ਭਗਵੰਤ ਮਾਨ ਸਰਕਾਰ ਦਾ ‘ਸਿੱਖਿਆ ਵਿਰੋਧੀ’ ਚੇਹਰਾ ਬੇਨਕਾਬ; ਦਫਤਰੀ ਮੁਲਾਜ਼ਮਾਂ ਨੂੰ ਪੁਲਿਸ ਨੇ ਲਾਠੀਆਂ ਨਾਲ ਕੁੱਟਿਆ- ਜੀ.ਟੀ.ਯੂ. ਵਿਗਿਆਨਿਕ ਵੱਲੋਂ ਸਖ਼ਤ ਨਿਖੇਧੀ

On: ਫਰਵਰੀ 25, 2026 9:06 ਬਾਃ ਦੁਃ

 

ਪੰਜਾਬ ਸਰਕਾਰ ਸਰਵ ਸਿੱਖਿਆ ਅਭਿਆਨ ਤਹਿਤ ਦਫਤਰੀ ਕਰਮਚਾਰੀਆਂ ਨੂੰ ਪੂਰੀਆਂ ਤਨਖਾਹਾਂ ਤੇ ਰੈਗੂਲਰ ਕਰੇ- ਜੀ ਟੀ ਯੂ ਵਿਗਿਆਨਿਕ

ਰੋਸ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਉੱਪਰ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਕੀਤੀ ਸਖ਼ਤ ਨਿਖੇਧੀ

ਫਾਜ਼ਿਲਕਾ 25 ਫਰਵਰੀ 2026- ਅੱਜ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਨੇ ਵਰਚੁਅਲ ਮੀਟਿੰਗ ਰਾਹੀਂ ਸਰਵ ਸਿੱਖਿਆ ਅਭਿਆਨ ਦੇ ਦਫਤਰੀ ਕਰਮਚਾਰੀਆਂ ਉੱਪਰ ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਲਾਠੀ ਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਸਖਤ ਨਿਖੇਧੀ ਕੀਤੀ ਹੈ।

ਇਸ ਮੀਟਿੰਗ ਬਾਰੇ ਦੱਸਦਿਆਂ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ,ਜਨਰਲ ਸਕੱਤਰ ਸੁਰਿੰਦਰ ਕੰਬੋਜ, ਵਿੱਤ ਸਕੱਤਰ ਸੋਮ ਸਿੰਘ ਅਤੇ ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜੋ ਪ੍ਰੀਖਿਆਵਾਂ ਹੋ ਰਹੀਆਂ ਹਨ, ਇਹਨਾਂ ਪ੍ਰੀਖਿਆਵਾਂ ਵਿੱਚ ਅਬਜਰਵਰਾਂ ਦੀਆਂ ਡਿਊਟੀਆਂ ਘਰ ਤੋਂ ਲਗਭਗ 60 ਕਿਲੋਮੀਟਰ ਦੂਰ ਲਗਾਈਆਂ ਗਈਆਂ ਹਨ।

ਜਿਸ ਦੀ ਜਥੇਬੰਦੀ ਨੇ ਪੁਰਜ਼ੋਰ ਸ਼ਬਦਾਂ ‘ਚ ਨਿਖੇਧੀ ਕਰਦੀ ਹੈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਤੋਂ ਮੰਗ ਕੀਤੀ ਕਿ ਅਬਜਰਵਰਾਂ ਦੀਆਂ ਡਿਊਟੀਆਂ ਜਿਥੇ ਕਰਮਚਾਰੀ ਪੜ੍ਹਾ ਰਿਹਾ ਹੈ ਉਸ ਸਥਾਨ ਤੋਂ 20 ਕਿਲੋਮੀਟਰ ਤੇ ਘੇਰੇ ਦੇ ਅੰਦਰ- ਅੰਦਰ ਲਗਾਈਆਂ ਜਾਣ ਜੋ ਕਿ ਕਰਮਚਾਰੀਆਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਨਾਂ ਕਰਨਾ ਪਵੇ।

ਸੂਬਾ ਸੀਨੀਅਰ ਮੀਤ ਪ੍ਰਧਾਨ ਪਰਗਟ ਸਿੰਘ ਜੰਬਰ, ਜਤਿੰਦਰ ਸਿੰਘ ਸੋਨੀ ਕਿਹਾ ਕਿ ਪੰਜਾਬ ਸਰਕਾਰ ਨੇ ਦਫ਼ਤਰਾਂ ਵਿੱਚ ਸਰਵ ਸਿੱਖਿਆ ਅਭਿਆਨ ਦੇ ਤਹਿਤ ਕੰਮ ਕਰ ਰਹੇ ਦਫਤਰੀ ਕਰਮਚਾਰੀਆਂ ਨੂੰ ਉਹਨਾਂ ਦੀਆਂ ਤਨਖਾਹਾਂ ਘਟਾ ਕੇ ਬੇਸਿਕ ਪੇਅ ਤੇ ਰੈਗੂਲਰ ਕੀਤਾ ਗਿਆ ਹੈ, ਇਹ ਉਹਨਾਂ ਕਰਮਚਾਰੀਆਂ ਨਾਲ ਕੋਝਾ ਮਜਾਕ ਕੀਤਾ ਗਿਆ ਜੋ ਕਿ ਬਰਾਬਰ ਕੰਮ ਬਰਾਬਰ ਤਨਖਾਹ ਦੇ ਰੂਲ ਦੇ ਮੁਤਾਬਿਕ ਕਰਮਚਾਰੀਆਂ ਨੂੰ ਪੂਰੇ ਗਰੇਡਾਂ ਸਮੇਤ ਰੈਗੂਲਰ ਕਰਨਾ ਬਣਦਾ ਹੈ।

ਅੱਜ ਇਸ ਸਬੰਧੀ ਰੈਲੀ ਕਰ ਰਹੇ ਇਹਨਾਂ ਕਰਮਚਾਰੀਆਂ ਉੱਤੇ ਪਾਣੀ ਦੀਆਂ ਵਿਛਾੜਾਂ ਮਾਰਨ ਦੀ ਜਥੇਬੰਦੀ ਨਿਖੇਧੀ ਕਰਦੀ ਹੈ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਹਨਾਂ ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ ਤੇ ਰੈਗੂਲਰ ਕੀਤਾ ਜਾਵੇ।

ਅੱਜ ਦੀ ਇਸ ਮੀਟਿੰਗ ਵਿੱਚ ਉਪਰੋਤਕ ਆਗੂਆਂ ਤੋਂ ਇਲਾਵਾ ਕੰਵਲਜੀਤ ਸਿੰਘ ਸੰਗੋਵਾਲ, ਗੁਰਜੀਤ ਸਿੰਘ ਮੋਹਾਲੀ, ਗੁਰਮੀਤ ਸਿੰਘ ਖਾਲਸਾ, ਰੇਸ਼ਮ ਸਿੰਘ ਅਬੋਹਰ ਗੁਰਪ੍ਰੀਤ ਸਿੰਘ ਸੰਧੂ, ਲਾਲ ਚੰਦ ਨਵਾਂ ਸ਼ਹਿਰ, ਸੁੱਚਾ ਸਿੰਘ ਰੋਪੜ, ਜਗਤਾਰ ਸਿੰਘ ਖਮਾਣੋ, ਬਲਵੀਰ ਸਿੰਘ ਸੰਗਰੂਰ ਜਰਨੈਲ ਜੰਡਾਲੀ, ਕਪਿਲ ਕਪੂਰ, ਬਲਜਿੰਦਰ ਕੁਮਾਰ,ਅਸ਼ੋਕ ਕੁਮਾਰ,ਰਾਜ ਕੁਮਾਰ ਮਾਹਮੂਜੋਈਆ,ਰਸ਼ਮਿੰਦਰ ਪਾਲ ਆਦਿ ਆਗੂ ਹਾਜਰ ਸਨ।

 

Join WhatsApp

Join Now

More

ਵੱਡੀ ਖ਼ਬਰ: ਪੰਜਾਬ ‘ਚ ਨਵ-ਵਿਆਹੇ ਜੋੜੇ ਨੇ ਕੀਤੀ ਖ਼ੁਦਕੁਸ਼ੀ, 4 ਮਹੀਨੇ ਪਹਿਲਾਂ ਹੋਈ ਸੀ ਲਵ-ਮੈਰਿਜ

ਫਾਸ਼ੀਵਾਦੀ ਵਿਰੋਧੀ ਫਰੰਟ ਦੇ ਸੱਦੇ ‘ਤੇ DC ਦਫਤਰ ਸਾਹਮਣੇ ਦਿੱਤਾ ਗਿਆ ਰੋਸ ਧਰਨਾ

ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵਲੋਂ 4 ਜੁਲਾਈ 2026 ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸੰਗਰੂਰ ਰਿਹਾਇਸ਼ ਅੱਗੇ ਸੂਬਾ ਪੱਧਰੀ ਧਰਨਾ ‘ਤੇ ਕੀਤੀ ਜਾਵੇਗੀ ਰੈਲੀ

ਬਦਲੀਆਂ ਲਈ ਸਰਕਾਰੀ ਸਕੂਲਾਂ ਅੰਦਰ ਅਧਿਆਪਕਾਂ ਦੀਆਂ ਪੋਸਟਾਂ ਸੈਕਸ਼ਨ ਨਾ ਹੋਣ ‘ਤੇ ਵੀ ਵਧੇਰੇ ਪੋਸਟਾਂ ਕੀਤੀਆਂ ਸ਼ੋਅ- ਗੌਰਮਿੰਟ ਟੀਚਰਜ਼ ਯੂਨੀਅਨ

ਵੱਡੀ ਖ਼ਬਰ: ਸਿੱਖਿਆ ਵਿਭਾਗ ਦੇ ਦਫ਼ਤਰੀ ਮੁਲਾਜ਼ਮਾਂ ਦੀ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਅਹਿਮ ਮੀਟਿੰਗ- ਮੰਤਰੀ ਨੇ ਤਨਖਾਹਾਂ ਨਾ ਘੱਟ ਕਰਨ ਦੀ ਵਚਨਬੱਧਤਾ ਮੁੜ ਦੁਹਰਾਈ

BIG NEWS: ਪੰਜਾਬ ਸਰਕਾਰ ‘ਲੈਂਡ ਪੂਲਿੰਗ ਪਾਲਿਸੀ’ ਲਿਆਉਣ ਦੀ ਤਿਆਰੀ ‘ਚ! ਕੀਤੀਆਂ ਵੱਡੀਆਂ ਤਬਦੀਲੀਆਂ

Leave a Comment