Punjab News: ਬਲਾਕ ਸਿੱਖਿਆ ਅਫਸਰਾਂ ਦੀਆਂ ਪ੍ਰਮੋਸ਼ਨਾਂ ਜਲਦੀ ਕਰਾਂਗੇ- DPI ਨੇ ਦਿੱਤਾ ਵੱਡਾ ਬਿਆਨ
ਮੁੱਖ ਅਧਿਆਪਕ ਜਥੇਬੰਦੀ ਦੀ ਹੋਈ ਡਾਇਰੈਕਟਰ ਪ੍ਰਾਇਮਰੀ ਨਾਲ ਹੋਈ ਮੀਟਿੰਗ- ਅਮਨਦੀਪ ਸ਼ਰਮਾ
ਬਲਾਕ ਸਿੱਖਿਆ ਅਫਸਰਾਂ ਦੀਆਂ ਪ੍ਰਮੋਸ਼ਨਾਂ ਜਲਦੀ ਕਰਾਂਗੇ- ਡੀਪੀਆਈ ਹਰਕੀਰਤ ਕੌਰ ਚਾਨੇ
ਮੋਹਾਲੀ, 10 ਸਤੰਬਰ 2026-
ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਮੀਟਿੰਗ ਡਾਇਰੈਕਟਰ ਸਕੂਲੀ ਪ੍ਰਾਇਮਰੀ ਸਿੱਖਿਆ, ਹਰਕੀਰਤ ਕੌਰ ਚਾਨੇ ਨਾਲ ਹੋਈ। ਜਥੇਬੰਦੀ ਵੱਲੋਂ ਬਲਾਕ ਸਿੱਖਿਆ ਅਫਸਰਾਂ ਦੀਆਂ ਪ੍ਰਮੋਸ਼ਨਾਂ ਨੂੰ ਸਮਾਂ-ਬੱਧ ਕਰਨ ਸਬੰਧੀ ਵਿਸਥਾਰਪੂਰ ਚਰਚਾ ਕੀਤੀ ਗਈ। ਜਿਸ ਸਬੰਧੀ ਉਹਨਾਂ ਕਿਹਾ ਕਿ ਕੱਲ ਪੰਜਾਬ ਦੇ ਜਿਲ੍ਹਾ ਸਿੱਖਿਆ ਅਫਸਰਾਂ ਦੀ ਇੱਕ ਵੀਸੀ ਰੱਖੀ ਗਈ ਹੈ।
ਇਸ ਤੋਂ ਬਾਅਦ ਇੰਨਾਂ ਤਰੱਕੀਆਂ ਨੂੰ ਸਮਾਂ ਵੱਧ ਕੀਤਾ ਜਾਵੇਗਾ ਅਤੇ ਜਲਦੀ ਤੋਂ ਜਲਦੀ ਪੰਜਾਬ ਭਰ ਦੇ ਵਿੱਚ ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਕੀਤੀਆਂ ਜਾਣਗੀਆਂ।
ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਥੇਬੰਦੀ ਵੱਲੋਂ ਹੈਡ ਟੀਚਰ ਨੂੰ ਕਲਾਸ ਤੋਂ ਛੋਟ ਦੇਣ ਸਬੰਧੀ ਵਿਨੋਦ ਐਨ ਡੀ ਨੇ ਗੱਲਬਾਤ ਰੱਖੀ ਜਿਸ ਤੇ ਹਾਂ ਪੱਖੀ ਹੁੰਗਾਰਾ ਰਿਹਾ।
ਸੂਬਾ ਸਕੱਤਰ ਸਤਿੰਦਰ ਸਿੰਘ ਦੁਆਬੀਆ ਵੱਲੋਂ 40 ਕਿਲੋਮੀਟਰ ਤੋਂ ਦੂਰ ਦੁਰਾਡੇ ਕੰਮ ਕਰ ਰਹੀਆਂ ਇਸਤਰੀ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਵੀ ਵਿਸਤਾਰ- ਪੁਰਵਕ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਪੂਰੀ ਫਾਈਲ ਬਣਾ ਕੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਨੂੰ ਭੇਜੀ ਜਾ ਚੁੱਕੀ ਹੈ। ਜਥੇਬੰਦੀ ਦੇ ਮੀਤ ਪ੍ਰਧਾਨ ਜਸ਼ਨਦੀਪ ਕੁਲਾਣਾ ਵੱਲੋਂ ਖਾਲੀ ਪੋਸਟਾਂ ਭਰਨ, ਹਰੇਕ ਸਕੂਲ ਵਿੱਚ ਪਾਰਟ ਟਾਈਮ ਸਵੀਪਰ ਦੀ ਪੋਸਟ ਦੇਣ, ਪ੍ਰਾਇਮਰੀ ਸਕੂਲਾਂ ਵਿੱਚ ਈ ਟੀ ਟੀ ਦੀਆਂ ਪੋਸਟਾਂ ਭਰਨ ਪ੍ਰਾਈਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਪੋਸਟਾਂ ਭਰਨ ਆਦਿ ਮਸਲਿਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ।
ਇਸ ਸਮੇਂ ਰਾਕੇਸ਼ ਗੋਇਲ ਬਰੇਟਾ ਸੂਬਾ ਜੁਆਇੰਟ ਸਕੱਤਰ, ਕੁਲਦੀਪ ਸਿੰਘ ਕਣਕਵਾਲ, ਜਸ਼ਨਦੀਪ ਸਿੰਘ ਕੁਲਾਣਾ, ਸੁਖਜਿੰਦਰ ਸਿੰਘ ਪੰਛੀ, ਅਮਿਤ ਕੁਮਾਰ, ਵਿਨੋਦ ਕੁਮਾਰ ਐਂਨ ਡੀ, ਕਮਿੰਦਰ ਸਿੰਘ ਸੀਐਚਟੀ, ਇੰਦਰਪਾਲ ਸਿੰਘ ਸੀਐਚਟੀ, ਦਵਿੰਦਰ ਪਾਲ ਸੀਐਚਟੀ ਰੂਪਨਗਰ, ਦਲਜੀਤ ਸਿੰਘ ਸੀਐਚਟੀ, ਮੈਮ ਪੂਜਾ ਸੀਐਚਟੀ ਬਠਿੰਡਾ, ਗੁਰਦੇਵ ਸਿੰਘ ਢਿੱਲੋ ਸੀਐਚਟੀ, ਅਮਿਤ ਰਾਣਾ ਸੀਐਚਟੀ, ਰਜੇਸ਼ ਕੁਮਾਰ ਸੀਐਚਟੀ, ਜਸਵੀਰ ਸਿੰਘ ਸੀਐਚਟੀ, ਸਰਬਜੀਤ ਪਾਲ ਸੀਐਚਟੀ, ਮੋਨਿਕਾ ਮੈਮ ਸੀਐਚਟੀ, ਸਤੀਸ਼ ਕੁਮਾਰ ਸੀਐਚਟੀ ਹੁਸ਼ਿਆਰਪੁਰ, ਹਰਮੇਸ਼ ਲਾਲ ਸੀਐਚਟੀ, ਰਾਮਨ ਕੁਮਾਰ ਸੀਐਚਟੀ, ਬਲਕਾਰ ਚੰਦ ਸੀਐਚਟੀ, ਨਵਾਂ ਸ਼ਹਿਰ, ਸੁਨੀਲ ਕੁਮਾਰ ਸੀਐਚਟੀ,
ਹਰਵਿੰਦਰ ਸਿੰਘ ਸੀਐਚਟੀ, ਰਾਜਿੰਦਰ ਸਿੰਘ ਸੀਐਚਟੀ ਪਟਿਆਲਾ ਅਤੇ ਹੋਰ ਜਿਲਿਆਂ ਦੇ ਸੀਐਚਟੀ ਸਾਥੀ ਹਾਜ਼ਰ ਸਨ।
















