ਪੰਜਾਬੀ ਸਾਹਿਤ ਕਲਾ ਮੰਚ ਰਜਿਸਟਰਡ ਮਾਨਸਾ ਵੱਲੋਂ ਸੱਤਵਾਂ ਕਵੀ ਸੰਮੇਲਨ ਬੁਢਲਾਡਾ ‘ਚ: ਅਮਨਦੀਪ ਸ਼ਰਮਾ
ਕਵਿਤਾ ਨਾਲ ਜੋੜਨਾ ਹੀ ਮੁੱਖ ਉਦੇਸ਼-ਪ੍ਰਵੀਨ ਬਲਿਆਲ
ਬੁਢਲਾਡਾ (ਮਾਨਸਾ), 30 ਅਪ੍ਰੈਲ 2026- ਪੰਜਾਬੀ ਸਾਹਿਤ ਕਲਾ ਮੰਚ ਰਜਿਸਟਰਡ ਮਾਨਸਾ ਵੱਲੋਂ ਸੱਤਵਾਂ ਕਵੀ ਸੰਮੇਲਨ ਹਿਮਾਂਸ਼ੂ ਆਇਲਟਸ ਸੈਂਟਰ ਬੁਢਲਾਡਾ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਇਸ ਕਵੀ ਸੰਮੇਲਨ ਵਿੱਚ ਪੰਜਾਬ ਭਰ ਤੋਂ ਕਵੀ ਭਾਗ ਲੈ ਰਹੇ ਹਨ।
ਉਹਨਾਂ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਨਾਲ ਜੋੜਨਾ ਹੀ ਮੰਚ ਦਾ ਮੁੱਖ ਦੇਸ਼ ਹੈ। ਉਹਨਾਂ ਕਿਹਾ ਕਿ ਅਸੀਂ ਕਵਿਤਾ ਜਰੀਏ ਆਪਣੀ ਵੱਡੀ ਤੋਂ ਵੱਡੀ ਗੱਲ ਨੂੰ ਛੋਟੇ ਸ਼ਬਦਾਂ ਵਿੱਚ ਦੂਰ ਤੱਕ ਲਿਜਾ ਸਕਦੇ ਹਾਂ।
ਮੰਚ ਦੇ ਜਰਨਲ ਸਕੱਤਰ ਪ੍ਰਵੀਨ ਬਲਿਆਲ ਨੇ ਦੱਸਿਆ ਕਿ ਕਵਿਤਾ ਨਾਲ ਨੌਜਵਾਨ ਪੀੜੀ ਨੂੰ ਜੋੜਨਾ ਹੀ ਸਾਡਾ ਮੁੱਖ ਉਦੇਸ਼ ਹੈ। ਮੰਚ ਦੇ ਉਪ-ਪ੍ਰਧਾਨ ਰਜਿੰਦਰ ਵਰਮਾ ਨੇ ਕਿਹਾ ਕਿ ਇਸ ਕਵੀ ਸੰਮੇਲਨ ਵਿੱਚ 15 ਦੇ ਕਰੀਬ ਕਵੀ ਭਾਗ ਲੈ ਰਹੇ ਹਨ।
ਉਹਨਾਂ ਕਿਹਾ ਕਿ ਜਿੱਥੇ ਪੰਜਾਬੀ ਸਾਹਿਤ ਕਲਾ ਮੰਚ ਆਪਣਾ ਵੱਖਰਾ ਉਪਰਾਲਾ ਕਰ ਰਿਹਾ ਹੈ, ਉੱਥੇ ਇਸ ਨਾਲ ਬਾਲਾ ਜੀ ਬੁੱਕ ਡੀਪੂ, ਹਿਮਾਂਸ਼ੂ ਆਈਲੈਟਸ ਸੈਂਟਰ ਬੁਢਲਾਡਾ, ਮੱਤੀ ਵਾਲਿਆਂ ਦੀ ਟਾਇਲ ਫੈਕਟਰੀ ਬੁਢਲਾਡਾ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਨੌਜਵਾਨ ਸ਼ਾਇਰਾਂ ਦੀਆਂ ਕਿਤਾਬਾਂ ਵੀ ਰਿਲੀਜ਼ ਕੀਤੀਆਂ ਜਾਣਗੀਆਂ। ਇਸ ਮੌਕੇ ਮੰਚ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਬੱਛੋਆਣਾ, ਰਕੇਸ਼ ਗੋਇਲ ਬਰੇਟਾ ਨੇ ਵੀ ਸਰੋਤਿਆਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।






