Join WhatsApp

Join Now

Ferozepur News: ਮੱਖੂ ਬਲਾਕ ਦੇ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਹੋਏ ਸੰਪੰਨ

On: November 21, 2026 8:19 PM

 

Ferozepur News: ਮੱਖੂ ਬਲਾਕ ਦੇ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਹੋਏ ਸੰਪੰਨ

Ferozepur News- ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸੁਨੀਤਾ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਕੋਮਲ ਅਰੋੜਾ ਅਤੇ ਡੀਆਰਸੀ ਸੁਭਾਸ਼ ਚੰਦਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੱਖੂ ਸ਼੍ਰੀਮਤੀ ਸੁਖਵਿੰਦਰ ਕੌਰ, ਸੈਂਟਰ ਹੈੱਡ ਟੀਚਰ ਅੰਜਲੀ ਮੱਖੂ, ਨੀਰਜ ਯਾਦਵ ਕੁੱਸੂਵਾਲਾ,ਬੀਆਰਸੀ ਸੰਦੀਪ ਕੁਮਾਰ ਮੱਖੂ, ਬੀਆਰਸੀ ਵਿਪਨ ਕੁਮਾਰ ਦੀ ਅਗਵਾਈ ਹੇਠ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆ ਵਿੱਚ ਬਲਾਕ ਅਧੀਨ ਆਉਂਦੇ ਵੱਖ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਇਹ ਮੁਕਾਬਲੇ ਦੋ ਵਰਗਾ ਵਿੱਚ ਕਰਵਾਏ ਗਏ ਪਹਿਲੇ ਵਰਗ ਵਿੱਚ ਪ੍ਰੀ ਪ੍ਰਾਇਮਰੀ ਤੋ ਦੂਜੀ ਜਮਾਤ ਤੱਕ ਦੇ ਵਿਦਿਆਰਥੀ ਅਤੇ ਦੂਜੇ ਵਰਗ ਵਿੱਚ ਤੀਜੀ ਜਮਾਤ ਤੋ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਮੌਕੇ ਬੱਚਿਆ ਦੀ ਸੁੰਦਰ ਲਿਖਾਈ ਅਤੇ ਅਧਿਆਪਕਾ ਦੀ ਸੁੰਦਰ ਲਿਖਾਈ, ਪਹਾੜੇ, ਲੋਕ ਗੀਤ, ਕਵਿਤਾ ਗਾਇਨ, ਬਲਗੀਤ , ਆਮ ਗਿਆਨ ਸਮੇਤ ਵੱਖ ਵੱਖ-ਵੱਖ ਰੋਚਕ ਅਤੇ ਸਿਰਜਨਾਤਮਕ ਗਤੀਵਿਧੀਆ ਕਰਵਾਈਆ ਗਈਆਂ। ਆਮ ਗਿਆਨ ਮੁਕਾਬਲਿਆ ਵਿਚ ਸੈਂਟਰ ਮਖੂ ਨੇ ਪਹਿਲਾ ਸਥਾਨ ਅਤੇ ਕਲੱਸਟਰ ਕੁੱਸੂਵਾਲਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

ਸੁੰਦਰ ਲਿਖਾਈ ਪੰਜਾਬੀ ਵਿੱਚ ਰੀਤ ਕੌਰ ਭੂਪੇ ਵਾਲਾ ਪਹਿਲਾ ਸਥਾਨ, ਜੋਏਲ ਵਿੰਝੋ ਕੇ ਨੇ ਦੂਸਰਾ ਸਥਾਨ, ਸੁੰਦਰ ਲਿਖਾਈ ਅੰਗਰੇਜ਼ੀ ਵਿੱਚ ਆਸ਼ੀਆਨੱਜ ਨੇ ਪਹਿਲਾ ਸਥਾਨ ਰਿਧਮਪ੍ਰੀਤ ਕੌਰ ਨੇ ਦੂਸਰਾ ਸਥਾਨ, ਬਾਲਗੀਤ ਵਿੱਚ ਸੁਮਨਦੀਪ ਕੌਰ ਰਸੂਲਪੁਰ ਨੇ ਪਹਿਲਾ ਸਥਾਨ ਸਮਾਈਲ ਚਾਬ ਨੇ ਦੂਸਰਾ ਸਥਾਨ, ਬੋਲ ਲਿਖਤ ਪੰਜਾਬੀ ਵਿੱਚ ਗੁਰਮਨ ਰਸੂਲਪੁਰ ਪਹਿਲਾ ਸਥਾਨ ਮਨਿੰਦਰ ਸਿੰਘ ਘੁੱਦੂਵਾਲਾ ਦੇ ਦੂਸਰਾ ਸਥਾਨ, ਕਵਿਤਾ ਵਿੱਚ ਏਨਜਲ ਵਿੰਝੋ ਕੇ ਪਹਿਲਾ ਸਥਾਨ ਜਸਨੀਤ ਕੌਰ ਦੂਜਾ ਸਥਾਨ, ਚਿੱਤਰਕਲਾ ਵਿੱਚ ਸਹਿਜ ਘੁੱਦੂਵਾਲਾ ਪਹਿਲਾ ਸਥਾਨ ਮਾਨਵ ਵਾੜਾ ਕਾਲੀ ਰੌਣ ਦੂਸਰਾ ਸਥਾਨ, ਪਹਾੜੇ ਯੁਵਰਾਜ ਘੁਦੂਵਾਲਾ ਪਹਿਲਾ ਸਥਾਨ….ਕੋਹਿਨੂਰ ਰਸੂਲਪੁਰ ਦੂਸਰਾ ਸਥਾਨ , ਦੂਸਰੇ ਵਰਗ ਦੇ ਮੁਕਾਬਲਿਆ ਵਿੱਚ ਸੁੰਦਰ ਲਿਖਾਈ ਪੰਜਾਬੀ ਵਿੱਚ ਰੂਹਾਨੀ ਮੱਖੂ ਪਹਿਲਾ ਸਥਾਨ ਮੁਸਕਾਨ ਰਸੂਲਪੁਰ ਦੂਸਰਾ ਸਥਾਨ… ਸੁੰਦਰ ਲਿਖਾਈ ਅਗਰੇਜੀ ਸਾਨੀਆ ਮੱਖੂ ਪਹਿਲਾ ਸਥਾਨ, ਅਮਨਦੀਪ ਕੌਰ ਸ਼ੀਹਾ ਪੜੀ ਦੂਸਰਾ ਸਥਾਨ, ਸੁੰਦਰ ਲਿਖਾਈ ਹਿੰਦੀ ਆਰਵ ਮੱਖੂ ਪਹਿਲਾ ਸਥਾਨ, ਨੰਦਨੀ ਰਸੂਲਪੁਰ ਦੂਸਰਾ ਸਥਾਨ, ਭਾਸ਼ਣ ਮੁਕਾਬਲਾ ਬੇਨਤੀ ਰਸੂਲਪੁਰ ਪਹਿਲਾ ਸਥਾਨ ਰਾਜਵੀਰ ਕੌਰ ਮਖੂ ਦੂਸਰਾ ਸਥਾਨ ਪ੍ਰਾਪਤ ਕੀਤਾ।

ਇਹਨਾ ਮੁਕਾਬਲਿਆ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆ ਦੀ ਹੌਸਲਾ ਅਫ਼ਜਾਈ ਕੀਤੀ ਗਈ ਉਹਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸੰਦੀਪ ਕੁਮਾਰ ਬੀਆਰਸੀ ਮੱਖੂ ਜੀ ਅਤੇ ਨੀਰਜ ਯਾਦਵ ਸੀਐਚਟੀ ਜੀ ਵਲੋਂ ਸਾਂਝੇ ਤੌਰ ਤੇ ਨਿਭਾਈ ਗਈ। ਇਹਨਾਂ ਮੁਕਾਬਲਿਆ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਐੱਚਟੀ ਜਸਵਿੰਦਰ ਕੌਰ ਰਸੂਲਪੁਰ ਤੇ ਓਹਨਾ ਦਾ ਸਮੂਹ ਸਟਾਫ਼, ਐਚਟੀ ਸੁਸ਼ਮਾ ਗਾਂਧੀ ਵਿੰਝੋ ਕੇ ਐਚਟੀ ਪੂਜਾ ਭਾਟੀਆ ਤਲਵੰਡੀ ਨੇਪਾਲ, ਐੱਚਟੀ ਭੋਲੀ ਵਾੜਾ ਕਾਲੀ ਰੌਣ,ਕੁਲਵੰਤ ਕੌਰ ਕੁੱਸੂਵਾਲਾ, ਗੁਰਦੀਪ ਸਿੰਘ ਕੁੱਸੂਵਾਲਾ, ਰਾਜਿੰਦਰ ਕੁਮਾਰ,ਪ੍ਰਦੀਪ ਕੁਮਾਰ, ਬਖਸਸ਼ੀਸ਼ ਸਿੰਘ, ਕੁਨਾਲ ਸ਼ਾਹ,ਓਮ ਪ੍ਰਕਾਸ਼ ,ਅਭਿਮਨਯੂੰ, ਆਸ਼ੂਤੋਸ਼, ਪਰਦੀਪ ਕੁਮਾਰ, ਗੁਰਦੀਪ ਸਿੰਘ, ਸਤਪਾਲ ਵਿਨੋਦ, ਅਨੀਸ਼ਾ, ਦਯਾ,ਆਰਜ਼ੂ, ਪ੍ਰੇਕਸ਼ਾ ,ਤਿਨੀਸ਼ਾ, ਗਗਨਦੀਪ ਕੌਰ,ਰੇਖਾ ਰਾਣੀ, ਕੁਲਵਿੰਦਰ ਕੌਰ,ਸੰਦੀਪ ਕੌਰ, ਅੰਮ੍ਰਿਤਬੀਰ ਕੌਰ,ਬਲਜਿੰਦਰ ਕੌਰ, ਪੂਨਮ,ਸ਼ੀਤਲ ,ਵੀਰ ਕੌਰ ਅਤੇ ਬੇਬੀ ਸੁਮਨ ਨੇ ਅਹਿਮ ਯੋਗਦਾਨ ਦਿੱਤਾ।

 

Leave a Comment