Big Breaking- ਪੰਜਾਬ ‘ਚ ‘ISI ਦੇ ਟੱਟੂ’ ਕਰ ਰਹੇ ਨੇ ਬੰਬ ਧਮਾਕੇ! DGP ਗੌਰਵ ਯਾਦਵ ਦਾ ਵੱਡਾ ਖ਼ੁਲਾਸਾ

 

Big Breaking- ਪੰਜਾਬ ‘ਚ ‘ISI ਦੇ ਟੱਟੂ’ ਕਰ ਰਹੇ ਨੇ ਬੰਬ ਧਮਾਕੇ! DGP ਗੌਰਵ ਯਾਦਵ ਦਾ ਵੱਡਾ ਖ਼ੁਲਾਸਾ

“ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਸਿਰ ਕੁਚਲ ਦਿਆਂਗੇ”- DGP ਪੰਜਾਬ ਦੀ ਦੇਸ਼ ਵਿਰੋਧੀ ਅਨਸਰਾਂ ਨੂੰ ਸਖ਼ਤ ਚੇਤਾਵਨੀ

Punjab Network

ਅੰਮ੍ਰਿਤਸਰ/ਜਲੰਧਰ, 6 ਮਈ 2026: ਅੰਮ੍ਰਿਤਸਰ ਦੇ ਖਾਸਾ ਆਰਮੀ ਕੈਂਪ ਨੇੜੇ ਹੋਏ ਲੋ-ਇੰਟੈਂਸਿਟੀ ਧਮਾਕਿਆਂ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਅੰਮ੍ਰਿਤਸਰ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ।

ਡੀਜੀਪੀ ਨੇ ਸਪੱਸ਼ਟ ਕੀਤਾ ਕਿ ਇਹਨਾਂ ਧਮਾਕਿਆਂ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦਾ ਸਿੱਧਾ ਹੱਥ ਹੈ ਅਤੇ ਇਹ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਇੱਕ ਡੂੰਘੀ ਸਾਜ਼ਿਸ਼ ਹੈ।

ਡੀਜੀਪੀ ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ 10 ਵਜੇ ਅੰਮ੍ਰਿਤਸਰ ਦੇ ਖਾਸਾ ਆਰਮੀ ਕੈਂਪ ਦੀ ਕੰਧ ਦੇ ਕੋਲ ਇੱਕ ਧਮਾਕਾ ਹੋਇਆ ਸੀ।

ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ, ਬੀਐਸਐਫ ਦੀਆਂ ਟੀਮਾਂ ਅਤੇ ਬੰਬ ਨਿਰੋਧਕ ਦਸਤੇ ਮੌਕੇ ‘ਤੇ ਪਹੁੰਚ ਗਏ। ਪੂਰੇ ਇਲਾਕੇ ਨੂੰ ਸੈਨੀਟਾਈਜ਼ ਕਰਕੇ ਉੱਥੋਂ ਵਿਗਿਆਨਕ ਜਾਂਚ ਲਈ ਸੈਂਪਲ ਇਕੱਠੇ ਕੀਤੇ ਗਏ ਹਨ।

ਇਸ ਸਬੰਧੀ ਰੈਲਵੈਂਟ ਸੈਕਸ਼ਨਾਂ ਤਹਿਤ ਐਫਆਈਆਰ (FIR) ਦਰਜ ਕਰ ਲਈ ਗਈ ਹੈ ਅਤੇ ਮਲਟੀਪਲ ਟੀਮਾਂ ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਰਾਹੀਂ ਜਾਂਚ ਕਰ ਰਹੀਆਂ ਹਨ।

ਡੀਜੀਪੀ ਗੌਰਵ ਯਾਦਵ ਨੇ ਖੁਲਾਸਾ ਕੀਤਾ ਕਿ ਇਹ ਧਮਾਕੇ ‘ਆਪਰੇਸ਼ਨ ਸਿੰਦੂਰ’ ਦੀ ਵਰੇਗੰਢ ਮੌਕੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਲਈ ਕੀਤੇ ਗਏ ਹਨ।

ਉਨ੍ਹਾਂ ਕਿਹਾ, “ਪਾਕਿਸਤਾਨ ਦੀ ISI ਪੰਜਾਬ ਰਾਹੀਂ ਦੇਸ਼ ਵਿਰੁੱਧ ‘ਪ੍ਰੋਕਸੀ ਵਾਰ’ (Proxy War) ਲੜ ਰਹੀ ਹੈ। ਪੰਜਾਬ ਇੱਕ ਫਰੰਟ ਲਾਈਨ ਸਟੇਟ ਹੈ ਅਤੇ ਦੇਸ਼ ਦੀ ਲੜਾਈ ਲੜ ਰਿਹਾ ਹੈ।”

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਆਈਈਡੀ (IED) ਬਲਾਸਟ ਜਾਪਦੇ ਹਨ, ਜੋ ਟਾਈਮਰ ਜਾਂ ਰਿਮੋਟ ਰਾਹੀਂ ਕੀਤੇ ਗਏ ਹੋ ਸਕਦੇ ਹਨ।

ਖਾਲਿਸਤਾਨ ਲਿਬਰੇਸ਼ਨ ਆਰਮੀ (KLA) ਵੱਲੋਂ ਲਈ ਗਈ ਜ਼ਿੰਮੇਵਾਰੀ ‘ਤੇ ਬੋਲਦਿਆਂ ਡੀਜੀਪੀ ਨੇ ਉਨ੍ਹਾਂ ਨੂੰ ‘ISI ਦੇ ਟੱਟੂ’ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਇਹ ਨਾਨ-ਐਗਜ਼ਿਸਟੈਂਟ (ਗੈਰ-ਮੌਜੂਦ) ਜਥੇਬੰਦੀਆਂ ਹਨ, ਜੋ ਸੋਸ਼ਲ ਮੀਡੀਆ ਰਾਹੀਂ ਸਾਡੇ ਯੂਥ ਨੂੰ ਗੁਮਰਾਹ ਕਰਕੇ ਅਤੇ ਲਾਲਚ ਦੇ ਕੇ ਅਜਿਹੀਆਂ ਵਾਰਦਾਤਾਂ ਕਰਵਾਉਂਦੀਆਂ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਇਹਨਾਂ ਗਿੱਦੜ ਧਮਕੀਆਂ ਤੋਂ ਡਰਨ ਵਾਲੀ ਨਹੀਂ ਅਤੇ ਸਿਰ ਚੁੱਕਣ ਵਾਲੇ ਅਨਸਰਾਂ ਨੂੰ ਕੁਚਲ ਦਿੱਤਾ ਜਾਵੇਗਾ।

ਡੀਜੀਪੀ ਨੇ ਭਰੋਸਾ ਦਿਵਾਇਆ ਕਿ ਪੰਜਾਬ ਦੇਸ਼ ਦਾ ਸਭ ਤੋਂ ਸ਼ਾਂਤਮਈ ਸੂਬਾ ਹੈ। ਪੁਲਿਸ ਕੋਲ ਸਫੀਸ਼ੀਐਂਟ (ਲੋੜੀਂਦੀ) ਫੋਰਸ ਹੈ ਅਤੇ ਨਵੀਂ ਭਰਤੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ, ਇਸ ਸਾਲ 3400 ਕਾਂਸਟੇਬਲਾਂ ਦੀ ਭਰਤੀ ਕੀਤੀ ਜਾ ਰਹੀ ਹੈ।

ਪੂਰੇ ਸੂਬੇ ਵਿੱਚ 2300 ਸੀਸੀਟੀਵੀ (CCTV) ਕੈਮਰੇ ਲਗਾਏ ਗਏ ਹਨ। ਐਂਟੀ-ਡਰੋਨ ਸਿਸਟਮ ਅਤੇ ਸੈਕੰਡ ਲਾਈਨ ਆਫ਼ ਡਿਫੈਂਸ ਨੂੰ ਮਜ਼ਬੂਤ ਕੀਤਾ ਗਿਆ ਹੈ। ਆਰਮੀ ਅਤੇ ਬੀਐਸਐਫ ਨਾਲ ਮਿਲ ਕੇ ਸਾਂਝੀ ਨਿਗਰਾਨੀ (Joint Monitoring) ਕੀਤੀ ਜਾ ਰਹੀ ਹੈ।

ਡੀਜੀਪੀ ਨੇ ਅੰਤ ਵਿੱਚ ਕਿਹਾ ਕਿ ਪੁਲਿਸ ਕੋਲ ਕੁਝ ਅਹਿਮ ਸੀਸੀਟੀਵੀ ਫੁਟੇਜ ਮਿਲੀ ਹੈ, ਜਿਸ ਦੇ ਆਧਾਰ ‘ਤੇ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।