Join WhatsApp

Join Now

ਆਂਗਣਵਾੜੀ ਵਰਕਰਾਂ ਵੱਲੋਂ ਮਾਵਾਂ-ਧੀਆਂ ਸਕੀਮ ‘ਚ ਸਮਾਰਟ ਫੋਨ ਤੋਂ ਬਿਨਾਂ ਕੰਮ ਕਰਨ ਤੋਂ ਇਨਕਾਰ

On: ਅਪ੍ਰੈਲ 6, 2026 10:00 ਬਾਃ ਦੁਃ

 

ਆਂਗਣਵਾੜੀ ਵਰਕਰਾਂ ਵੱਲੋਂ ਮਾਵਾਂ ਧੀਆਂ ਸਕੀਮ ਵਿੱਚ ਸਮਾਰਟ ਫੋਨ ਤੋਂ ਬਿਨਾਂ ਕੰਮ ਕਰਨ ਤੋਂ ਇਨਕਾਰ

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਡਾਇਰੈਕਟਰ ਦੇ ਨਾਮ ਤੇ ਭੇਜੇ ਮੰਗ ਪੱਤਰ

ਦਲਜੀਤ ਕੌਰ

ਚੰਡੀਗੜ੍ਹ, 6 ਅਪ੍ਰੈਲ 2026: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਪੰਜਾਬ ਦੇ ਵੱਖ-ਵੱਖ ਬਲਾਕਾਂ ਵਿੱਚੋਂ 70 ਦੇ ਕਰੀਬ ਮੰਗ ਪੱਤਰ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਦੇ ਨਾਮ ਭੇਜੇ ਗਏ।

ਜਥੇਬੰਦੀ ਨੇ ਮੰਗ ਕੀਤੀ ਗਈ ਕਿ ਆਂਗਣਵਾੜੀ ਵਰਕਰਾਂ ਲਈ ਪੋਸਨ ਅਭਿਆਨ ਦੇ ਅਧੀਨ ਖਰੀਦੇ ਗਏ ਮੋਬਾਈਲ ਫੋਨ ਵਰਕਰਾਂ ਨੂੰ ਦਿੱਤੇ ਜਾਣ ਜੇਕਰ ਸਰਕਾਰ ਨੇ ਮੋਬਾਇਲ ਫੋਨ ਦਿੱਤੇ ਤੋਂ ਬਿਨਾਂ ਆਂਗਣਵਾੜੀ ਵਰਕਰਾਂ ਤੋਂ ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ ਵਿੱਚ ਕੰਮ ਲੈਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ।

ਜਿੰਨੀ ਦੇਰ ਫੋਨ ਨਹੀਂ ਮਿਲਣਗੇ ਉਨੀ ਦੇਰ ਇਹ ਸਕੀਮ ਦਾ ਕੰਮ ਨਹੀਂ ਕੀਤਾ ਜਾਵੇਗਾ। ਜਥੇਬੰਦੀ ਨੇ ਇਹ ਵੀ ਮੰਗ ਕੀਤੀ ਕਿ ਇਸ ਸਕੀਮ ਵਿੱਚ ਔਰਤਾਂ ਨੂੰ ਰਜਿਸਟਰ ਕਰਨ ਲਈ ਪ੍ਰਤੀ ਲਾਭਪਾਤਰੀ ਸੋ ਰੁਪਏ ਵਰਕਰ ਅਤੇ 50 ਰੁਪਏ ਹੈਲਪਰ ਨੋ ਭੱਤਾ ਦਿੱਤਾ ਜਾਵੇ।

 

Leave a Comment