ਵੱਡੀ ਖ਼ਬਰ: ਪੰਜਾਬ ‘ਚ ਦਰਦਨਾਕ ਸੜਕ ਹਾਦਸਾ, 3 ਵਿਦਿਆਰਥੀਆਂ ਦੀ ਮੌਤ

 

ਵੱਡੀ ਖ਼ਬਰ: ਪੰਜਾਬ ‘ਚ ਦਰਦਨਾਕ ਸੜਕ ਹਾਦਸਾ, 3 ਨੌਜਵਾਨਾਂ ਦੀ ਮੌਤ

ਜਲੰਧਰ, 10 ਫਰਵਰੀ 2026- ਫਿਲੌਰ ਦੇ ਪਿੰਡ ਮੁਠੱਡਾ ਕਲਾਂ ਵਿਖੇ ਉਸ ਵੇਲੇ ਸੋਗ ਦੀ ਲਹਿਰ ਵੇਖਣ ਨੂੰ ਮਿਲੀ, ਜਦੋਂ ਪਿੰਡ ਦੇ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ।

ਫਗਵਾੜਾ-ਗੁਰਾਇਆ ਹਾਈਵੇਅ (Phagwara-Guraya Highway) ਦੇ ਦਰਮਿਆਨ ਪਿੰਡ ਵਿਰਕਾਂ ਦੇ ਗੇਟ ਦੇ ਸਾਹਮਣੇ ਟਾਟਾ ਗੱਡੀ ਦੂਜੇ ਪਾਸੇ ਸੜਕ ‘ਤੇ ਜਾ ਰਹੇ ਟਰੱਕ (Car Truck Accident) ਵਿੱਚ ਜਾ ਵੱਜੀ।

ਜਾਣਕਾਰੀ ਅਨੁਸਾਰ, ਹਾਦਸਾ ਇੰਨਾ ਭਿਆਨਕ ਸੀ ਕਿ ਟੋਇਟਾ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ, ਜਦੋਂ ਕਿ ਟਾਟਾ 407 ਵੀ ਨੁਕਸਾਨੀ ਗਈ। ਟਾਟਾ 407 ਦੇ ਡਰਾਈਵਰ ਨੂੰ ਵੀ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਮ੍ਰਿਤਕ ਨੌਜਵਾਨਾਂ ਦੀ ਪਛਾਣ ਸਾਹਿਲ ਮੁਹੰਮਦ (23) ਪੁੱਤਰ ਕਸ਼ਮੀਰ ਮੁਹੰਮਦ, ਦਲਜੀਤ ਭੱਟੀ (20) ਪੁੱਤਰ ਅਵਤਾਰ ਚੰਦ ਅਤੇ ਅਵਤਾਰ ਮਹਿਮੀ (17) ਪੁੱਤਰ ਦੇਸ ਰਾਜ ਮਹਿਮੀ, ਵਾਸੀ ਮੁਠੱਡਾ ਕਲਾਂ, ਫਿਲੌਰ (ਜਲੰਧਰ) ਵਜੋਂ ਹੋਈ ਹੈ।

ਤਿੰਨੇ ਨੌਜਵਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ। 12ਵੀਂ ਜਮਾਤ ਦਾ ਵਿਦਿਆਰਥੀ ਅਰਮਾਨ ਮਹਿਮੀ, ਜੋ ਦੋ ਭੈਣਾਂ ਦਾ ਇਕਲੌਤਾ ਭਰਾ ਸੀ।

ਇਹ ਤਿੰਨੇ ਹੀ ਨੌਜਵਾਨ ਕਾਰ ਵਿੱਚ ਸਵਾਰ ਜਲੰਧਰ ਤੋਂ ਵਾਪਸ ਪਿੰਡ ਨੂੰ ਵਰਤ ਰਹੇ ਸਨ, ਜਦੋਂ ਉਨ੍ਹਾਂ ਦੀ ਗੱਡੀ ਵਿਰਕਾਂ ਗੇਟ ਨੇੜੇ ਪੁੱਜੇ ਤਾਂ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਟੱਪ ਕੇ ਲੁਧਿਆਣਾ ਸਾਈਡ ਤੋਂ ਜਲੰਧਰ ਸਾਈਡ ਆ ਰਹੇ ਟਾਟਾ 407 ਨਾਲ ਜਾ ਟਕਰਾਈ। ptc