ਪੰਜਾਬ ‘ਚ ਹੋਇਆ ਕਰੋੜਾਂ ਰੁਪਏ ਦਾ ਪੰਜੀਰੀ ਘੁਟਾਲਾ! ਮਜੀਠੀਆ ਦਾ ਦੋਸ਼, ਕਿਹਾ- CBI ਕਰੇ ਜਾਂਚ

On: ਮਾਰਚ 13, 2026 11:24 ਪੂਃ ਦੁਃ

 

ਪੰਜਾਬ ‘ਚ ਹੋਇਆ ਕਰੋੜਾਂ ਰੁਪਏ ਦਾ ਪੰਜੀਰੀ ਘੁਟਾਲਾ! ਮਜੀਠੀਆ ਦਾ ਦੋਸ਼, ਕਿਹਾ- CBI ਕਰੇ ਜਾਂਚ

Punjab News, 13 March 2026- 

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਪੰਜਾਬ ਵਿਚ ਆਂਗਣਵਾੜੀ ਵਰਕਰਾਂ ਰਾਹੀਂ ਦੁੱਧ ਚੁੰਘਾਉਂਦੀਆਂ ਮਾਵਾਂ ਤੇ ਨਵਜੰਮੇ ਬੱਚਿਆਂ ਵਾਸਤੇ ਸਪਲਾਈ ਕੀਤੇ ਜਾਣ ਵਾਲੀ ਪੰਜੀਰੀ ਤੇ ਰਾਸ਼ਨ ਦੀ ਖਰੀਦ ਤੇ ਸਪਲਾਈ ਵਿਚ ਹੋਏ ਕਥਿਤ ਤੌਰ ਉੱਤੇ 1000 ਤੋਂ 1500 ਕਰੋੜ ਰੁਪਏ ਦੇ ਘੁਟਾਲੇ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਰਾਸ਼ਨ ਖਾਸ ਤੌਰ ’ਤੇ ਪੰਜੀਰੀ ਦੀ ਸਪਲਾਈ ਦਾ ਕੰਮ ਬਲੈਕ ਲਿਸਟ ਕੀਤੀਆਂ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੀ ਨਿਗਰਾਨੀ ਕੀਤੀ ਹੈ। ਇਹ ਪੰਜੀਰੀ ਕੇਂਦਰ ਸਰਕਾਰ ਦੇ ਇੰਟੀਗ੍ਰੇਟਡ ਚਾਈਲਡ ਹੈਲਥਕੇਅਰ (ਆਈ ਸੀ ਐਚ) ਪ੍ਰੋਗਰਾਮ ਤਹਿਤ ਪ੍ਰਦਾਨ ਕੀਤੀ ਜਾਂਦੀ ਹੈ।

ਘੁਟਾਲੇ ਵਿਚ ਵਰਤੇ ਤੌਰ ਤਰੀਕਿਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਮਜੀਠੀਆ ਨੇ ਦੱਸਿਆ ਕਿ ਸਰਕਾਰ ਨੇ ਦੁੱਧ ਚੁੰਘਾਉਂਦੀਆਂ ਮਾਵਾਂ ਤੇ ਨਵਜੰਮੇ ਬੱਚਿਆਂ ਨੂੰ ਵੰਡਣ ਲਈ ਪੰਜੀਰੀ ਤਿਆਰ ਕਰਦੇ ਵੇਰਕਾ ਦੇ ਪੰਜ ਪਲਾਂਟ ਬੰਦ ਕਰ ਦਿੱਤੇ।

ਉਹਨਾਂ ਕਿਹਾ ਕਿ ਫਿਰ ਇਹ ਖੁਰਾਕ ਦੇ ਪੈਕੇਟ ਦੇਣ ਦੀ ਜ਼ਿੰਮੇਵਾਰੀ ਮਾਰਕਫੈਡ ਨੂੰ ਦੇ ਦਿੱਤੀ ਗਈ ਤੇ ਮਾਰਕਫੈਡ ਨੇ ਇਸਦੇ ਟੈਂਡਰ ਚਾਰ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੇ। ਇਕ ਹੀ ਘੰਟੇ ਵਿਚ ਇਹਨਾਂ ਚਾਰੋਂ ਕੰਪਨੀਆਂ ਨੂੰ ਟੈਂਡਰ ਦਿੱਤੇ ਗਏ ਤੇ ਚਾਰਾਂ ਦਾ ਪਤਾ ਵੀ ਇਕ ਹੀ ਹੈ।

ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ 2022 ਤੋਂ ਇਹੀ ਹਾਲਾਤ ਬਣੇ ਹੋਏ ਹਨ ਅਤੇ ਸਾਲਾਨਾ 500 ਕਰੋੜ ਰੁਪਿਆ ਇਸ ਕੰਮ ’ਤੇ ਖਰਚ ਹੋ ਰਿਹਾ ਹੈ ਤੇ ਇਹਨਾਂ ਕੰਪਨੀਆਂ ਦੇ ਟੈਂਡਰ ਹਰ ਸਾਲ ਨਵਿਆਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਗੱਲ ਇਕ ਸੀ ਡੀ ਪੀ ਓ ਸਮੇਤ ਵਿਭਾਗੀ ਸਟਾਫ ਨੇ ਦੱਸੀ ਹੈ।

ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਦੁੱਧ ਚੁੰਘਾਉਂਦੀਆਂ ਮਾਵਾਂ ਤੇ ਨਵਜੰਮੇ ਬੱਚਿਆਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਦੱਸਣ ਕਿ ਉਹਨਾਂ ਇਹਨਾਂ ਬਲੈਕ ਲਿਸਟ ਕੀਤੀਆਂ ਕੰਪਨੀਆਂ ਨੂੰ ਠੇਕਾ ਕਿਉਂ ਦਿੱਤਾ ਜੋ ਘਟੀਆ ਮਿਆਰ ਦੀ ਅਤੇ ਉੱਲੀ ਲੱਗੀ ਪੰਜੀਰੀ ਸਪਲਾਈ ਕਰ ਰਹੀਆਂ ਹਨ।

ਮਜੀਠੀਆ ਨੇ ਕਿਹਾ ਕਿ ਸਿਰਫ ਸੀ ਬੀ ਆਈ ਜਾਂਚ ਦੀ ਘੁਟਾਲੇ ਦੀਆਂ ਪਰਤਾਂ ਖੋਲ੍ਹ ਸਕਦੀ ਹੈ ਤੇ ਇਸ ਮਾਮਲੇ ਵਿਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਬੇਨਕਾਬ ਕਰ ਸਕਦੀ ਹੈ ਤਾਂ ਜੋ ਉਹਨਾਂ ਨੂੰ ਢੁਕਵੀਂ ਸਜ਼ਾ ਮਿਲ ਸਕੇ।

 

Join WhatsApp

Join Now

Leave a Comment