Join WhatsApp

Join Now

Rajya Sabha Elections 2026! ਰਾਜ ਸਭਾ ਚੋਣਾਂ ਦਾ ਬਿਗਲ ਵੱਜਿਆ, 10 ਰਾਜਾਂ ਦੀਆਂ 24 ਸੀਟਾਂ ਲਈ ਜੂਨ ਨੂੰ ਪੈਣਗੀਆਂ ਵੋਟਾਂ

On: ਮਈ 22, 2026 6:45 ਬਾਃ ਦੁਃ

 

Rajya Sabha Elections 2026! ਰਾਜ ਸਭਾ ਚੋਣਾਂ ਦਾ ਬਿਗਲ ਵੱਜਿਆ, 10 ਰਾਜਾਂ ਦੀਆਂ 24 ਸੀਟਾਂ ਲਈ ਜੂਨ ਨੂੰ ਪੈਣਗੀਆਂ ਵੋਟਾਂ

ਮੱਲਿਕਾਰਜੁਨ ਖੜਗੇ, ਦਿਗਵਿਜੇ ਸਿੰਘ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸਣੇ 24 ਸੰਸਦ ਮੈਂਬਰ ਹੋ ਰਹੇ ਹਨ ਰਿਟਾਇਰ

8 ਜੂਨ ਤੱਕ ਦਾਖ਼ਲ ਕੀਤੇ ਜਾ ਸਕਣਗੇ ਨਾਮਜ਼ਦਗੀ ਪੱਤਰ; 18 ਜੂਨ ਨੂੰ ਹੀ ਆਉਣਗੇ ਨਤੀਜੇ

ਕਰਨਾਟਕ, ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਸਣੇ 10 ਰਾਜਾਂ ਵਿੱਚ ਹੋਵੇਗੀ ਚੋਣ ਪ੍ਰਕਿਰਿਆ

Rajya Sabha Elections 2026! ਨਵੀਂ ਦਿੱਲੀ, 22 May 2026- ਭਾਰਤੀ ਚੋਣ ਕਮਿਸ਼ਨ (ECI) ਨੇ ਹਰ 2 ਸਾਲਾਂ ਬਾਅਦ ਹੋਣ ਵਾਲੀਆਂ ਰਾਜਸਭਾ ਚੋਣਾਂ ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ।

ਜੂਨ 2026 ਵਿੱਚ ਦੇਸ਼ ਦੇ 10 ਰਾਜਾਂ ਦੀਆਂ 24 ਰਾਜਸਭਾ ਸੀਟਾਂ ਖਾਲੀ ਹੋ ਰਹੀਆਂ ਹਨ, ਜਦੋਂ ਕਿ 2 ਰਾਜਾਂ ਵਿੱਚ ਸੀਟਾਂ ਪਹਿਲਾਂ ਹੀ ਖਾਲੀ ਪਈਆਂ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਇਨ੍ਹਾਂ ਸੀਟਾਂ ਨੂੰ ਭਰਨ ਲਈ 18 ਜੂਨ 2026 ਨੂੰ ਵੋਟਾਂ ਪਾਈਆਂ ਜਾਣਗੀਆਂ।

ਚੋਣ ਕਮਿਸ਼ਨ ਮੁਤਾਬਕ ਵੱਖ-ਵੱਖ ਰਾਜਾਂ ਦੇ ਮੌਜੂਦਾ ਸੰਸਦ ਮੈਂਬਰਾਂ ਦਾ ਕਾਰਜਕਾਲ 21 ਜੂਨ ਤੋਂ 19 ਜੁਲਾਈ ਦੇ ਦਰਮਿਆਨ ਖ਼ਤਮ ਹੋ ਰਿਹਾ ਹੈ।

ਇਸ ਤਹਿਤ ਕਰਨਾਟਕ, ਆਂਧਰਾ ਪ੍ਰਦੇਸ਼, ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਮਨੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ ਅਤੇ ਝਾਰਖੰਡ ਦੇ 22 ਸੰਸਦ ਮੈਂਬਰ ਰਿਟਾਇਰ ਹੋ ਰਹੇ ਹਨ, ਜਦੋਂ ਕਿ ਤਾਮਿਲਨਾਡੂ ਅਤੇ ਮਹਾਰਾਸ਼ਟਰ ਵਿੱਚ ਜ਼ਿਮਨੀ ਚੋਣਾਂ (ਉਪ-ਚੋਣਾਂ) ਹੋਣੀਆਂ ਹਨ।

ਕਿਹੜੇ ਰਾਜ ਵਿੱਚ ਕਿੰਨੀਆਂ ਸੀਟਾਂ ‘ਤੇ ਹੋਵੇਗੀ ਚੋਣ?

ਇਸ ਚੋਣ ਪ੍ਰਕਿਰਿਆ ਤਹਿਤ ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕ ਦੀਆਂ 4-4 ਸੀਟਾਂ ਖਾਲੀ ਹੋ ਰਹੀਆਂ ਹਨ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ 3-3 ਸੀਟਾਂ, ਝਾਰਖੰਡ ਵਿੱਚ 2 ਸੀਟਾਂ ਜਦਕਿ ਮਨੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ 1-1 ਰਾਜਸਭਾ ਸੀਟ ਲਈ ਚੋਣ ਹੋਵੇਗੀ।

ਰਿਟਾਇਰ ਹੋਣ ਵਾਲੇ ਮੈਂਬਰਾਂ ਵਿੱਚ ਸਭ ਤੋਂ ਵੱਧ 11 ਸੰਸਦ ਮੈਂਬਰ ਭਾਜਪਾ (BJP) ਦੇ ਅਤੇ 4 ਸੰਸਦ ਮੈਂਬਰ ਕਾਂਗਰਸ ਦੇ ਹਨ, ਜਦੋਂ ਕਿ ਬਾਕੀ 9 ਮੈਂਬਰ ਹੋਰਨਾਂ ਖੇਤਰੀ ਪਾਰਟੀਆਂ ਨਾਲ ਸਬੰਧਿਤ ਹਨ।

ਚੋਣਾਂ ਦਾ ਪੂਰਾ ਸ਼ਡਿਊਲ (Election Schedule):

ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖਰੀ ਤਾਰੀਖ਼ 8 ਜੂਨ 2026, ਨਾਮਜ਼ਦਗੀਆਂ ਦੀ ਪੜਤਾਲ (Scrutiny) 9 ਜੂਨ 2026, ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਾਰੀਖ਼ 11 ਜੂਨ 2026, ਵੋਟਿੰਗ ਦੀ ਤਾਰੀਖ਼ 18 ਜੂਨ 2026 (ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ), ਵੋਟਾਂ ਦੀ ਗਿਣਤੀ ਅਤੇ ਨਤੀਜੇ 18 ਜੂਨ 2026 (ਸ਼ਾਮ ਨੂੰ), ਚੋਣ ਪ੍ਰਕਿਰਿਆ ਮੁਕੰਮਲ ਹੋਣ ਦੀ ਤਾਰੀਖ਼ 20 ਜੂਨ 2026…..

ਰਾਜਸਭਾ ਤੋਂ ਇਨ੍ਹਾਂ ਵੱਡੇ ਚਿਹਰਿਆਂ ਦੀ ਹੋਵੇਗੀ ਵਿਦਾਈ

ਇਸ ਵਾਰ ਰਾਜਸਭਾ ਤੋਂ ਰਿਟਾਇਰ ਹੋਣ ਵਾਲੇ ਆਗੂਆਂ ਵਿੱਚ ਕਈ ਵੱਡੇ ਸਿਆਸੀ ਚਿਹਰੇ ਸ਼ਾਮਲ ਹਨ। ਇਨ੍ਹਾਂ ਵਿੱਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸੀਨੀਅਰ ਕਾਂਗਰਸੀ ਆਗੂ ਦਿਗਵਿਜੇ ਸਿੰਘ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਜਾਰਜ ਕੁਰੀਅਨ ਸ਼ਾਮਲ ਹਨ।

ਰਾਜਾਂ ਮੁਤਾਬਕ ਰਿਟਾਇਰ ਹੋਣ ਵਾਲੇ ਮੈਂਬਰਾਂ ਦੀ ਸੂਚੀ ਅਨੁਸਾਰ, ਕਰਨਾਟਕ ਤੋਂ ਮੱਲਿਕਾਰਜੁਨ ਖੜਗੇ, ਐਚ.ਡੀ. ਦੇਵਗੌੜਾ, ਇਰਾਨਾ ਕੜਾਡੀ ਅਤੇ ਨਾਰਾਇਣ ਕੋਰਾਗੱਪਾ। ਰਾਜਸਥਾਨ ਤੋਂ ਰਵਨੀਤ ਸਿੰਘ ਬਿੱਟੂ, ਰਾਜੇਂਦਰ ਗਹਿਲੋਤ ਅਤੇ ਨੀਰਜ ਡਾਂਗੀ। ਮੱਧ ਪ੍ਰਦੇਸ਼ ਤੋਂ ਜਾਰਜ ਕੁਰੀਅਨ, ਦਿਗਵਿਜੇ ਸਿੰਘ ਅਤੇ ਸੁਮੇਰ ਸਿੰਘ ਸੋਲੰਕੀ।

ਆਂਧਰਾ ਪ੍ਰਦੇਸ਼ ਤੋਂ ਅਯੋਧਿਆ ਰਾਮੀ ਰੈੱਡੀ ਅੱਲਾ, ਪਰਿਮਲ ਨੱਥਵਾਨੀ, ਸੁਭਾਸ਼ ਚੰਦਰ ਬੋਸ ਪਿੱਲਈ ਅਤੇ ਸਨਾ ਸਤੀਸ਼ ਬਾਬੂ। ਗੁਜਰਾਤ ਤੋਂ ਸ਼ਕਤੀਸਿੰਘ ਗੋਹਿਲ, ਰਾਮਭਾਈ ਮੋਕਾਰਿਆ, ਨਰਹਰੀ ਅਮੀਨ ਅਤੇ ਰਮਿਲਾਬੇਨ ਬਾਰਾ।

ਝਾਰਖੰਡ ਤੋਂ ਸ਼ਿਬੂ ਸੋਰੇਨ ਅਤੇ ਦੀਪਕ ਪ੍ਰਕਾਸ਼। ਮਨੀਪੁਰ ਤੋਂ ਮਹਾਰਾਜਾ ਸਨਾਜਾਓਬਾ ਲੀਸ਼ੇਂਬਾ। ਮੇਘਾਲਿਆ ਤੋਂ ਵਾਨਵੇਈਰੌਏ ਖਾਰਲੁੱਖੀ। ਅਰੁਣਾਚਲ ਪ੍ਰਦੇਸ਼ ਤੋਂ ਨਬਮ ਰੇਬੀਆ (23 ਜੂਨ)।ਮਿਜ਼ੋਰਮ ਤੋਂ ਕੇ. ਵਾਨਲਾਲਵੇਨਾ (19 ਜੁਲਾਈ)।

 

More

Punjab Grain Lifting Issue: ਪੰਜਾਬ ‘ਚ ਅਨਾਜ ਦੇ ਭੰਡਾਰਨ ਦਾ ਗੰਭੀਰ ਸੰਕਟ! CM ਮਾਨ ਨੇ ਕੇਂਦਰ ਸਰਕਾਰ ਨੂੰ ਮੁੜ ਲਿਖੀ ਮੁੜ ਚਿੱਠੀ

Punjab Government Employees Protest: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਸੰਗਰੂਰ ‘ਚ ਰਿਕਾਰਡ ਤੋੜ ਰੈਲੀ ਕਰਨ ਦਾ ਐਲਾਨ!

ਹਰਿਆਣਾ ਨੇ ਪੰਜਾਬ ਨੂੰ ਬਣਾਇਆ ਕੂੜੇ ਦਾ ਡੰਪਿੰਗ ਗਰਾਊਂਡ; ਮਾਨ ਸਰਕਾਰ ਸੁੱਤੀ ਕੁੰਭਕਰਨੀ ਨੀਂਦ- NGT ‘ਚ ਕੇਸ ਦਰਜ ਕਰਨ ਦਾ ਐਲਾਨ

Aam Aadmi Clinic Employees Protest : CM ਮਾਨ ਦੇ ਬਿਆਨ ਤੋਂ ਬਾਅਦ ਆਮ ਆਦਮੀ ਕਲੀਨਿਕ ਦੇ ਡਾਕਟਰਾਂ ਅਤੇ ਸਟਾਫ਼ ‘ਚ ਨੌਕਰੀਆਂ ਖੁੱਸਣ ਦਾ ਡਰ

ETT Teachers Scale Issue! ਪੰਜਾਬ ਦੇ ‘ਬਦਲਾਅ’ ਦਾ ਅਸਲ ਸੱਚ! ਚੰਡੀਗੜ੍ਹ ‘ਚ ETT ਅਧਿਆਪਕਾਂ ‘ਤੇ ਪੁਲਿਸ ਦਾ ਜਬਰ; ਮਨੀਸ਼ ਸਿਸੋਦੀਆ ਦੀ ਰਿਹਾਇਸ਼ ਅੱਗੇ ਟੀਚਰਾਂ ਨੂੰ ਘੜੀਸਿਆ

Tarn Taran Border: ਤਰਨਤਾਰਨ ਸਰਹੱਦ ‘ਤੇ BSF ਨੇ ਦੋ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀਆਂ ਨਾਲ ਭੁੰਨਿਆ!

Leave a Comment