ਸਰਵ-ਸਿੱਖਿਆ ਅਭਿਆਨ ਦੇ ਦਫ਼ਤਰੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਮੌਕੇ ਵੱਡੇ ਪੱਧਰ ‘ਤੇ ਤਨਖਾਹ ਕਟੌਤੀ ਕਰਨ ਦੀ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਰਕਾਰ ਦੀ ਸਖ਼ਤ ਨਿੰਦਾ- ਪੰਨੂ, ਲਾਹੌਰੀਆ
Punjab News, 1 March 2026-
ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ਜਬਰੀ ਥੋਪੇ ਟੈਟ ਅਤੇ ਵਿੱਤੀ ਮੰਗਾਂ ਸਬੰਧੀ ਪ੍ਰੋਗਰਾਮ ਅਨੁਸਾਰ 2 ਮਾਰਚ ਨੂੰ ਜ਼ਿਲ੍ਹਾ ਪੱਧਰ ‘ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤੇ ਜ਼ਿਲ੍ਹਾ ਪੱਧਰਾਂ ‘ਤੇ ਕੈਬਨਿਟ ਮੰਤਰੀਆਂ ਤੇ ਐਮ.ਐਲ.ਏਜ਼ ਦਾ ਘਿਰਾਓ ਕੀਤਾ ਜਾਵੇਗਾ।
ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਮੋਹਾਲੀ ਵਿਖੇ ਲੱਗੇ ਪੱਕੇ ਧਰਨੇ ‘ਚ ਸ਼ਮੂਲੀਅਤ ਕਰਕੇ ਵੱਡਾ ਸਮਰਥਨ ਦਿੱਤਾ। ਪੰਜਾਬ ਸਰਕਾਰ ਤੋਂ ਤਨਖਾਹ ਕਟੌਤੀ ਕਰਨ ਅਤੇ ਪਹਿਲੀ ਸਰਵਿਸ ਨੂੰ ਪ੍ਰੋਬੇਸ਼ਨ ਪੀਰੀਅਡ ਮੰਨ ਕੇ ਪੂਰੀ ਤਨਖਾਹ ਸਮੇਤ ਰੈਗੂਲਰ ਕਰਨ ਦੀ ਪੁਰਜ਼ੋਰ ਸ਼ਬਦਾਂ ‘ਚ ਮੰਗ ਕੀਤੀ।
ਧਰਨਾਕਾਰੀ ਕਰਮਚਾਰੀਆਂ ਦੇ ਹਰੇਕ ਸੰਘਰਸ਼ ‘ਚ ਵੱਡੇ ਪੱਧਰ ‘ਤੇ ਜ਼ਿਲ੍ਹਾ ਪੱਧਰ ‘ਤੇ ਸਟੇਟ ਪੱਧਰ ‘ਤੇ ਸਮਰਥਨ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਸੂਬਾ ਕਮੇਟੀ ਵੱਲੋਂ 2 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਜਬਰੀ ਥੋਪੇ ਗਏ ਟੈਟ ਅਤੇ ਵਿੱਤੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪੱਧਰਾਂ ‘ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤੇ ਜ਼ਿਲ੍ਹਾ ਪੱਧਰ ‘ਤੇ ਕੈਬਨਿਟ ਮੰਤਰੀਆਂ ਤੇ ਐਮ.ਐਲ.ਏਜ਼ ਦਾ ਘਿਰਾਓ ਕੀਤਾ ਜਾਵੇਗਾ।
ਅੱਜ ਧਰਨੇ ‘ਤੇ ਪਹੁੰਚ ਕੇ ਸਮਰਥਨ ਦੇਣ ਵਾਲਿਆਂ ‘ਚ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਦੇ ਆਗੂ ਹਰਜਿੰਦਰਪਾਲ ਸਿੰਘ ਪੰਨੂੰ (ਸੂਬਾ ਪ੍ਰਧਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ, ਬਲਜਿੰਦਰ ਸਿੰਘ ਧਾਲੀਵਾਲ (ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਪੰਜਾਬ), ਹਰਕ੍ਰਿਸ਼ਨ ਸਿੰਘ ਮੋਹਾਲੀ, ਦਲਜੀਤ ਸਿੰਘ ਲਾਹੌਰੀਆ, ਗੁਰਮੀਤ ਸਿੰਘ ਭੁੱਲਰ, ਗੁਰਿੰਦਰ ਸਿੰਘ ਘੁੱਕੇਵਾਲੀ, ਦਲਜੀਤ ਸਿੰਘ ਸੱਭਰਵਾਲ, ਅਸ਼ੋਕ ਸਰਾਰੀ, ਜਗਨੰਦਨ ਸਿੰਘ ਫਾਜ਼ਿਲਕਾ, ਪ੍ਰਸੋਤਮ ਸਿੰਘ ਕੱਦਗਿੱਲ, ਹਰਜਿੰਦਰ ਸਿੰਘ ਕਰਨਾਵਲ, ਨੀਰਜ ਕੁਮਾਰ ਫਾਜ਼ਿਲਕਾ, ਸਮਸੇਰ ਸਿੰਘ ਮੋਗਾ, ਧਰਮਿੰਦਰ ਸਿੰਘ ਫਰੀਦਕੋਟ, ਗਗਨਦੀਪ ਸਿੰਘ, ਰਜਵੰਤ ਸਿੰਘ ਮੋਹਾਲੀ ਅਤੇ ਹੋਰ ਆਗੂ ਸ਼ਾਮਿਲ ਸਨ।






