Women’s Reservation Bill: ਕਾਂਗਰਸ ਨੇ ਸੰਸਦ ‘ਚ ਕੀਤੀ ‘ਭਰੂਣ ਹੱਤਿਆ’- PM ਮੋਦੀ ਨੇ ਲਾਈਵ ਹੋ ਕੇ ਦਿੱਤਾ ਵੱਡਾ ਬਿਆਨ (ਵੇਖੋ ਵੀਡੀਓ)

 

Women’s Reservation Bill: ਕਾਂਗਰਸ ਨੇ ਸੰਸਦ ‘ਚ ਕੀਤੀ ‘ਭਰੂਣ ਹੱਤਿਆ’- PM ਮੋਦੀ ਨੇ ਲਾਈਵ ਹੋ ਕੇ ਦਿੱਤਾ ਵੱਡਾ ਬਿਆਨ

 

 

 

ਪੀਐੱਮ ਮੋਦੀ ਨੇ ਲਾਈਵ ਹੋ ਕੇ ਕਿਹਾ- ਕਾਂਗਰਸ ਨੇ ਸੰਸਦ ਚ ਕੀਤੀ ‘ਭਰੂਣ ਹੱਤਿਆ’

‘ਨਾਰੀ ਸ਼ਕਤੀ ਕਾਂਗਰਸ ਨੂੰ ਕਦੇ ਮਾਫ਼ ਨਹੀਂ ਕਰੇਗੀ…!’ PM ਮੋਦੀ ਦਾ ਰਾਸ਼ਟਰ ਦੇ ਨਾਂ ਸੰਬੋਧਨ

ਨਵੀਂ ਦਿੱਲੀ 18 ਅਪ੍ਰੈਲ, 2026- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ ਨੂੰ ਸੰਬੋਧਨ ਕਰਦਿਆਂ Woman ਰਾਖਵਾਂਕਰਨ ਬਿੱਲ ਦੇ ਡਿੱਗਣ ‘ਤੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ‘ਤੇ ਤਿੱਖਾ ਹਮਲਾ ਬੋਲਿਆ। ਪੀਐਮ ਮੋਦੀ ਨੇ ਵਿਰੋਧੀ ਧਿਰ ਨੂੰ ‘ਮਹਿਲਾ ਵਿਰੋਧੀ’ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਦੇਖ ਰਿਹਾ ਹੈ ਕਿ ਕਿਵੇਂ ਨਾਰੀ ਸ਼ਕਤੀ ਦੀ ਉਡਾਣ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਕਰੋੜਾਂ ਔਰਤਾਂ ਦੀਆਂ ਨਜ਼ਰਾਂ ਸ਼ੁੱਕਰਵਾਰ ਨੂੰ ਸੰਸਦ ‘ਤੇ ਟਿਕੀਆਂ ਹੋਈਆਂ ਸਨ। ਉਨ੍ਹਾਂ ਕਿਹਾ, “ਮੈਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਜਦੋਂ ਇਹ ਪ੍ਰਸਤਾਵ ਡਿੱਗਿਆ ਤਾਂ ਕਾਂਗਰਸ, ਡੀਐਮਕੇ, ਟੀਐਮਸੀ ਅਤੇ ਸਪਾ ਵਰਗੀਆਂ ਪਰਿਵਾਰਵਾਦੀ ਪਾਰਟੀਆਂ ਤਾਲੀਆਂ ਵਜਾ ਰਹੀਆਂ ਸਨ। ਔਰਤਾਂ ਤੋਂ ਉਨ੍ਹਾਂ ਦੇ ਹੱਕ ਖੋਹ ਕੇ ਉਹ ਮੇਜ਼ ਥਪਥਪਾ ਰਹੇ ਸਨ।” ਉਨ੍ਹਾਂ ਚੇਤਾਵਨੀ ਦਿੱਤੀ ਕਿ ਵਿਰੋਧੀਆਂ ਨੂੰ ਇਸ ਪਾਪ ਦੀ ਸਜ਼ਾ ਜ਼ਰੂਰ ਮਿਲੇਗੀ।

ਪੀਐਮ ਮੋਦੀ ਨੇ ਕਿਹਾ ਕਿ ਇਹ ਸੋਧ ਔਰਤਾਂ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਸਹਿ-ਯਾਤਰੀ ਬਣਾਉਣ ਅਤੇ ਉੱਤਰ-ਦੱਖਣ ਸਮੇਤ ਸਾਰੇ ਰਾਜਾਂ ਦੀ ਸ਼ਕਤੀ ਵਧਾਉਣ ਦਾ ਇੱਕ ਇਮਾਨਦਾਰ ਯਤਨ ਸੀ। ਪਰ ਕਾਂਗਰਸ ਅਤੇ ਉਸਦੇ ਸਾਥੀਆਂ ਨੇ ਸੰਸਦ ਵਿੱਚ ਇਸ ਕੋਸ਼ਿਸ਼ ਦੀ ‘ਭਰੂਣ ਹੱਤਿਆ’ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਸੰਵਿਧਾਨ ਅਤੇ ਦੇਸ਼ ਦੀ ਨਾਰੀ ਸ਼ਕਤੀ ਦੀਆਂ ਅਪਰਾਧੀ ਹਨ।

ਪ੍ਰਧਾਨ ਮੰਤਰੀ ਨੇ ਕਾਂਗਰਸ ਦੀ ਨੀਤੀ ‘ਤੇ ਸਵਾਲ ਚੁੱਕਦਿਆਂ ਕਿਹਾ, ਕਾਂਗਰਸ ਹਮੇਸ਼ਾ ਹੀ ਮਹਿਲਾ ਰਾਖਵਾਂਕਰਨ ਦੇ ਰਾਹ ਵਿੱਚ ਰੋੜੇ ਅਟਕਾਉਂਦੀ ਰਹੀ ਹੈ ਅਤੇ ਇਸ ਵਾਰ ਵੀ ਝੂਠ ਦਾ ਸਹਾਰਾ ਲਿਆ। ਕਾਂਗਰਸ ਨਹੀਂ ਚਾਹੁੰਦੀ ਸੀ ਕਿ ਖੇਤਰੀ ਪਾਰਟੀਆਂ ਦੀ ਤਾਕਤ ਵਧੇ, ਇਸ ਲਈ ਉਨ੍ਹਾਂ ਦੇ ਭਵਿੱਖ ਨੂੰ ਵੀ ਹਨੇਰੇ ਵਿੱਚ ਧੱਕ ਦਿੱਤਾ। ਕਾਂਗਰਸ ਨੇ ਜੀਐਸਟੀ, ਧਾਰਾ 370 ਹਟਾਉਣ, ਤਿੰਨ ਤਲਾਕ ਕਾਨੂੰਨ ਅਤੇ ਯੂਸੀਸੀ ਵਰਗੇ ਹਰ ਸੁਧਾਰ ਦਾ ਵਿਰੋਧ ਕੀਤਾ ਹੈ।

ਪੀਐਮ ਮੋਦੀ ਨੇ ਭਾਵੁਕ ਹੁੰਦਿਆਂ ਕਿਹਾ, “ਨਾਰੀ ਸਭ ਕੁਝ ਭੁੱਲ ਸਕਦੀ ਹੈ, ਪਰ ਆਪਣੀ ਬੇਇੱਜ਼ਤੀ ਕਦੇ ਨਹੀਂ ਭੁੱਲਦੀ। ਸੰਸਦ ਵਿੱਚ ਵਿਰੋਧੀ ਧਿਰ ਦੇ ਵਤੀਰੇ ਦੀ ਕੜਵਾਹਟ ਹਰ ਔਰਤ ਦੇ ਦਿਲ ਵਿੱਚ ਰਹੇਗੀ।” ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਹ ਬਿੱਲ ਪਾਸ ਹੁੰਦਾ ਤਾਂ ਤਾਮਿਲਨਾਡੂ, ਕੇਰਲ, ਬੰਗਾਲ ਅਤੇ ਯੂਪੀ ਵਰਗੇ ਰਾਜਾਂ ਦੀਆਂ ਸੀਟਾਂ ਵਧਦੀਆਂ, ਪਰ ਨਿੱਜੀ ਸੁਆਰਥ ਲਈ ਇਨ੍ਹਾਂ ਪਾਰਟੀਆਂ ਨੇ ਆਪਣੇ ਰਾਜ ਦੇ ਲੋਕਾਂ ਨੂੰ ਵੀ ਧੋਖਾ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ‘ਵੰਡੋ ਅਤੇ ਰਾਜ ਕਰੋ’ ਦੀ ਨੀਤੀ ਅੰਗਰੇਜ਼ਾਂ ਤੋਂ ਵਿਰਾਸਤ ਵਿੱਚ ਮਿਲੀ ਹੈ। ਉਨ੍ਹਾਂ ਕਿਹਾ ਕਿ 21ਵੀਂ ਸਦੀ ਦੀਆਂ ਔਰਤਾਂ ਹਰ ਘਟਨਾ ‘ਤੇ ਨਜ਼ਰ ਰੱਖ ਰਹੀਆਂ ਹਨ ਅਤੇ ਉਹ ਸੱਚਾਈ ਜਾਣ ਚੁੱਕੀਆਂ ਹਨ। ਵਿਰੋਧੀ ਧਿਰ ਨੇ ਸੰਵਿਧਾਨ ਨਿਰਮਾਤਾਵਾਂ ਦੀਆਂ ਭਾਵਨਾਵਾਂ ਦਾ ਵੀ ਅਪਮਾਨ ਕੀਤਾ ਹੈ, ਜਿਸ ਦਾ ਜਵਾਬ ਦੇਸ਼ ਦੀ ਜਨਤਾ ਜ਼ਰੂਰ ਦੇਵੇਗੀ।