ਲਾਈਵ ਪ੍ਰੈੱਸ ਕਾਨਫਰੰਸ ਦੌਰਾਨ ਅਮਿਤ ਸ਼ਾਹ ਪੱਤਰਕਾਰਾਂ ਦੇ ਸਵਾਲਾਂ ਤੋਂ ਭੱਜੇ…! ਭੜਕਦੇ ਹੋਏ ਕਿਹਾ- ਮੈਂ ਅਜਿਹੇ ਸਵਾਲਾਂ ਦੇ ਜਵਾਬ ਨਹੀਂ ਦਿੰਦਾ!
ਪ੍ਰੈੱਸ ਕਾਨਫਰੰਸ ਦੌਰਾਨ ਭੜਕੇ ਅਮਿਤ ਸ਼ਾਹ; ਪੱਤਰਕਾਰ ਦੇ ਸਵਾਲ ਨੂੰ ਦੱਸਿਆ ‘ਅਭਿਸ਼ੇਕ ਬੈਨਰਜੀ ਦੀ ਭਾਸ਼ਾ’
ਕੋਲਕਾਤਾ 26 ਅਪ੍ਰੈਲ 2026: ਪੱਛਮੀ ਬੰਗਾਲ ਚੋਣਾਂ ਦੇ ਦੌਰਾਨ ਕੋਲਕਾਤਾ ਵਿੱਚ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਕ ਪੱਤਰਕਾਰ ਦੇ ਸਵਾਲ ‘ਤੇ ਬੁਰੀ ਤਰ੍ਹਾਂ ਭੜਕ ਗਏ।
ਭਾਜਪਾ ਵੱਲੋਂ ਬੰਪਰ ਵੋਟਿੰਗ ਤੋਂ ਬਾਅਦ ਬੁਲਾਈ ਗਈ ਇਸ ਕਾਨਫਰੰਸ ਵਿੱਚ ਅਮਿਤ ਸ਼ਾਹ ਨੇ ਸਵਾਲ ਪੂਰਾ ਹੋਣ ਤੋਂ ਪਹਿਲਾਂ ਹੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
ਘਟਨਾ ਉਸ ਵੇਲੇ ਵਾਪਰੀ ਜਦੋਂ ਇੱਕ ਰਿਪੋਰਟਰ ਨੇ ਸਵਾਲ ਪੁੱਛਿਆ ਕਿ ਉਹ ਚੋਣਾਂ ਤੋਂ ਦੋ-ਤਿੰਨ ਦਿਨ ਪਹਿਲਾਂ (ਕੂਲ ਆਫ਼ ਡੇਜ਼) ਬੰਗਾਲ ਵਿੱਚ ਹਨ।
ਇਸ ‘ਤੇ ਗੁੱਸੇ ਵਿੱਚ ਆਉਂਦਿਆਂ ਅਮਿਤ ਸ਼ਾਹ ਨੇ ਕਿਹਾ ਕਿ, ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਕਿ ਉਹ ਦੋ-ਤਿੰਨ ਦਿਨਾਂ ਤੋਂ ਨਹੀਂ, ਸਗੋਂ ਪਿਛਲੇ 14 ਦਿਨਾਂ ਤੋਂ ਬੰਗਾਲ ਦੇ ਲੋਕਾਂ ਦੇ ਵਿਚਕਾਰ ਹਨ। ਉਨ੍ਹਾਂ ਨੇ ਰਿਪੋਰਟਰ ਨੂੰ ਕਿਹਾ, “ਭਿਆਨਕ ਤਰੀਕੇ ਨਾਲ ਦਿਨ ਘਟਾਉਂਦੇ ਹੋ ਯਾਰ।”
ਅਮਿਤ ਸ਼ਾਹ ਨੇ ਸਵਾਲ ਨੂੰ ਦੱਸਿਆ ‘ਓਛੀ ਰਾਜਨੀਤੀ’
ਅਮਿਤ ਸ਼ਾਹ ਨੇ ਪੱਤਰਕਾਰ ਨੂੰ ਬੈਠਣ ਲਈ ਕਹਿੰਦਿਆਂ ਸਖ਼ਤ ਲਹਿਜੇ ਵਿੱਚ ਕਿਹਾ, “ਇਹ ਅਭਿਸ਼ੇਕ ਬੈਨਰਜੀ ਦੀ ਭਾਸ਼ਾ ਹੈ। ਮੈਂ ਇਸ ਦਾ ਜਵਾਬ ਨਹੀਂ ਦੇ ਸਕਦਾ ਅਤੇ ਨਾ ਹੀ ਇਸ ‘ਤੇ ਪ੍ਰਤੀਕਿਰਿਆ ਦੇਵਾਂਗਾ।”
ਅਮਿਤ ਸ਼ਾਹ ਨੇ ਇਸ ਨੂੰ ‘ਓਛੀ ਗੱਲ’ ਕਰਾਰ ਦਿੰਦਿਆਂ ਕਿਹਾ ਕਿ ਉਹ ਅਜਿਹੀਆਂ ਗੱਲਾਂ ਦਾ ਜਵਾਬ ਨਹੀਂ ਦਿੰਦੇ। ਇਸ ਦੌਰਾਨ ਰਿਪੋਰਟਰ ਆਪਣਾ ਸਵਾਲ ਪੂਰਾ ਵੀ ਨਹੀਂ ਕਰ ਸਕਿਆ ਅਤੇ ਵਿਚਕਾਰ ਹੀ ਚੁੱਪ ਹੋ ਗਿਆ।






