Big News: Bhagwant Mann ਦੀ ਫੇਰੀ ਮੌਕੇ ਪੁਰਾਣੀ ਪੈਨਸ਼ਨ (OPS) ਲੜਾਈ ਲੜ ਰਹੇ Employee Leaders ਨੂੰ ਗ੍ਰਿਫ਼ਤਾਰ ਕਰਕੇ ਥਾਣੇ ਕੀਤਾ ਬੰਦ

On: ਮਈ 8, 2026 10:49 ਪੂਃ ਦੁਃ

 

Big News: ਭਗਵੰਤ ਮਾਨ (Bhagwant Mann) ਦੀ ਫੇਰੀ ਮੌਕੇ ਪੁਰਾਣੀ ਪੈਨਸ਼ਨ ਲੜਾਈ (OPS) ਲੜ ਰਹੇ ਮੁਲਾਜ਼ਮ ਆਗੂਆਂ (Employee Leaders) ਨੂੰ ਗ੍ਰਿਫ਼ਤਾਰ ਕਰਕੇ ਥਾਣੇ ਕੀਤਾ ਬੰਦ

Punjab Network

ਮਾਨਸਾ, 08 ਮਈ 2026- ਅੱਜ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਸ਼ੁਕਰਾਨਾ ਯਾਤਰਾ ਮਾਨਸਾ ਵਿਖੇ ਆਉਣ ਦੇ ਪ੍ਰੋਗਰਾਮ ਤੋਂ ਪਹਿਲਾਂ ਸਵੇਰੇ ਵੱਡੇ ਤੜਕੇ ਪੁਰਾਣੀ ਪੈਨਸ਼ਨ ਦੀ ਲੜਾਈ ਲੜ ਰਹੇ ਆਗੂਆਂ (Employee Leaders) ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ|

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂਆਂ ਦਰਸ਼ਨ ਅਲੀਸ਼ੇਰ, ਲਖਵਿੰਦਰ ਮਾਨ ਅਤੇ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਦੱਸਿਆ ਕਿ ਅੱਜ ਸਵੇਰੇ ਚਾਰ ਵਜੇ ਪੁਰਾਣੀ ਪੈਨਸ਼ਨ ਦੀ ਮੰਗ ਕਰਨ ਵਾਲੇ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ|

ਇਸ ਦੌਰਾਨ ਕਰਮਜੀਤ ਤਾਮਕੋਟ, ਗੁਰਪ੍ਰੀਤ ਭੀਖੀ, ਕੁਲਦੀਪ ਅੱਕਵਾਲੀ ਅਤੇ ਬਲਵਿੰਦਰ ਘਰਾਂਗਣਾ ਨੂੰ ਗ੍ਰਿਫਤਾਰ ਕਰਕੇ ਥਾਣਾ ਕੋਟ ਧਰਮੂ ਵਿਖੇ ਅਤੇ ਦਰਸ਼ਨ ਜਟਾਣਾ ਨੂੰ ਥਾਣਾ ਸਰਦੂਲਗੜ੍ਹ ਵਿੱਚ ਬੰਦ ਕਰ ਦਿੱਤਾ| ਇਸੇ ਸੀ ਪੀ ਐਫ਼ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਹੀਰੇਵਾਲਾ ਨੂੰ ਵੀ ਗ੍ਰਿਫਤਾਰ ਕਰਕੇ ਥਾਣਾ ਸਿਟੀ 2 ਵਿੱਚ ਬੰਦ ਕਰ ਦਿੱਤਾ|

ਅਧਿਆਪਕ ਆਗੂਆਂ ਗੁਰਦਾਸ ਰਾਏਪੁਰ, ਹਰਜਿੰਦਰ ਅਨੂਪਗੜ, ਨਵੀਨ ਬੋਹਾ, ਬੇਅੰਤ ਰੜ ਨੇ ਸਰਕਾਰ ਦੇ ਇਸ ਵਤੀਰੇ ਦੀ ਨਿੰਦਾ ਕਰਦਿਆਂ ਕਿਹਾ ਕਿ ਆਪਣੇ ਹੱਕ ਮੰਗ ਵਾਲੇ ਲੋਕਾਂ ਦੀ ਜੁਬਾਨ ਨੂੰ ਇਸ ਤਰਾਂ ਜ਼ਬਰੀ ਨਹੀਂ ਦਬਾਇਆ ਜਾ ਸਕਦਾ|

ਆਗੂਆਂ ਨੂੰ ਕਿਹਾ ਕਿਹਾ ਝੂਠ ਦੇ ਸਿਰ ਸਾਢੇ ਚਾਰ ਸਾਲ ਸਰਕਾਰ ਚਲਾਉਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ| ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਓਦੋ ਤੱਕ ਇਸੇ ਤਰਾਂ ਸੰਘਰਸ਼ ਜ਼ਾਰੀ ਰਹੇਗਾ|

 

Join WhatsApp

Join Now

Leave a Comment