ੍ਹ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਬਠਿੰਡਾ ਦੀ ਸਪੈਸ਼ਲ ਬਰਾਂਚ ਦੇ ਡੀਐਸਪੀ ਸਰਬਜੀਤ ਸਿੰਘ ਨੂੰ ਬੁਢਲਾਡਾ ਦਾ ਡੀਐਸਪੀ ਲਾਇਆ ਗਿਆ ਹੈ। ਜਦੋਂਕਿ ਬੁਢਲਾਡਾ ਦੇ ਡੀਐਸਪੀ ਸਿਕੰਦਰ ਸਿੰਘ ਦਾ ਤਬਾਦਲਾ ਸੰਗਰੂਰ ਦੀ ਲੱਡਾ ਕੋਠੀ ਵਿਖੇ ਕੀਤਾ ਗਿਆ ਹੈ।


  1. ਗੁਰਪ੍ਰਤਾਪ ਸਿੰਘ ਨੂੰ ਫਤਿਹਗੜ੍ਹ ਸਾਹਿਬ ਤੋਂ ਬਦਲ ਕੇ ਡੀਐਸਪੀ (ਸਬ ਡਵੀਜ਼ਨ) ਮਾਨਸਾ ਤੈਨਾਤ ਕੀਤਾ ਗਿਆ ਹੈ।
  2. ਬਠਿੰਡਾ ਦਿਹਾਤੀ ਦੇ ਡੀਐਸਪੀ ਹਰਵਿੰਦਰ ਸਿੰਘ ਸਰਾਂ ਦਾ ਤਬਾਦਲਾ ਕਰਕੇ, ਉਨ੍ਹਾਂ ਨੂੰ ਡੀਐੱਸਪੀ ਸਰਦੂਲਗੜ੍ਹ ਨਿਯੁਕਤ ਕੀਤਾ ਗਿਆ ਹੈ।
  3. ਬਠਿੰਡਾ ਦੀ ਸਪੈਸ਼ਲ ਬਰਾਂਚ ਦੇ ਡੀਐਸਪੀ ਸਰਬਜੀਤ ਸਿੰਘ ਨੂੰ ਬੁਢਲਾਡਾ ਦਾ ਡੀਐਸਪੀ ਲਾਇਆ ਗਿਆ ਹੈ।
  4. ਬੁਢਲਾਡਾ ਦੇ ਡੀਐਸਪੀ ਸਿਕੰਦਰ ਸਿੰਘ ਦਾ ਤਬਾਦਲਾ ਸੰਗਰੂਰ ਦੀ ਲੱਡਾ ਕੋਠੀ ਵਿਖੇ ਕੀਤਾ ਗਿਆ ਹੈ।

 

Leave a Comment