Canada ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ; ਟੈਕਸੀ ਚਲਾਉਂਦੇ ਸਮੇਂ ਹੋਇਆ ਹਮਲਾ

On: ਮਾਰਚ 15, 2026 10:59 ਬਾਃ ਦੁਃ

 

Canada ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ; ਟੈਕਸੀ ਚਲਾਉਂਦੇ ਸਮੇਂ ਹੋਇਆ ਹਮਲਾ

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਮੌਤ: ਗੈਂਗਵਾਰ ਦੀ ਲਪੇਟ ‘ਚ ਆਇਆ ਟੈਕਸੀ ਚਾਲਕ ਦਵਿੰਦਰ ਸਿੰਘ

ਮੋਗਾ ਦੇ ਪਿੰਡ ‘ਚ ਸੋਗ ਦੀ ਲਹਿਰ; ਪਰਿਵਾਰ ਨੇ ਲਾਸ਼ ਭਾਰਤ ਲਿਆਉਣ ਲਈ ਲਗਾਈ ਗੁਹਾਰ

ਵਿਦੇਸ਼ਾਂ ‘ਚ ਅਸੁਰੱਖਿਅਤ ਹੋ ਰਹੇ ਪੰਜਾਬੀ ਨੌਜਵਾਨ; ਸਸਕੈਚਵਨ ‘ਚ ਵਾਪਰੀ ਖ਼ੂਨੀ ਵਾਰਦਾਤ

4 ਸਾਲ ਪਹਿਲਾਂ ਪਤਨੀ ਸਮੇਂ ਸੁਪਨੇ ਲੈ ਕੇ ਗਿਆ ਸੀ ਵਿਦੇਸ਼; ਪਿੰਡ ਦੌਲਤਪੁਰਾ ਨੀਵਾਂ ‘ਚ ਪਸਰਿਆ ਸੋਗ

ਮੋਗਾ 16 ਮਾਰਚ 2026:

ਕੈਨੇਡਾ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਨੀਵਾਂ ਦੇ ਰਹਿਣ ਵਾਲੇ ਨੌਜਵਾਨ ਦਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦਵਿੰਦਰ ਆਪਣੀ ਟੈਕਸੀ ਵਿੱਚ ਇੱਕ ਸਵਾਰੀ ਨੂੰ ਛੱਡਣ ਜਾ ਰਿਹਾ ਸੀ।

ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਕਰੀਬ 4 ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ਵਿੱਚ ਆਪਣੀ ਪਤਨੀ ਨਾਲ ਕੈਨੇਡਾ ਗਿਆ ਸੀ ਅਤੇ ਉੱਥੇ ਸਸਕੈਚਵਨ (Saskatchewan) ਸ਼ਹਿਰ ਵਿੱਚ ਟੈਕਸੀ ਚਲਾ ਕੇ ਗੁਜ਼ਾਰਾ ਕਰ ਰਿਹਾ ਸੀ। ਬੀਤੇ ਦਿਨੀਂ ਜਦੋਂ ਉਹ ਇੱਕ ਮਹਿਲਾ ਸਵਾਰੀ ਨੂੰ ਉਸਦੀ ਮੰਜ਼ਿਲ ‘ਤੇ ਛੱਡਣ ਜਾ ਰਿਹਾ ਸੀ, ਤਾਂ ਕੁਝ ਹਮਲਾਵਰਾਂ ਨੇ ਉਸਦੀ ਗੱਡੀ ਨੂੰ ਘੇਰ ਲਿਆ।

ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਉਕਤ ਔਰਤ ਦਾ ਪਿੱਛਾ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਗੱਡੀ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਦਵਿੰਦਰ ਸਿੰਘ ਨੂੰ ਗੰਭੀਰ ਗੋਲੀਆਂ ਲੱਗੀਆਂ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

ਦਵਿੰਦਰ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਦੌਲਤਪੁਰਾ ਨੀਵਾਂ ਵਿੱਚ ਮਾਤਮ ਛਾ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਕੈਨੇਡਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਭਾਲ ਜਾਰੀ ਹੈ।

ਸਰਕਾਰ ਤੋਂ ਮਦਦ ਦੀ ਗੁਹਾਰ

ਪੀੜਤ ਪਰਿਵਾਰ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਾਵੁਕ ਅਪੀਲ ਕੀਤੀ ਹੈ। ਦਵਿੰਦਰ ਦੀ ਮ੍ਰਿਤਕ ਦੇਹ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਵਿੱਚ ਪਰਿਵਾਰ ਦੀ ਮਦਦ ਕੀਤੀ ਜਾਵੇ। ਸਰਕਾਰ ਦਖ਼ਲ ਦੇ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਕੈਨੇਡੀਅਨ ਅਧਿਕਾਰੀਆਂ ਨਾਲ ਗੱਲਬਾਤ ਕਰੇ। pj

 

Join WhatsApp

Join Now

Leave a Comment