ਭਾਜਪਾ ਯੁਵਾ ਮੋਰਚਾ ਪੰਜਾਬ ਦੀ ਨਵੀਂ ਸੂਬਾ ਟੀਮ ਦਾ ਐਲਾਨ, ਵੱਖ-ਵੱਖ ਅਹੁਦਿਆਂ ’ਤੇ ਨਿਯੁਕਤੀਆਂ
ਚੰਡੀਗੜ੍ਹ, 29 ਅਕਤੂਬਰ 2026: ਭਾਰਤੀ ਜਨਤਾ ਯੁਵਾ ਮੋਰਚਾ (ਭਾਜਯੁਮੋ), ਪੰਜਾਬ ਦੀ ਨਵੀਂ ਸੂਬਾ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਸਹਮਤੀ ਤੋਂ ਬਾਅਦ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਅਨੁਜ ਖੋਸਲਾ ਵਲੋਂ ਨਵੀਂ ਟੀਮ ਸਮੇਤ ਸੂਬਾ ਅਹੁਦੇਦਾਰਾਂ, ਬੁਲਾਰਿਆਂ, ਵੱਖ-ਵੱਖ ਸੈੱਲਾਂ ਦੇ ਕਨਵੀਨਰਾਂ ਅਤੇ ਸੂਬਾ ਕਾਰਜਕਾਰਨੀ ਮੈਂਬਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਨਵੀਂ ਟੀਮ ਵਿੱਚ ਅੱਠ ਮੀਤ ਪ੍ਰਧਾਨ, ਤਿੰਨ ਜਨਰਲ ਸਕੱਤਰ ਅਤੇ ਅੱਠ ਸਕੱਤਰ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਦਫ਼ਤਰ ਸਕੱਤਰ, ਪ੍ਰੋਗਰਾਮ ਸਕੱਤਰ, ਮੀਡੀਆ ਅਤੇ ਪ੍ਰੈੱਸ ਸਕੱਤਰਾਂ, ਬੁਲਾਰਿਆਂ ਅਤੇ ਵੱਖ-ਵੱਖ ਸੈੱਲਾਂ ਦੇ ਅਹੁਦੇਦਾਰਾਂ ਨੂੰ ਵੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਆਭਾਸ ਸ਼ਾਕਿਰ, ਪ੍ਰਤੀਕ ਕਪੂਰ, ਰਵੀ ਬੱਤਰਾ, ਨਿਹਾਰਿਕਾ ਕਮਲ, ਕੁਲਬੀਰ ਸਿੰਘ ਆਸ਼ੂ ਅੰਬਾ, ਯਦਵਿੰਦਰ ਸਿੰਘ ਚਾਹਲ, ਰੌਬਿਨ ਜਿੰਦਲ ਅਤੇ ਵਿਸ਼ਾਲ ਸ਼ਰਮਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸੌਰਭ ਕਪੂਰ, ਭਾਰਤ ਮਹਾਜਨ ਅਤੇ ਜਗਵਿੰਦਰਪਾਲ ਸੰਧੂ ਜਨਰਲ ਸਕੱਤਰ ਹੋਣਗੇ।
ਕਰਮ ਸਿੰਘ ਲੇਹਲ, ਜਸਪ੍ਰੀਤ ਸਿੰਘ ਜੱਸਾ, ਹਰਮਨਦੀਪ ਸਿੰਘ ਮੀਤਾ, ਅੰਕਿਤ ਸੈਣੀ, ਰਵਿੰਦਰ ਰਾਣਾ, ਰੂਪਕਮਲ, ਮੋਹਿਤ ਜੁੰਡ ਅਤੇ ਲੋਮਸ਼ ਸ਼ਰਮਾ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪ੍ਰਣਵ ਮਿਸ਼ਰਾ ਦਫ਼ਤਰ ਸਕੱਤਰ ਅਤੇ ਪੰਕਜ ਲੂਥਰਾ ਸਹਿ-ਦਫ਼ਤਰ ਸਕੱਤਰ ਹੋਣਗੇ। ਹਿਤੇਸ਼ ਗਾਵਰੀ ਨੂੰ ਪ੍ਰੋਗਰਾਮ ਸਕੱਤਰ ਅਤੇ ਇਸ਼ੂਪਾਲ ਗੁੱਜਰ ਤੇ ਰੂਪ ਰਾਣਾ ਨੂੰ ਸਹਿ-ਪ੍ਰੋਗਰਾਮ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਆਈਟੀ ਸੈੱਲ ਦੇ ਕਨਵੀਨਰ ਤਨਮਯ ਭਾਰਦਵਾਜ ਅਤੇ ਸਹਿ-ਕਨਵੀਨਰ ਆਰਯਨ ਪੁਰੀ ਹੋਣਗੇ। ਕਰਨ ਕੌਸ਼ਲ ਨੂੰ ਸੋਸ਼ਲ ਮੀਡੀਆ ਕਨਵੀਨਰ ਬਣਾਇਆ ਗਿਆ ਹੈ, ਜਦਕਿ ਰੋਹਿਤ ਚੁੱਘ, ਹਰਸ਼ ਭਾਰਦਵਾਜ ਅਤੇ ਯੋਗੇਸ਼ਵਰ ਸਲਾਰੀਆ ਸਹਿ-ਕਨਵੀਨਰ ਹੋਣਗੇ।
ਸਚਿਨ ਮੌਦਗਿੱਲ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ ਅਤੇ ਨਰਿੰਦਰ ਖੁਖਰ ਤੇ ਗੌਰਵ ਕੁਮਾਰ ਗਿੰਨੀ ਸਹਿ-ਖ਼ਜ਼ਾਨਚੀ ਹੋਣਗੇ। ਗੁਰਵਿੰਦਰ ਕਾਂਸਲ ਪ੍ਰੈੱਸ ਸਕੱਤਰ ਅਤੇ ਵਿਸ਼ਾਲ ਸ਼ਰਮਾ ਤੇ ਪੰਕਜ ਸਾਰੰਗਲ ਸਹਿ-ਪ੍ਰੈੱਸ ਸਕੱਤਰ ਹੋਣਗੇ। ਪੰਕਜ ਜੁਲਕਾ ਨੂੰ ਮੀਡੀਆ ਸਕੱਤਰ ਅਤੇ ਗੌਰਵ ਵਰਮਾ ਤੇ ਵਿਨੈ ਚੌਧਰੀ ਨੂੰ ਸਹਿ-ਮੀਡੀਆ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਪ੍ਰਸ਼ਾਂਤ ਗੰਭੀਰ ਨੂੰ ਮੁੱਖ ਬੁਲਾਰਾ ਬਣਾਇਆ ਗਿਆ ਹੈ। ਵਿਦੂਸ਼ੀ ਠਾਕੁਰ, ਰਾਜੇਸ਼ ਰਾਣਾ, ਗੌਰਵ ਗਿੱਲ, ਅਮਨ ਕਬਰਵਾਲ, ਵਿਵੇਕ ਬੈਂਸ, ਪਾਰਸ ਬੰਬਾ ਅਤੇ ਹਰਦੀਪ ਸਿੰਘ ਹਨੀ ਬੁਲਾਰੇ ਹੋਣਗੇ।
ਵੱਖ-ਵੱਖ ਸੈੱਲਾਂ ਵਿੱਚ ਵਰੁਣ ਠਾਕੁਰ ਨੂੰ ਸਪੋਰਸ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਅਸੀਮ ਕੱਕੜ, ਬਲਵਿੰਦਰ ਸਿੰਘ, ਜੰਗਸ਼ੇਰ ਸਿੰਘ ਅਤੇ ਅਰੁਣ ਕਾਲੀਆ ਸਹਿ-ਕਨਵੀਨਰ ਹੋਣਗੇ। ਕਰਮਬੀਰ ਡਲੇਹ ਮਨੁੱਖੀ ਅਧਿਕਾਰ ਸੈੱਲ ਦੇ ਕਨਵੀਨਰ ਅਤੇ ਸਚਿਨ ਬੱਸੀ ਸਹਿ-ਕਨਵੀਨਰ ਹੋਣਗੇ। ਅੰਮ੍ਰਿਤਵੀਰ ਔਜਲਾ ਕਾਲਜ ਆਊਟਰੀਚ ਸੈੱਲ ਦੇ ਕਨਵੀਨਰ ਅਤੇ ਤਰਸੇਮ ਸਿੰਘ ਸਹਿ-ਕਨਵੀਨਰ ਹੋਣਗੇ।
ਵਿਪੁਲ ਖੁੰਗਰ ਨੂੰ ਐਨਜੀਓ ਸੈੱਲ ਦਾ ਕਨਵੀਨਰ ਅਤੇ ਯੋਗੇਸ਼ ਗਰਗ ਨੂੰ ਸਹਿ-ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਐਡਵੋਕੇਟ ਹਿਮਾਂਸ਼ੂ ਜਿੰਦਲ ਕਾਨੂੰਨੀ ਸੈੱਲ ਦੇ ਕਨਵੀਨਰ ਹੋਣਗੇ। ਐਡਵੋਕੇਟ ਅੰਕਿਤ ਵਾਧਵਾ, ਐਡਵੋਕੇਟ ਦਾਨਿਸ਼ ਮਹਾਜਨ, ਐਡਵੋਕੇਟ ਮਯੰਕ ਸ਼ਰਮਾ, ਐਡਵੋਕੇਟ ਮਾਣਿਕ ਮੌਦਗਿੱਲ ਅਤੇ ਐਡਵੋਕੇਟ ਅਰਜੁਨ ਤ੍ਰੇਹਨ ਸਹਿ-ਕਨਵੀਨਰ ਹੋਣਗੇ। ਸਮਾਈਲੀ ਮਹਿਤਾ ਨੂੰ ਮਨ ਕੀ ਬਾਤ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਨਿਖਿਲ ਵਾਧਵਾ ਨੂੰ ਨੀਤੀ, ਖੋਜ ਅਤੇ ਸਿਖਲਾਈ ਸੈੱਲ ਦਾ ਕਨਵੀਨਰ ਬਣਾਇਆ ਗਿਆ ਹੈ, ਜਦਕਿ ਵਿਸ਼ਵ ਗਰੋਵਰ ਅਤੇ ਸ਼ਿਵਮ ਕੁਮਾਰ ਸ਼ਰਮਾ ਸਹਿ-ਕਨਵੀਨਰ ਹੋਣਗੇ।
ਸੂਬਾ ਕਾਰਜਕਾਰਨੀ ਵਿੱਚ ਨਵੀਨ ਕੁਮਾਰ ਨਵੀ, ਕੀਰਤ ਕੌਸ਼ਿਕ, ਪ੍ਰਤਾਪ ਢਿੱਲੋਂ, ਜਿੰਮੀ ਸ਼ਰਮਾ, ਪੰਕਜ ਰੇਵਾੜੀ ਕਾਕੂ, ਯਜਿਤ ਹੂਰੀਆ, ਸ਼ੁਭਮ ਦੇਵਗਨ, ਮਾਧਵ ਬ੍ਰਾਹਮਣ, ਅੰਕੁਸ਼ ਸਹਿਜਪਾਲ, ਕ੍ਰਿਸ਼ਨਾ ਕਪੂਰ, ਰਾਘਵ ਗੋਇਲ, ਚੰਦਰ ਮੋਹਨ, ਅਰਸ਼ ਬਾਠ, ਹਰਮਨ ਚਾਹਲ, ਸੁਖਚੈਨ ਸਿੰਘ, ਬਲਜੀਤ ਸਿੰਘ, ਸ਼ੁਭਮ, ਰਾਘਵ ਮਹਾਜਨ, ਰਿਸ਼ਭ ਬਿਤਾਨ, ਅਰਜੁਨ ਸਿੰਘ, ਸੁਮਿਤ ਰੰਦੇਵ, ਸੁਖਨੂਰ ਸਿੰਘ ਰੰਧਾਵਾ, ਰਾਜਨ ਘਈ, ਪਵਨ ਸੱਡੀ, ਮਹਾਵੀਰ ਸ਼ਰਮਾ, ਅਮਿਤ ਭਾਰਗਵ, ਠਾਕੁਰ ਵਿਕਰਮ, ਅਭਿਸ਼ੇਕ, ਕਮਲਦੀਪ ਸਿੰਘ ਰੱਖੜਾ, ਕੰਵਰ ਪ੍ਰਤਾਪ ਸੰਧੂ, ਹਰਰੂਪ ਗਿੱਲ ਅਤੇ ਆਲਮ ਵਿਜੈ ਮੱਕੜ ਨੂੰ ਸ਼ਾਮਲ ਕੀਤਾ ਗਿਆ ਹੈ।
ਨਵੀਂ ਟੀਮ ਵਿੱਚ ਸੰਗਠਨ, ਮੀਡੀਆ, ਸੋਸ਼ਲ ਮੀਡੀਆ, ਖੇਡਾਂ, ਕਾਨੂੰਨੀ ਮਾਮਲਿਆਂ, ਕਾਲਜ ਸੰਪਰਕ, ਮਨੁੱਖੀ ਅਧਿਕਾਰਾਂ ਅਤੇ ਨੀਤੀ ਤੇ ਖੋਜ ਸਮੇਤ ਵੱਖ-ਵੱਖ ਖੇਤਰਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
















