ਪੰਜਾਬ ‘ਚ ਜੰਗਲ ਰਾਜ! ਸਵਾਰੀਆਂ ਨਾਲ ਭਰੀ PRTC ਬੱਸ ਨੂੰ ਦਿਨ ਦਿਹਾੜੇ ਬਦਮਾਸ਼ਾਂ ਨੇ ਲੁੱਟਿਆ

On: ਫਰਵਰੀ 24, 2026 6:56 ਪੂਃ ਦੁਃ

 

ਪੰਜਾਬ ‘ਚ ਜੰਗਲ ਰਾਜ! ਸਵਾਰੀਆਂ ਨਾਲ ਭਰੀ ਸਰਕਾਰੀ ਬੱਸ ਨੂੰ ਦਿਨ ਦਿਹਾੜੇ ਬਦਮਾਸ਼ਾਂ ਨੇ ਲੁੱਟਿਆ

ਚੰਡੀਗੜ੍ਹ, 24 ਫਰਵਰੀ 2026-

ਪੰਜਾਬ ਵਿੱਚ ਇਸ ਵੇਲੇ ਜੰਗਲ ਰਾਜ ਹੈ, ਅਜਿਹਾ ਇਸ ਲਈ ਕਿਉਂਕਿ ਦਿਨ ਦਿਹਾੜੇ ਹੀ ਸਰਕਾਰੀ ਬੱਸ ਨੂੰ ਬਦਮਾਸ਼ਾਂ ਨੇ ਰੋਕ ਕੇ ਲੁੱਟ ਲਿਆ। ਇਹ ਘਟਨਾ ਮੋਗਾ ਜ਼ਿਲ੍ਹੇ ਵਿੱਚ ਦਿਨ-ਦਿਹਾੜੇ ਵਾਪਰੀ। ਇਸ ਭਿਆਨਕ ਲੁੱਟ ਨੇ ਸਥਾਨਕ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਮੀਡੀਆ ਰਿਪੋਰਟਾਂ ਦੇ ਮੁਤਾਬਿਕ ਹਥਿਆਰਬੰਦ ਬਦਮਾਸ਼ਾਂ ਨੇ ਸੜਕ ਦੇ ਵਿਚਕਾਰ ਇੱਕ ਪੀਆਰਟੀਸੀ ਬੱਸ ਨੂੰ ਰੋਕਿਆ ਅਤੇ ਨਕਦੀ ਲੁੱਟ ਲਈ। ਸਵਾਰੀਆਂ ਨੇ ਚੀਕਾਂ ਮਾਰੀਆਂ, ਪਰ ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਹ ਕਿਸੇ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਸਨ।

ਰਿਪੋਰਟਾਂ ਅਨੁਸਾਰ, ਮੋਗਾ ਤੋਂ ਪੀਆਰਟੀਸੀ ਬੱਸ ਨੂੰ ਅਚਾਨਕ ਕੁਝ ਬੰਦਿਆਂ ਨੇ ਰੋਕ ਲਿਆ। ਫਿਰ ਉਨ੍ਹਾਂ ਨੇ ਬੱਸ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਬਾਅਦ ਲੁੱਟ ਖੋਹ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਇਹ ਹੈ ਕਿ, ਬੱਸ ਵਿੱਚ ਸਵਾਰ ਇੱਕ ਵਿਅਕਤੀ ਨੂੰ ਬਦਮਾਸ਼ਾਂ ਨੇ ਜ਼ਿਆਦਾ ਨਿਸ਼ਾਨਾ ਬਣਾਇਆ।

ਸਵਾਰੀਆਂ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਬੱਸ ਵਿੱਚ ਸਵਾਰ ਵਿਅਕਤੀ ਨੂੰ ਕੁੱਟਿਆ ਅਤੇ ਫਿਰ ਉਸਦੇ ਪੈਸੇ ਲੈ ਕੇ ਭੱਜ ਗਏ। ਘਟਨਾ ਸਮੇਂ ਕਈ ਯਾਤਰੀ ਬੱਸ ਵਿੱਚ ਸਨ, ਅਤੇ ਉਹ ਡਰ ਗਏ ਅਤੇ ਘਬਰਾ ਗਏ।

ਸਵਾਰੀਆਂ ਦਾ ਕਹਿਣਾ ਹੈ ਕਿ ਹਮਲਾਵਰਾਂ ਦੀਆਂ ਜਲਦਬਾਜ਼ੀਆਂ ਅਤੇ ਅਚਾਨਕ ਕਾਰਵਾਈਆਂ ਨੇ ਬੱਸ ਦੇ ਅੰਦਰ ਦਹਿਸ਼ਤ ਫੈਲਾ ਦਿੱਤੀ, ਕੁਝ ਲੋਕਾਂ ਨੇ ਬੱਸ ਵਿੱਚੋਂ ਛਾਲਾਂ ਮਾਰ ਦਿੱਤੀਆਂ, ਜਦੋਂ ਕਿ ਕੁਝ ਨੇ ਸੁਰੱਖਿਆ ਲਈ ਆਪਣੀਆਂ ਸੀਟਾਂ ‘ਤੇ ਲੁਕਣ ਨੂੰ ਤਰਜੀਹ ਦਿੱਤੀ।

ਦੂਜੇ ਪਾਸੇ, ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਸੜਕ ‘ਤੇ ਸਰਕਾਰੀ ਬੱਸ ਲੁੱਟਣਾ ਕੋਈ ਆਮ ਘਟਨਾ ਨਹੀਂ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਅਪਰਾਧੀਆਂ ਨੇ ਨਾ ਸਿਰਫ਼ ਬੱਸ ਲੁੱਟੀ ਹੈ, ਸਗੋਂ ਸਰਕਾਰ ਦੇ ਸਿਸਟਮ ਅਤੇ ਸੁਰੱਖਿਆ ਪ੍ਰਣਾਲੀ ਨੂੰ ਵੀ ਚੁਣੌਤੀ ਦਿੱਤੀ ਹੈ। ਸੰਸਦ ਮੈਂਬਰ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਲਈ ਕਿਹਾ ਗਿਆ ਹੈ।

ਸੁਖਜਿੰਦਰ ਰੰਧਾਵਾ ਨੇ ਸਰਕਾਰ ਨੂੰ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਜਿਹੀਆਂ ਘਟਨਾਵਾਂ ਯੂਪੀ- ਬਿਹਾਰ ਦੇ ਅੰਦਰ ਵੇਖਣ ਨੂੰ ਮਿਲਦੀਆਂ ਸੀ, ਪਰ ਹੁਣ ਤਾਂ ਪੰਜਾਬ ਵਿੱਚ ਵੀ ਉਹੋ ਜਿਹਾ ਕੁਝ ਹੋਣ ਲੱਗਿਆ ਹੈ, ਜਿਹੋ ਜਿਹਾ ਪੰਜਾਬੀਆਂ ਨੇ ਕਦੇ ਸੋਚਿਆ ਵੀ ਨਹੀਂ ਸੀ। ਵੈਸੇ ਪੰਜਾਬ ਦੇ ਕਾਨੂੰਨ ਵਿਵਸਥਾ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ। ਸਰਕਾਰ ਫੋਕੀਆਂ ਇਸ਼ਤਿਆਰਬਾਜ਼ੀਆਂ ਤੋਂ ਇਲਾਵਾ ਕੁਝ ਨਹੀਂ ਕਰ ਰਹੀ।

Join WhatsApp

Join Now

Leave a Comment