ਅਵਾਰਾ ਕੁੱਤਿਆਂ ਨੂੰ ਦੂਰ ਕਰਨ, ਅਵਾਰਾ ਪਸ਼ੂਆਂ-ਕੁੱਤਿਆਂ ਅਤੇ ਕੂੜੇ ਦੇ ਨਿਪਟਾਰੇ ਲਈ ਵਿਕਾਸ ਮੰਚ ਦਾ ਵਫ਼ਦ EO ਸੰਗਰੂਰ ਨੂੰ ਮਿਲਿਆਅਵਾਰਾ/ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਭੇਜਣ ਅਤੇ ਸ਼ਹਿਰ ਦੇ ਸੀਵਰੇਜ, ਸੜਕਾਂ ਤੇ ਸਫ਼ਾਈ ਦੇ ਪ੍ਰਬੰਧ ਸੁਧਾਰਨ ਲਈ ਵਫ਼ਦ ਈ.ਓ. ਸੰਗਰੂਰ ਨੂੰ ਮਿਲਿਆ

On: ਜੂਨ 17, 2026 10:06 ਬਾਃ ਦੁਃ

 

ਅਵਾਰਾ ਕੁੱਤਿਆਂ ਨੂੰ ਦੂਰ ਕਰਨ, ਅਵਾਰਾ/ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਭੇਜਣ ਅਤੇ ਸ਼ਹਿਰ ਦੇ ਸੀਵਰੇਜ, ਸੜਕਾਂ ਤੇ ਸਫ਼ਾਈ ਦੇ ਪ੍ਰਬੰਧ ਸੁਧਾਰਨ ਲਈ ਵਫ਼ਦ ਈ.ਓ. ਸੰਗਰੂਰ ਨੂੰ ਮਿਲਿਆ

ਸੰਗਰੂਰ, 17 ਜੂਨ 2026 – ਸੰਗਰੂਰ ਵਿੱਚ ਅਵਾਰਾ ਕੁੱਤਿਆਂ, ਪਸ਼ੂਆਂ ਅਤੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਵਾਉਣ, ਲੀਕ ਸੀਵਰੇਜ, ਟੁੱਟੀਆਂ/ਖੱਡਿਆਂ ਵਾਲੀਆਂ ਸੜਕਾਂ ਅਤੇ ਸਫ਼ਾਈ ਦੇ ਮਾੜੇ ਪ੍ਰਬੰਧ ਨੂੰ ਸੁਧਾਰਨ ਲਈ ਸੰਗਰੂਰ ਸ਼ਹਿਰ ਵਿਕਾਸ ਮੰਚ ਦਾ ਇੱਕ ਭਰਵਾਂ ਵਫ਼ਦ ਕਾਰਜਸਾਧਕ ਅਫ਼ਸਰ (EO) ਅਸ਼ਵਨੀ ਕੁਮਾਰ ਨੂੰ ਮਿਲਿਆ।

ਮੰਚ ਦੇ ਮੈਂਬਰ ਅਮ੍ਰਿਤ ਗਰਗ, ਮਨਧੀਰ ਸਿੰਘ, ਬਸ਼ੇਸ਼ਰ ਰਾਮ ਤੇ ਮਾਸਟਰ ਪਰਮਵੇਦ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਈ.ਓ. ਸੰਗਰੂਰ ਨਾਲ ਸੁਖਾਵੇਂ ਮਾਹੌਲ ਵਿੱਚ ਲੰਬੀ ਗਲਬਾਤ ਹੋਈ। ਮੀਟਿੰਗ ਬਾਰੇ ਦੱਸਿਆ ਕਿ ਈ.ਓ. ਸੰਗਰੂਰ ਨੇ ਦੱਸਿਆ ਕਿ ਝਨੇੜੀ ਗਊਸ਼ਾਲਾ ਐਸ.ਡੀ.ਐਮ. ਭਵਾਨੀਗੜ੍ਹ ਅਧੀਨ ਹੈ, ਉਨ੍ਹਾਂ ਤੋਂ ਜਲਦੀ ਇਜਾਜ਼ਤ ਲੈ ਕੇ ਛੇਤੀ ਹੀ ਅਵਾਰਾ ਪਸ਼ੂਆਂ ਨੂੰ ਝਨੇੜੀ ਗਊਸ਼ਾਲਾ ਵਿੱਚ ਛੱਡ ਦਿੱਤਾ ਜਾਵੇਗਾ।

ਅਵਾਰਾ ਕੁੱਤਿਆਂ ਬਾਰੇ ਕਿਹਾ ਕਿ ਇਨ੍ਹਾਂ ਲਈ ਜਲਦੀ ਥਾਂ ਤਲਾਸ਼ ਕੇ, ਸ਼ੈਲਟਰ ਹਾਊਸ ਬਣਾ ਕੇ ਗਲੀਆਂ, ਮੁਹੱਲਿਆਂ ਤੇ ਜਨਤਕ ਥਾਵਾਂ ਤੋਂ ਚੁੱਕ ਕੇ ਸ਼ੈਲਟਰ ਹਾਊਸ ਵਿੱਚ ਲਿਆਂਦਾ ਜਾਵੇਗਾ। ਕੂੜੇ ਦੇ ਢੇਰਾਂ ਬਾਰੇ ਕਿਹਾ ਕਿ ਜਿਨ੍ਹਾਂ ਥਾਵਾਂ ‘ਤੇ ਕੂੜੇ ਦੇ ਢੇਰ ਪਏ ਹਨ, ਉਹ ਜਲਦੀ ਚੁਕਵਾਏ ਜਾਣਗੇ। ਜਿੱਥੇ ਲੋਕ ਸੜਕਾਂ ਉੱਪਰ ਹੀ ਪਸ਼ੂਆਂ ਨੂੰ ਚਾਰਾ ਪਾਉਂਦੇ ਹਨ, ਉਸ ਬਾਰੇ ਕਿਹਾ ਕਿ ਉੱਥੇ ਚਾਰਾ ਨਾ ਪਾਉਣ ਲਈ ਬੈਨਰ ਲਾਏ ਜਾਣਗੇ।

ਉਨ੍ਹਾਂ ਕਿਹਾ ਕਿ ਸੀਵਰੇਜ ਤੇ ਸੜਕਾਂ ਦੀ ਮੁਰੰਮਤ ਸ਼ੁਰੂ ਹੈ। ਪੂਨੀਆ ਕਲੋਨੀ ਦੀਆਂ ਸਲਿੱਪ ਰੋਡਾਂ ਦੀ ਸਫ਼ਾਈ ਅਤੇ ਪੱਕਾ ਸਫ਼ਾਈ ਸੇਵਕ ਦੇਣ ਦਾ ਭਰੋਸਾ ਦਿਵਾਇਆ। ਵਫ਼ਦ ਵਿੱਚ ਉਪਰੋਕਤ ਤੋਂ ਇਲਾਵਾ ਸਰਵ ਸ਼੍ਰੀ ਬਹਾਦਰ ਲੌਂਗੋਵਾਲ, ਐਡਵੋਕੇਟ ਖੇਮ ਚੰਦ ਰਾਓ, ਗੁਰਜੰਟ ਸਿੰਘ ਬਾਜਵਾ, ਕੇਵਲ ਸ਼ਰਮਾਂ ਅਤੇ ਹਰਜੀਤ ਸਿੰਘ ਨੇ ਸ਼ਮੂਲੀਅਤ ਕੀਤੀ।

 

Join WhatsApp

Join Now

Leave a Comment