ਵੱਡੀ ਖ਼ਬਰ: ਸਰਕਾਰੀ ਮੁਲਾਜ਼ਮਾਂ ਲਈ ਡਰੈੱਸ ਕੋਡ (Dress Code) ਲਾਗੂ! ਪੜ੍ਹੋ ਹੁਣ ਕਿਹੋ ਜਿਹੇ ਕੱਪੜੇ ਪਾਉਣਗੇ ਕਰਮਚਾਰੀ?
ਚੰਡੀਗੜ੍ਹ ਸਟੇਟ ਆਫਿਸ ਨੇ ਮੁਲਾਜ਼ਮਾਂ ਲਈ ਵਰਦੀ ਲਾਜ਼ਮੀ ਕੀਤੀ, ਹੁਣ ਕਾਲੀ ਪੈਂਟ ਤੇ ਅਸਮਾਨੀ ਸ਼ਰਟ ਪਹਿਨਣੀ ਹੋਵੇਗੀ- ਭੱਤਾ ਲੈ ਕੇ ਵੀ ਵਰਦੀ ਨਾ ਪਾਉਣ ਵਾਲੇ ਮੁਲਾਜ਼ਮਾਂ ਵਿਰੁੱਧ ਲਿਆ ਸਖ਼ਤ ਫੈਸਲਾ
ਚੰਡੀਗੜ੍ਹ ਸਟੇਟ ਆਫਿਸ ‘ਚ ‘ਡਰੈੱਸ ਕੋਡ’ ਲਾਗੂ! ਕਾਲੀ ਪੈਂਟ ਤੇ ਅਸਮਾਨੀ ਸ਼ਰਟ ਹੋਵੇਗੀ ਵਰਦੀ- ਭੱਤਾ ਲੈਣ ਦੇ ਬਾਵਜੂਦ ਵਰਦੀ ਨਾ ਪਹਿਨਣ ਵਾਲੇ ਮੁਲਾਜ਼ਮਾਂ ‘ਤੇ ਸ਼ਿਕੰਜਾ
ਚੰਡੀਗੜ੍ਹ, 4 ਮਈ 2026: ਚੰਡੀਗੜ੍ਹ ਦੇ ਸਟੇਟ ਆਫਿਸ (Estate Office) ਨੇ ਆਪਣੇ ਮੁਲਾਜ਼ਮਾਂ ਲਈ ਅਨੁਸ਼ਾਸਨ ਸਖ਼ਤ ਕਰਦਿਆਂ ‘ਡਰੈੱਸ ਕੋਡ’ (Dress Code) ਸਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ।
ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੁਣ ਗਰੁੱਪ ‘ਸੀ’ (Group C) ਅਤੇ ਪੁਰਾਣੇ ਗਰੁੱਪ ‘ਡੀ’ (Group D) ਸ਼੍ਰੇਣੀ ਦੇ ਮੁਲਾਜ਼ਮਾਂ ਲਈ ਡਿਊਟੀ ਦੌਰਾਨ ਨਿਰਧਾਰਿਤ ਯੂਨੀਫਾਰਮ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਨਵੇਂ ਨਿਯਮਾਂ ਮੁਤਾਬਕ ਮੁਲਾਜ਼ਮਾਂ ਲਈ ਕਾਲੀ ਪੈਂਟ ਅਤੇ ਅਸਮਾਨੀ ਨੀਲੇ ਰੰਗ ਦੀ ਸ਼ਰਟ ਨੂੰ ਵਰਦੀ ਵਜੋਂ ਚੁਣਿਆ ਗਿਆ ਹੈ। ਸਟੇਟ ਆਫਿਸ ਵੱਲੋਂ ਇਹ ਫੈਸਲਾ ਇਸ ਲਈ ਲਿਆ ਗਿਆ ਹੈ।
ਕਿਉਂਕਿ ਦੇਖਣ ਵਿੱਚ ਆਇਆ ਸੀ ਕਿ ਮੁਲਾਜ਼ਮ ਵਰਦੀ ਭੱਤਾ (Uniform Allowance) ਲੈਣ ਦੇ ਬਾਵਜੂਦ ਵੀ ਦਫ਼ਤਰ ਵਿੱਚ ਰਸਮੀ ਵਰਦੀ ਪਹਿਨ ਕੇ ਨਹੀਂ ਆ ਰਹੇ ਸਨ।
ਇਹ ਨਿਯਮ 4 ਮਈ 2026 ਤੋਂ ਪ੍ਰਭਾਵੀ ਰੂਪ ਵਿੱਚ ਲਾਗੂ ਹੋ ਚੁੱਕਾ ਹੈ।
ਦਫ਼ਤਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜਿਹੜੇ ਮੁਲਾਜ਼ਮ ਇਹਨਾਂ ਹੁਕਮਾਂ ਦੀ ਉਲੰਘਣਾ ਕਰਨਗੇ ਜਾਂ ਬਿਨਾਂ ਵਰਦੀ ਤੋਂ ਦਫ਼ਤਰ ਆਉਣਗੇ, ਉਹਨਾਂ ਵਿਰੁੱਧ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾ ਸਕਦੀ ਹੈ।
ਇਸ ਕਦਮ ਦਾ ਮੁੱਖ ਉਦੇਸ਼ ਦਫ਼ਤਰ ਵਿੱਚ ਪੇਸ਼ੇਵਰ ਮਾਹੌਲ ਬਣਾਉਣਾ ਅਤੇ ਮੁਲਾਜ਼ਮਾਂ ਦੀ ਵੱਖਰੀ ਪਛਾਣ ਯਕੀਨੀ ਬਣਾਉਣਾ ਹੈ।






