ਸਿੱਖਿਆ ਵਿਭਾਗ ਵੱਲੋਂ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ; ਅਧਿਆਪਕਾਂ ਦੀ ਤਨਖਾਹ ਫ਼ਿਕਸ ਕਰਨ ਤੋਂ ਵੱਟੀ ਚੁੱਪੀ!

On: ਫਰਵਰੀ 27, 2026 7:19 ਪੂਃ ਦੁਃ

 

ਸਿੱਖਿਆ ਵਿਭਾਗ ਵੱਲੋਂ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ; ਅਧਿਆਪਕਾਂ ਦੀ ਤਨਖਾਹ ਫ਼ਿਕਸ ਕਰਨ ਤੋਂ ਵੱਟੀ ਚੁੱਪੀ!

ਅਧਿਆਪਕਾਂ ਦੀ ਤਨਖਾਹ ਫਿਕਸ ਨਾ ਹੋਣ ਕਾਰਨ ਅਧਿਆਪਕਾਂ ਦੇ ਸਬਰ ਦਾ ਬੰਨ੍ਹ ਟੁੱਟਿਆ; ETT 6635 ਟੀਚਰਾਂ ਵੱਲੋਂ DPI ਦਫ਼ਤਰ ਦੇ ਘੇਰਾਓ ਦਾ ਐਲਾਨ

3 ਮਾਰਚ ਤੱਕ ਮਸਲਾ ਹੱਲ ਨਾ ਹੋਇਆ ਤਾਂ ਸਿੱਖਿਆ ਵਿਭਾਗ ਵਿਰੁੱਧ ਖੋਲ੍ਹਿਆ ਜਾਵੇਗਾ ਮੋਰਚਾ: ਦੀਪਕ ਕੰਬੋਜ

ਵਿੱਤ ਵਿਭਾਗ ਦੇ 5/1/2026 ਦੇ ਪੱਤਰ ਅਨੁਸਾਰ ਵੈਟ ਨਾ ਹੋਣ ਦਾ ਹਵਾਲਾ ਦੇ ਕੇ ਵਾਰ-ਵਾਰ ਤਨਖਾਹਾਂ ਲੇਟ ਬਰਦਾਸ਼ਤ ਯੋਗ ਨਹੀਂ

ਛੇਵੇਂ ਪੇ ਕਮਿਸ਼ਨ ਦੀ ਲੜਾਈ ਲਗਾਤਾਰ ਜਾਰੀ ਰਹੇਗੀ

ਫਿਰੋਜ਼ਪੁਰ, 27 ਫਰਵਰੀ 2026

ਹਾਈਕੋਰਟ ਦੇ ਹੁਕਮ ਜਾਰੀ ਹੋਣ ਤੋਂ 1 ਮਹੀਨਾ ਬੀਤ ਜਾਣ ਮਗਰੋਂ ਵੀ ਈਟੀਟੀ 6635 ਅਧਿਆਪਕਾਂ ਦੀਆਂ ਤਨਖਾਹਾਂ ਫ਼ਿਕਸ ਨਾ ਹੋਣ ਕਰਕੇ ਲਗਾਤਾਰ ਲੇਟ ਕੀਤੀਆਂ ਜਾ ਰਹੀਆਂ ਹਨ। ਬਲਾਕ ਦਫ਼ਤਰਾਂ ਵੱਲੋਂ ਜਿਲ੍ਹਾ ਦਫ਼ਤਰਾਂ ਦੇ ਹੁਕਮਾਂ ਨੂੰ ਅਣਗੌਲਿਆ ਕਰਨਾ, ਸਹੀ ਸਮੇਂ ‘ਤੇ ਜਿਲ੍ਹਾ ਦਫ਼ਤਰ ਨਾਲ ਤਾਲਮੇਲ ਕਰਕੇ ਸਹੀ ਰਿਪੋਰਟ ਪੇਸ਼ ਨਾ ਕਰਨਾ ਵੀ ਤਨਖਾਹਾਂ ਦੇ ਲੇਟ ਹੋਣ ਦੇ ਮੁੱਖ ਕਾਰਨ ਹਨ।

ਈਟੀਟੀ 6635 ਅਧਿਆਪਕ ਯੂਨੀਅਨ ਦੇ ਆਗੂ ਵਾਰ-ਵਾਰ ਬਲਾਕ ਅਤੇ ਜਿਲ੍ਹਾ ਦਫ਼ਤਰਾਂ ਦੇ ਚੱਕਰ ਲਾ-ਲਾ ਕੇ ਹੰਭ ਗਏ ਹਨ। ਇਸ ਤੋਂ ਪਹਿਲਾਂ 2 ਵਾਰ ਡਾਇਰੈਕਟਰ ਸਿੱਖਿਆ ਵਿਭਾਗ (ਐਲੀਮੈਂਟਰੀ ਸਿੱਖਿਆ) ਸ਼੍ਰੀਮਤੀ ਹਰਕੀਰਤ ਕੌਰ ਚਾਨੇ ਨੂੰ ਵੀ ਇਸ ਸਬੰਧੀ ਮਿਲ ਕੇ ਮੰਗ ਪੱਤਰ ਦਿੱਤਾ ਜਾ ਚੁੱਕਿਆ ਹੈ। ਪਰ ਅਜੇ ਤੱਕ 1 ਮਹੀਨਾ ਬੀਤ ਜਾਣ ਤੋਂ ਬਾਅਦ ਵੀ ਕੋਈ ਵਾਜਬ ਹੱਲ ਨਹੀਂ ਕੱਢਿਆ ਗਿਆ।

ਇਸ ਲਈ ਹੁਣ ਈਟੀਟੀ 6635 ਅਧਿਆਪਕ ਯੂਨੀਅਨ ਸੂਬਾ ਕਮੇਟੀ ਨੇ ਆਨਲਾਈਨ ਮੀਟਿੰਗ ਵਿੱਚ ਫੈਸਲਾ ਕੀਤਾ ਹੈ ਕਿ ਜੇਕਰ 3 ਮਾਰਚ 2026 ਤੱਕ ਕੋਈ ਸਾਰਥਕ ਹੱਲ ਨਹੀਂ ਕੀਤਾ ਜਾਂਦਾ ਤਾਂ 5 ਮਾਰਚ ਨੂੰ ਡਾਇਰੈਕਟਰ ਸਿੱਖਿਆ ਵਿਭਾਗ ਦੇ ਦਫ਼ਤਰ ਅੱਗੇ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਆਨਲਾਈਨ ਮੀਟਿੰਗ ਵਿੱਚ ਸੂਬਾ ਪ੍ਰਧਾਨ ਦੀਪਕ ਕੰਬੋਜ, ਸ਼ਲਿੰਦਰ ਕੰਬੋਜ਼, ਕੁਲਦੀਪ ਖੋਖਰ, ਨਿਰਮਲ ਜ਼ੀਰਾ, ਰਵਿੰਦਰ ਕੰਬੋਜ, ਰਾਜ ਸੁਖਵਿੰਦਰ ਸਿੰਘ, ਜੱਗਾ ਬੋਹਾ, ਮਨਦੀਪ ਬਟਾਲਾ, ਬੂਟਾ ਮਾਨਸਾ, ਦੇਸ ਰਾਜ, ਸੁਮਿਤ ਕੰਬੋਜ਼, ਦਾਨਿਸ਼ ਭੱਟੀ ਅਤੇ ਦੀਪ ਬਨਾਰਸੀ ਆਗੂ ਹਾਜ਼ਰ ਰਹੇ।

 

Join WhatsApp

Join Now

Leave a Comment