ਮੋਦੀ ਸਰਕਾਰ ਦਾ ਕਿਸਾਨਾਂ ਨੂੰ ਤੋਹਫ਼ਾ; ਕਣਕ ਦੇ ਭਾਅ ‘ਚ 160 ਰੁਪਏ ਦਾ ਵਾਧਾ

 

ਮੋਦੀ ਸਰਕਾਰ ਦਾ ਕਿਸਾਨਾਂ ਨੂੰ ਤੋਹਫ਼ਾ; ਕਣਕ ਦੇ ਭਾਅ ‘ਚ 160 ਰੁਪਏ ਦਾ ਵਾਧਾ

ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ; ਕਣਕ ਦੇ ਸਮਰਥਨ ਮੁੱਲ (MSP) ਵਿੱਚ 160 ਰੁਪਏ ਦਾ ਵਾਧਾ; ਦਾਲਾਂ ਲਈ 11,440 ਕਰੋੜ ਦਾ ਵਿਸ਼ੇਸ਼ ਮਿਸ਼ਨ

ਕੇਂਦਰੀ ਕੈਬਨਿਟ ਦਾ ਅਹਿਮ ਫ਼ੈਸਲਾ; ਹਾੜ੍ਹੀ ਦੀਆਂ 6 ਫ਼ਸਲਾਂ ਦੇ ਭਾਅ ਵਧਾਏ; ਕਣਕ ਹੁਣ 2,585 ਰੁਪਏ ਪ੍ਰਤੀ ਕੁਇੰਟਲ ਵਿਕੇਗੀ

ਨਵੀਂ ਦਿੱਲੀ/ਚੰਡੀਗੜ੍ਹ, 13 ਮਾਰਚ 2026-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਸਾਲ 2026-27 ਦੇ ਮੰਡੀਕਰਨ ਸੀਜ਼ਨ ਲਈ ਹਾੜ੍ਹੀ ਦੀਆਂ ਪ੍ਰਮੁੱਖ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਫ਼ੈਸਲੇ ਦਾ ਮੁੱਖ ਮਕਸਦ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣਾ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਲਾਹੇਵੰਦ ਮੁੱਲ ਯਕੀਨੀ ਬਣਾਉਣਾ ਹੈ।

ਹਾੜ੍ਹੀ ਦੀਆਂ ਫ਼ਸਲਾਂ ਦੇ ਨਵੇਂ ਰੇਟ (ਪ੍ਰਤੀ ਕੁਇੰਟਲ)

ਸਰਕਾਰ ਨੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਤੇਲਬੀਜਾਂ ਅਤੇ ਦਾਲਾਂ ਦੇ ਭਾਅ ਵਿੱਚ ਵੱਡਾ ਵਾਧਾ ਕੀਤਾ ਹੈ।

ਫ਼ਸਲ ਵਾਧਾ (ਰੁਪਏ ਵਿੱਚ) ਨਵਾਂ MSP (ਰੁਪਏ ਵਿੱਚ)
ਕਣਕ 160 2,585
ਕੁਸੁਮ (Safflower) 600 6,540
ਮਸਰ 300
ਸਰ੍ਹੋਂ 250
ਛੋਲੇ 225
ਜੌਂਅ 170

 

ਦਾਲਾਂ ‘ਚ ਆਤਮ-ਨਿਰਭਰਤਾ ਲਈ ‘ਮਿਸ਼ਨ 2030’

ਕੇਂਦਰੀ ਕੈਬਨਿਟ ਨੇ ਦਾਲਾਂ ਦੇ ਉਤਪਾਦਨ ਵਿੱਚ ਭਾਰਤ ਨੂੰ ਸਵੈ-ਨਿਰਭਰ ਬਣਾਉਣ ਲਈ 11,440 ਕਰੋੜ ਰੁਪਏ ਦੇ ਇੱਕ ਮਹੱਤਵਪੂਰਨ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਹੈ। ਇਹ ਯੋਜਨਾ 2025-26 ਤੋਂ 2030-31 ਤੱਕ ਚੱਲੇਗੀ।

ਦਾਲਾਂ ਦੇ ਉਤਪਾਦਨ ਨੂੰ 242 ਲੱਖ ਟਨ ਤੋਂ ਵਧਾ ਕੇ 350 ਲੱਖ ਟਨ ਕਰਨਾ। ਕਾਸ਼ਤ ਅਧੀਨ ਰਕਬਾ 242 ਲੱਖ ਹੈਕਟੇਅਰ ਤੋਂ ਵਧਾ ਕੇ 310 ਲੱਖ ਹੈਕਟੇਅਰ ਕੀਤਾ ਜਾਵੇਗਾ। ਇਸ ਮਿਸ਼ਨ ਤਹਿਤ ਤੂਰ, ਉੜਦ ਅਤੇ ਮਸਰ ‘ਤੇ ਖਾਸ ਧਿਆਨ ਦਿੱਤਾ ਜਾਵੇਗਾ।

ਕਿਸਾਨ ਭਲਾਈ ਅਤੇ ਖ਼ਰੀਦ ਅਨੁਮਾਨ

ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ, ਹਾੜ੍ਹੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਲਗਭਗ 84,263 ਕਰੋੜ ਰੁਪਏ ਦੀ ਅਦਾਇਗੀ ਕੀਤੇ ਜਾਣ ਦਾ ਅਨੁਮਾਨ ਹੈ। ਕੁੱਲ ਖ਼ਰੀਦ 297 ਲੱਖ ਟਨ ਹੋਣ ਦੀ ਉਮੀਦ ਹੈ।

ਇਹ ਵਾਧਾ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਤੇ ਬਜਟ 2018-19 ਦੇ ਐਲਾਨ (ਲਾਗਤ ਦਾ ਘੱਟੋ-ਘੱਟ 1.5 ਗੁਣਾ) ਮੁਤਾਬਕ ਤੈਅ ਕੀਤਾ ਗਿਆ ਹੈ। ਸਰਕਾਰ ਨੇ 2025-26 ਲਈ 119 ਮਿਲੀਅਨ ਟਨ ਕਣਕ ਦੇ ਉਤਪਾਦਨ ਦਾ ਰਿਕਾਰਡ ਟੀਚਾ ਮਿੱਥਿਆ ਹੈ।”

ਸਿਆਸੀ ਅਤੇ ਆਰਥਿਕ ਅਹਿਮੀਅਤ

ਮਾਹਿਰਾਂ ਅਨੁਸਾਰ, ਬਿਹਾਰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ MSP ਵਿੱਚ ਕੀਤਾ ਗਿਆ ਇਹ ਵਾਧਾ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਵਿੱਚ ਹਾਂ-ਪੱਖੀ ਸੰਦੇਸ਼ ਭੇਜਣ ਦੀ ਕੋਸ਼ਿਸ਼ ਹੈ। ਇਸ ਨਾਲ ਫ਼ਸਲੀ ਵਿਭਿੰਨਤਾ ਨੂੰ ਵੀ ਬਲ ਮਿਲੇਗਾ, ਜਿਸ ਨਾਲ ਪਾਣੀ ਦੀ ਬਚਤ ਅਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਵੇਗਾ। PT