ਪੁਰਾਣੀ ਪੈਨਸ਼ਨ ਅਤੇ ਵਿੱਤੀ ਮੰਗਾਂ ਲਈ ਆਰ-ਪਾਰ ਦੀ ਲੜਾਈ: 8 ਮਾਰਚ ਨੂੰ ਵਿਧਾਨ ਸਭਾ ਘੇਰੇਗੀ ਐਲੀਮੈਂਟਰੀ ਟੀਚਰਜ਼ ਯੂਨੀਅਨ

 

ਪੁਰਾਣੀ ਪੈਨਸ਼ਨ ਅਤੇ ਵਿੱਤੀ ਮੰਗਾਂ ਲਈ ਆਰ-ਪਾਰ ਦੀ ਲੜਾਈ: 8 ਮਾਰਚ ਨੂੰ ਵਿਧਾਨ ਸਭਾ ਘੇਰੇਗੀ ਐਲੀਮੈਂਟਰੀ ਟੀਚਰਜ਼ ਯੂਨੀਅਨ

8 ਮਾਰਚ ਨੂੰ ਪੁਰਾਣੀ ਪੈਨਸ਼ਨ ਅਤੇ ਵਿੱਤੀ ਮੰਗਾਂ ਲਈ ਮੁਲਾਜ਼ਮ ਜਥੇਬੰਦੀਆਂ ਵੱਲੋਂ ਵਿਧਾਨ ਸਭਾ ਦੇ ਘਿਰਾਓ ਵਿੱਚ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਵੱਡੀ ਸ਼ਮੂਲੀਅਤ ਕਰੇਗੀ – ਪੰਨੂ, ਲਾਹੌਰੀਆ

ਚੰਡੀਗੜ੍ਹ, 7 ਮਾਰਚ 2026

ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ, ਜਨਰਲ ਸਕੱਤਰ ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ, ਹਰਜਿੰਦਰ ਹਾਂਡਾ, ਗੁਰਿੰਦਰ ਸਿੰਘ ਘੁੱਕੇਵਾਲੀ, ਸੋਹਣ ਸਿੰਘ ਮੋਗਾ, ਦਲਜੀਤ ਸਿੰਘ ਲਹੌਰੀਆ, ਅੰਮ੍ਰਿਤਪਾਲ ਸਿੰਘ ਸੇਖੋਂ, ਨਿਰਭੈ ਸਿੰਘ ਮਾਲੋਵਾਲ, ਮਨੋਜ ਘਈ, ਅਸ਼ੋਕ ਕੁਮਾਰ ਸਰਾਰੀ, ਤਰਸੇਮ ਲਾਲ ਜਲੰਧਰ, ਹਰਜਿੰਦਰ ਸਿੰਘ ਚੌਹਾਨ, ਦਿਲਬਾਗ ਸਿੰਘ ਬੌਡੇ, ਜਗਨੰਦਨ ਸਿੰਘ ਫਾਜ਼ਿਲਕਾ, ਰਵੀ ਵਾਹੀ, ਅਵਤਾਰ ਸਿੰਘ ਮਾਨ, ਮਨਜੀਤ ਸਿੰਘ ਕਠਾਣਾ, ਹਰਜੀਤ ਸਿੰਘ ਸਿੱਧੂ, ਹਰਪ੍ਰੀਤ ਸਿੰਘ ਪਰਮਾਰ, ਰਣਜੀਤ ਸਿੰਘ ਮੱਲਾ, ਅਸ਼ਵਨੀ ਫੱਜੂਪੁਰ, ਸੁਰਿੰਦਰ ਕੁਮਾਰ ਮੋਗਾ, ਹੈਰੀ ਬਠਲਾ, ਗੁਰਵਿੰਦਰ ਸਿੰਘ ਬੱਬੂ ਨੇ ਕਿਹਾ ਕਿ ਅਧਿਆਪਕ/ਮੁਲਾਜ਼ਮ ਵਰਗ ਵੱਡੇ ਪੱਧਰ ‘ਤੇ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਧਿਆਪਕ/ਮੁਲਾਜ਼ਮ 8 ਮਾਰਚ ਨੂੰ ਪੁਰਾਣੀ ਪੈਨਸ਼ਨ ਅਤੇ ਵਿੱਤੀ ਮੰਗਾਂ ਲਈ ਮੁਲਾਜ਼ਮ ਜਥੇਬੰਦੀਆਂ ਵੱਲੋਂ ਵਿਧਾਨ ਸਭਾ ਦਾ ਘਿਰਾਓ ਕਰਕੇ ਸਰਕਾਰ ਕੋਲੋਂ ਵਿੱਤੀ ਮੰਗਾਂ ਦਾ ਹੱਲ ਕਰਾਉਣ, ਪੁਰਾਣੀ ਪੈਨਸ਼ਨ ਬਹਾਲੀ, ਪੁਰਾਣੀ ਪੈਨਸ਼ਨ ਸਕੀਮ ਨੋਟੀਫਿਕੇਸ਼ਨ ਕਰਨ, ਛੇਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਡੀ.ਏ. ਕਿਸ਼ਤਾਂ ਜਾਰੀ ਕਰਨ, ਬੰਦ ਕੀਤੇ ਪੇਂਡੂ ਬਾਰਡਰ, ਅੰਗਹੀਣ ਭੱਤੇ ਲਾਗੂ ਕਰਨ, ਏ.ਸੀ.ਪੀ. ਲਾਗੂ ਕਰਕੇ ਅਗਲੇ ਗ੍ਰੇਡ ਦੇਣ, ਕੇਂਦਰੀ ਪੈਟਰਨ ਸਕੇਲ ਬੰਦ ਕਰਨ/ਪੰਜਾਬ ਸਕੇਲ ਲਾਗੂ ਕਰਨ ਲਈ ਮਜਬੂਰ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜਦੋਂ ਕਿ ਇਹ ਸਾਲ ਸਰਕਾਰ ਲਈ ਵੀ ਚੋਣਾਂ ਦਾ ਸਾਲ ਹੈ ਤੇ ਚਾਰ ਸਾਲ ਸਰਕਾਰ ਨੇ ਸਾਨੂੰ ਲੁੱਟਿਆ ਤੇ ਕੁੱਟਿਆ ਹੈ ਤੇ ਹੁਣ ਸਰਕਾਰ ਨੂੰ ਘੇਰਨ ਦਾ ਵੇਲਾ ਆ ਗਿਆ ਹੈ।

ਆਗੂਆਂ ਨੇ ਕਿਹਾ ਕਿ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਅਤੇ ਸੀ.ਪੀ.ਐਫ. ਈ.ਯੂ. ਪੰਜਾਬ ਦਾ ਹਿੱਸਾ ਹੈ ਤੇ ਅਹਿਮ ਮੰਗਾਂ ਲਈ 8 ਮਾਰਚ ਨੂੰ ਰੱਖੇ ਵਿਧਾਨ ਸਭਾ ਦੇ ਘਿਰਾਓ ਵਿੱਚ ਵੱਡੀ ਸ਼ਮੂਲੀਅਤ ਕਰਕੇ ਸਮਰਥਨ ਦਿੱਤਾ ਜਾਵੇਗਾ, ਜਿਸ ਸਬੰਧੀ ਪੰਜਾਬ ਭਰ ਵਿੱਚ ਤਿਆਰੀਆਂ ਕਰ ਲਈਆਂ ਗਈਆਂ ਹਨ। ਸਮੁੱਚੇ ਵਰਗ ਨੂੰ ਅਪੀਲ ਵੀ ਕੀਤੀ ਕਿ ਵੱਡੇ ਪੱਧਰ ‘ਤੇ ਸ਼ਮੂਲੀਅਤ ਕਰਕੇ ਸਰਕਾਰ ਨੂੰ ਘੇਰਿਆ ਜਾਵੇ। ਇਸ ਮੌਕੇ ‘ਤੇ ਇਹ ਵੀ ਕਿਹਾ ਕਿ 21 ਮਾਰਚ ਨੂੰ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਵੱਲੋਂ ਜਬਰੀ ਥੋਪੇ ਟੈਟ, ਪੁਰਾਣੀ ਪੈਨਸ਼ਨ ਤੇ ਵਿੱਤੀ ਮੰਗਾਂ ਲਈ ਹੋ ਰਹੀ ਮਹਾਂ ਰੋਸ ਰੈਲੀ ਵਿੱਚ ਵੀ ਵੱਡੇ ਪੱਧਰ ‘ਤੇ ਡਿਊਟੀਆਂ ਲਗਾ ਕੇ ਸ਼ਮੂਲੀਅਤ ਕੀਤੀ ਜਾਵੇਗੀ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾਈ ਆਗੂਆਂ ਨਰੇਸ਼ ਪਨਿਆੜ, ਬੀ. ਕੇ. ਮਹਿਮੀ, ਲਖਵਿੰਦਰ ਸਿੰਘ ਸੇਖੋਂ, ਸਰਬਜੀਤ ਸਿੰਘ ਖਡੂਰ ਸਾਹਿਬ, ਨੀਰਜ ਅਗਰਵਾਲ, ਜਤਿੰਦਰਪਾਲ ਸਿੰਘ ਰੰਧਾਵਾ, ਮਲਕੀਤ ਸਿੰਘ ਕਾਹਨੂੰਵਾਨ, ਪਰਮਜੀਤ ਸਿੰਘ ਬੁੱਢੀਵਿੰਡ, ਪ੍ਰਭਜੋਤ ਸਿੰਘ ਦੁਲਾਨੰਗਲ, ਅਵਤਾਰ ਸਿੰਘ ਭਲਵਾਨ, ਪਰਮਜੀਤ ਸਿੰਘ, ਗੁਰਦੀਪ ਸਿੰਘ ਖੁਣਖੁਣ, ਕੁਲਦੀਪ ਸਿੰਘ ਨਵਾਂਸ਼ਹਿਰ, ਰਵੀ ਕਾਂਤ ਦਿਗਪਾਲ ਪਠਾਨਕੋਟ, ਮਨਿੰਦਰ ਸਿੰਘ ਤਰਨਤਾਰਨ, ਗੁਰਦੀਪ ਸਿੰਘ, ਰਛਪਾਲ ਸਿੰਘ ਉਦੋਕੇ, ਜਸਵੰਤ ਸਿੰਘ ਸੇਖੜਾ, ਹਰਵਿੰਦਰ ਸਿੰਘ ਹੈਪੀ, ਦਿਲਬਾਗ ਸਿੰਘ ਸੈਣੀ, ਰਿਸ਼ੀ ਕੁਮਾਰ ਜਲੰਧਰ, ਅਸ਼ੋਕ ਕੁਮਾਰ, ਪਰਮਬੀਰ ਸਿੰਘ ਰੋਖੇ, ਲਖਵਿੰਦਰ ਸਿੰਘ ਸੰਗੂਆਣਾ, ਰਵੀ ਕੁਮਾਰ ਫਰੀਦਕੋਟ, ਗੁਰਦੀਪ ਸਿੰਘ ਸੈਣੀ, ਧਰਮਿੰਦਰ ਸਿੰਘ ਡੋਡ, ਹਰਪਿੰਦਰ ਸਿੰਘ ਤਰਨਤਾਰਨ, ਜਸਵਿੰਦਰ ਸਿੰਘ ਬਾਤਿਸ਼, ਮਨਜੀਤ ਸਿੰਘ ਬੌਬੀ, ਸੁਰਜੀਤ ਸਿੰਘ ਕਾਲੜਾ, ਜਨਕਰਾਜ ਮੁਹਾਲੀ, ਸਤਨਾਮ ਸਿੰਘ ਪਾਲੀਆ, ਚਰਨਜੀਤ ਸਿੰਘ ਫਿਰੋਜ਼ਪੁਰ, ਰਾਕੇਸ਼ ਗਰਗ, ਕੁਲਬੀਰ ਸਿੰਘ ਗਿੱਲ, ਬਚਨ ਸਿੰਘ, ਰਵਿੰਦਰ ਕੁਮਾਰ, ਬਲਕਾਰ ਸਿੰਘ, ਰਮਨ ਕੁਮਾਰ ਪਠਾਨਕੋਟ, ਮੇਜਰ ਸਿੰਘ ਮਸੀਤੀ, ਨਵਰੀਤ ਸਿੰਘ ਜੌਲੀ, ਸਤੀਸ਼ ਕੁਮਾਰ ਫਾਜ਼ਿਲਕਾ, ਮਨਜੀਤ ਸਿੰਘ ਪਾਰਸ, ਪੰਕਜ ਅਰੋੜਾ, ਜਸਵਿੰਦਰ ਸਿੰਘ ਤਰਨਤਾਰਨ, ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ, ਸੰਦੀਪ ਚੌਧਰੀ, ਕੀਮਤੀ ਲਾਲ ਮੁਕਤਸਰ, ਗੁਰਬੀਰ ਸਿੰਘ ਦਦੇਹਰ ਸਾਹਿਬ, ਗੁਰਦੀਪ ਸਿੰਘ ਸੈਣੀ ਹੋਰ ਆਗੂਆਂ ਨੇ ਵੀ ਭਰਵੀਂ ਸ਼ਮੂਲੀਅਤ ਦਾ ਐਲਾਨ ਕੀਤਾ।