Weather Update: ਅਗਲੇ ਕੁੱਝ ਘੰਟਿਆਂ ਦੌਰਾਨ ਪੰਜਾਬ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਦੇ ਨਾਲ ਗੜੇਮਾਰੀ!

 

Weather Update: ਅਗਲੇ ਕੁੱਝ ਘੰਟਿਆਂ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਚ ਭਾਰੀ ਮੀਂਹ ਦੇ ਨਾਲ ਗੜੇਮਾਰੀ!

ਚੰਡੀਗੜ੍ਹ, 31 ਮਾਰਚ 2026-

Weather Update: ਅੱਜ ਮਾਰਚ ਮਹੀਨੇ ਦਾ ਆਖਰੀ ਦਿਨ ਹੈ ਅਤੇ ਕੁੱਝ ਦਿਨਾਂ ਤੱਕ ਜਿੱਥੇ ਗਰਮੀ ਚਰਮ ਸੀਮਾ ਤੇ ਪਹੁੰਚ ਗਈ ਸੀ, ਉੱਥੇ ਹੀ ਹੁਣ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਦੁਪਹਿਰ ਸਮੇਂ ਤੋਂ ਹੀ ਰੁਕ ਰੁਕ ਕੇ ਬਾਰਿਸ਼ ਪੈ ਰਹੀ ਹੈ।

ਮੌਸਮ ਵਿਭਾਗ (IMD) ਅਨੁਸਾਰ ਫਿਰੋਜ਼ਪੁਰ, ਫਾਜਿਲਕਾ, ਤਰਨਤਾਰਨ ਵਿੱਚ ਇਸ ਵੇਲੇ ਬਾਰਿਸ਼ ਪੈ ਰਹੀ ਹੈ, ਜਦੋਂਕਿ ਅਗਲੇ ਕੁੱਝ ਘੰਟਿਆਂ ਦੌਰਾਨ ਫਿਰੋਜ਼ਪੁਰ, ਫਾਜਿਲਕਾ, ਤਰਨਤਾਰਨ ਤੋਂ ਇਲਾਵਾ ਅੰਮ੍ਰਿਤਸਰ, ਹੁਸਿਆਰਪੁਰ ਅਤੇ ਗੁਰਦਾਸਪੁਰ ਤੋਂ ਇਲਾਵਾ ਰੋਪੜ ਅਤੇ ਮੋਹਾਲੀ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਗੜੇਮਾਰੀ ਦੀ ਵੀ ਚੇਤਾਵਨੀ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਹੈ।

ਭਾਰਤੀ ਮੌਸਮ ਵਿਭਾਗ (IMD) ਅਨੁਸਾਰ, 1 ਅਪ੍ਰੈਲ ਤੋਂ ਦੇਸ਼ ਦੇ ਕਈ ਰਾਜਾਂ ਵਿੱਚ ਤੇਜ਼ ਬਾਰਿਸ਼, ਬਿਜਲੀ ਕੜਕਣ ਅਤੇ 60 ਤੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਪੂਰਬੀ ਭਾਰਤ ਵਿੱਚ ਇਸ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲੇਗਾ।

ਮੌਸਮ ਵਿਭਾਗ ਨੇ ਪੰਜਾਬ ਲਈ 1 ਅਤੇ 2 ਅਪ੍ਰੈਲ ਨੂੰ ਭਾਰੀ ਬਾਰਿਸ਼ ਅਤੇ ਤੂਫ਼ਾਨ ਦਾ ਅਲਰਟ ਜਾਰੀ ਕੀਤਾ ਹੈ। ਖ਼ਾਸ ਕਰਕੇ ਅੰਮ੍ਰਿਤਸਰ, ਲੁਧਿਆਣਾ, ਗੁਰਦਾਸਪੁਰ, ਪਟਿਆਲਾ, ਰੂਪਨਗਰ, ਐੱਸ.ਏ.ਐੱਸ. ਨਗਰ (ਮੋਹਾਲੀ), ਹੁਸ਼ਿਆਰਪੁਰ, ਜਲੰਧਰ ਅਤੇ ਫਿਰੋਜ਼ਪੁਰ ਵਿੱਚ ਵਿਸ਼ੇਸ਼ ਸਾਵਧਾਨੀ ਵਰਤਣ ਦੀ ਹਦਾਇਤ ਦਿੱਤੀ ਗਈ ਹੈ। ਇਨ੍ਹਾਂ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਗਰਜ-ਚਮਕ ਦੀ ਚਿਤਾਵਨੀ ਹੈ।

ਇਸ ਦੇ ਨਾਲ ਹੀ 1 ਤੋਂ 2 ਅਪ੍ਰੈਲ ਤੱਕ ਗੁਰੂਗ੍ਰਾਮ, ਸੋਨੀਪਤ, ਪਾਣੀਪਤ, ਹਿਸਾਰ ਅਤੇ ਯਮੁਨਾਨਗਰ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਹੈ। ਰਾਜਧਾਨੀ ਵਿੱਚ 1 ਅਪ੍ਰੈਲ ਨੂੰ ਭਾਰੀ ਮੀਂਹ ਅਤੇ 60 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।

ਪਹਾੜੀ ਰਾਜਾਂ ਵਿੱਚ ਬਰਫ਼ਬਾਰੀ ਅਤੇ ਮੀਂਹ

ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ 3 ਅਤੇ 4 ਅਪ੍ਰੈਲ ਨੂੰ ਭਾਰੀ ਬਾਰਿਸ਼ ਅਤੇ ਤੇਜ਼ ਹਨੇਰੀ ਦੀ ਸੰਭਾਵਨਾ ਹੈ। ਸ਼ਿਮਲਾ, ਮਨਾਲੀ, ਕੁੱਲੂ ਅਤੇ ਚੰਬਾ ਵਰਗੇ ਇਲਾਕਿਆਂ ਵਿੱਚ ਅਲਰਟ ਜਾਰੀ ਹੈ। ਉੱਤਰਾਖੰਡ ਵਿੱਚ 3 ਤੋਂ 6 ਅਪ੍ਰੈਲ ਦੇ ਵਿਚਕਾਰ ਦੇਹਰਾਦੂਨ, ਨੈਨੀਤਾਲ ਅਤੇ ਚਮੋਲੀ ਵਿੱਚ 70 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਅਤੇ ਮੀਂਹ ਪੈ ਸਕਦਾ ਹੈ।