Breaking: ਹੁਣ ਇਨ੍ਹਾਂ ਦੋ ਦੇਸ਼ਾਂ ਵਿਚਾਲੇ ਲੱਗੀ ਜੰਗ! ਇੱਕੋ ਸਮੇਂ ਦਾਗੇ 30 ਥਾਵਾਂ ‘ਤੇ ਰਾਕੇਟ- ਕਈ ਬਿਲਡਿੰਗਾਂ ਹੋਈਆਂ ਤਬਾਹ

 

Breaking: ਹੁਣ ਇਨ੍ਹਾਂ ਦੋ ਦੇਸ਼ਾਂ ਵਿਚਾਲੇ ਲੱਗੀ ਜੰਗ! ਇੱਕੋ ਸਮੇਂ ਦਾਗੇ 30 ਥਾਵਾਂ ‘ਤੇ ਰਾਕੇਟ- ਕਈ ਬਿਲਡਿੰਗਾਂ ਹੋਈਆਂ ਤਬਾਹ

ਈਰਾਨ/ ਇਜ਼ਰਾਈਲ, 28 ਫਰਵਰੀ 2026-

ਰੂਸ ਯੂਕਰੇਨ ਦੀ ਜੰਗ ਤਾਂ ਹਾਲੇ ਰੁਕੀ ਨਹੀਂ ਸੀ ਕਿ, ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਜੰਗ ਲੱਗ ਗਈ ਸੀ। ਹੁਣ ਫਲਸਤੀਨ ਵਿੱਚ ਤਾਂ ਮਾੜੀ ਮੋਟੀ ਸ਼ਾਂਤੀ ਹੀ ਹੈ, ਪਰ ਇਸੇ ਦਰਮਿਆਨ ਇਜ਼ਰਾਈਲ ਅਤੇ ਇਰਾਨ ਵਿਚਕਾਰ ਟੈਨਸ਼ਨ ਵੱਧ ਗਈ ਹੈ। ਤਣਾਅ ਦੇ ਵਿਚਕਾਰ, ਆਖਰਕਾਰ ਅਮਰੀਕਾ ਅਤੇ ਇਜ਼ਰਾਈਲ ਨੇ ਸਾਂਝੀ ਕਾਰਵਾਈ ਕਰਦਿਆਂ ਈਰਾਨ ‘ਤੇ ਬੰਬਾਂ ਦਾ ਮੀਂਹ ਵਰ੍ਹਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਖਮੇਨੀ ਦੇ ਦਫਤਰਾਂ ਨੇੜੇ ਹਮਲਾ ਹੋਇਆ ਹੈ। ਇਜ਼ਰਾਈਲ ਨੇ ਇੱਕੋ ਸਮੇਂ ਈਰਾਨ ਵਿੱਚ 30 ਥਾਵਾਂ ‘ਤੇ ਹਮਲੇ ਕੀਤੇ ਹਨ। ਇਸ ਦੇ ਨਾਲ ਹੀ, ਇਜ਼ਰਾਈਲ ਨੇ ਸੰਭਾਵੀ ਹਮਲੇ ਦੇ ਮੱਦੇਨਜ਼ਰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਅਨੁਸਾਰ, ਇਜ਼ਰਾਈਲ ਅਤੇ ਅਮਰੀਕਾ ਨੇ ਈਰਾਨ ‘ਤੇ ਵੱਡਾ ਹਮਲਾ ਕੀਤਾ ਹੈ, ਜਿਸ ਵਿੱਚ ਰਾਸ਼ਟਰਪਤੀ ਮਹਿਲ, ਖੁਫੀਆ ਏਜੰਸੀ ਅਤੇ ਹਵਾਈ ਅੱਡੇ ਸਮੇਤ 30 ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਛੇ ਈਰਾਨੀ ਸ਼ਹਿਰਾਂ ‘ਤੇ ਹਮਲਾ ਕੀਤਾ ਗਿਆ ਹੈ। ਦੋਵਾਂ ਦੇਸ਼ਾਂ ਨੇ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਹਨ।

ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਹਮਲੇ ਨੂੰ “ਖਤਰੇ ਨੂੰ ਦੂਰ ਕਰਨ” ਦੇ ਉਪਾਅ ਵਜੋਂ ਦੱਸਿਆ। ਉਨ੍ਹਾਂ ਨੇ ਤੁਰੰਤ ਹੋਰ ਵੇਰਵੇ ਨਹੀਂ ਦਿੱਤੇ। ਹਾਲਾਂਕਿ ਇਰਾਨ ਦੇ ਇੱਕ ਮੀਡੀਆ ਅਦਾਰੇ ਨੇ ਰਿਪੋਰਟ ਕੀਤੀ ਹੈ ਕਿ, ਤਹਿਰਾਨ ਵਿੱਚ ਲੋਕਾਂ ਨੇ ਇੱਕ ਤੋਂ ਬਾਅਦ ਇੱਕ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਹਨ। ਈਰਾਨੀ ਸਰਕਾਰੀ ਟੈਲੀਵਿਜ਼ਨ ਨੇ ਵੀ ਹਮਲੇ ਬਾਰੇ ਰਿਪੋਰਟ ਕੀਤੀ ਹੈ, ਪਰ ਇਸਦਾ ਸਪੱਸ਼ਟ ਕਾਰਨ ਨਹੀਂ ਦੱਸਿਆ।

ਇਜ਼ਰਾਈਲ ਨੇ ਈਰਾਨ ਵਿੱਚ 30 ਥਾਵਾਂ ‘ਤੇ ਇੱਕੋ ਸਮੇਂ ਹਮਲੇ ਕੀਤੇ ਹਨ। ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੇ ਦਫ਼ਤਰਾਂ ਨੇੜੇ ਵੀ ਇੱਕ ਧਮਾਕਾ ਹੋਇਆ। ਈਰਾਨੀ ਮੰਤਰੀਆਂ ਅਤੇ ਰਾਸ਼ਟਰਪਤੀ ਦੇ ਦਫ਼ਤਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।

ਖ਼ਬਰ ਲਿਖੇ ਜਾਣ ਤੱਕ, ਇਹ ਪਤਾ ਨਹੀਂ ਲੱਗ ਸਕਿਆ ਕਿ ਇਜ਼ਰਾਈਲ ਦੁਆਰਾ ਈਰਾਨ ਉੱਪਰ ਕੀਤੇ ਗਏ ਹਮਲੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ?