15 ਸਾਲਾ ਕੁੜੀ ਨਾਲ ਤਿੰਨ ਨੌਜਵਾਨਾਂ ਨੇ ਕੀਤਾ ਜਬਰ-ਜ਼ਨਾਹ, ਵੀਡੀਓ ਵਾਇਰਲ

On: ਮਈ 4, 2026 12:34 ਬਾਃ ਦੁਃ

 

15 ਸਾਲਾ ਕੁੜੀ ਨਾਲ ਤਿੰਨ ਨੌਜਵਾਨਾਂ ਨੇ ਕੀਤਾ ਜਬਰ-ਜ਼ਨਾਹ, ਵੀਡੀਓ ਵਾਇਰਲ

ਵੀਡੀਓ ਦੇਖ ਕੇ ਮਾਪਿਆਂ ਨੂੰ ਲੱਗਿਆ ਪਤਾ, ਧਮਕੀਆਂ ਦੇ ਕੇ ਕੀਤਾ ਵੀਡੀਓ ਵਾਇਰਲ

ਅੰਮ੍ਰਿਤਸਰ/ਰਾਜਾਸਾਂਸੀ, 4 ਮਈ 2026: ਜ਼ਿਲ੍ਹਾ ਅੰਮ੍ਰਿਤਸਰ ਦੇ ਅਧੀਨ ਆਉਂਦੇ ਥਾਣਾ ਰਾਜਾਸਾਂਸੀ ਖੇਤਰ ਵਿੱਚ ਇੱਕ 15 ਸਾਲਾ ਕੁੜੀ ਨਾਲ ਤਿੰਨ ਨੌਜਵਾਨਾਂ ਵੱਲੋਂ ਜਬਰ-ਜ਼ਨਾਹ ਕਰਨ ਦਾ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ।

ਦੋਸ਼ੀਆਂ ਨੇ ਨਾ ਸਿਰਫ਼ ਇਸ ਘਿਨਾਣੀ ਕਰਤੂਤ ਨੂੰ ਅੰਜਾਮ ਦਿੱਤਾ, ਸਗੋਂ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਕਰ ਦਿੱਤੀ ਹੈ।

ਪੀੜਤ ਕੁੜੀ ਦੀ ਮਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਪਤੀ ਨੂੰ ਕਿਸੇ ਨੇ ਇੱਕ ਵੀਡੀਓ ਦਿਖਾਈ, ਜਿਸ ਵਿੱਚ ਉਨ੍ਹਾਂ ਦੀ ਧੀ ਨਾਲ ਨੌਜਵਾਨ ਗਲਤ ਕੰਮ ਕਰ ਰਹੇ ਸਨ।

ਜਦੋਂ ਧੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ 25 ਅਪ੍ਰੈਲ ਨੂੰ ਗੁਰਨੂਰ ਸਿੰਘ ਉਸ ਨੂੰ ਖੇਡਣ ਦੇ ਬਹਾਨੇ ਆਪਣੇ ਘਰ ਲੈ ਗਿਆ ਸੀ। ਉੱਥੇ ਪਹਿਲਾਂ ਤੋਂ ਮੌਜੂਦ ਦਿਲਪ੍ਰੀਤ ਸਿੰਘ ਅਤੇ ਗੁਰਮੇਹਰ ਸਿੰਘ ਨੇ ਮਿਲ ਕੇ ਉਸ ਨਾਲ ਰੇਪ ਕੀਤਾ।

ਪੀੜਤਾ ਅਨੁਸਾਰ, ਮੁਲਜ਼ਮਾਂ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਵੀਡੀਓ ਵਾਇਰਲ ਕਰ ਦੇਣਗੇ। ਡਰ ਕਾਰਨ ਕੁੜੀ ਚੁੱਪ ਰਹੀ, ਪਰ ਮੁਲਜ਼ਮਾਂ ਨੇ ਵੀਡੀਓ ਫਿਰ ਵੀ ਵਾਇਰਲ ਕਰ ਦਿੱਤੀ।

ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

 

Join WhatsApp

Join Now

Leave a Comment