Join WhatsApp

Join Now

ਵੱਡੀ ਖ਼ਬਰ: Facebook ਅਤੇ Instagram ਅਚਾਨਕ ਹੋਏ ਬੰਦ!

On: June 12, 2026 7:51 PM

 

ਵੱਡੀ ਖ਼ਬਰ: Facebook ਅਤੇ Instagram ਅਚਾਨਕ ਹੋਏ ਬੰਦ! ਪੇਜ ਰਿਫ੍ਰੈਸ਼ ਕਰਨ ‘ਤੇ ਲਿਖਿਆ ਆ ਰਿਹਾ ਹੈ- ‘Sorry, Something went Wrong’-ਕੰਪਨੀ ਨੇ ਦਿੱਤਾ ਭਰੋਸਾ- “ਅਸੀਂ ਇਸ ‘ਤੇ ਕੰਮ ਕਰ ਰਹੇ ਹਾਂ, ਜਲਦੀ ਹੀ ਸਮੱਸਿਆ ਹੋਵੇਗੀ ਹੱਲ”

ਨਵੀਂ ਦਿੱਲੀ/ਕੈਲੀਫੋਰਨੀਆ, 12 ਜੂਨ 2026-:

ਦੁਨੀਆ ਭਰ ਵਿੱਚ Meta ਕੰਪਨੀ ਦੇ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮ Facebook (ਫੇਸਬੁੱਕ) ਅਤੇ Instagram (ਇੰਸਟਾਗ੍ਰਾਮ) ਦੇ ਸਰਵਰ ਅਚਾਨਕ ਠੱਪ ਹੋ ਗਏ ਹਨ। ਇਸ ਤਕਨੀਕੀ ਖ਼ਰਾਬੀ ਕਾਰਨ ਲੱਖਾਂ ਯੂਜ਼ਰਸ ਨੂੰ ਆਪਣੇ ਅਕਾਊਂਟ ਚਲਾਉਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਮੱਸਿਆ ਮੋਬਾਈਲ ਐਪ ਅਤੇ ਡੈਸਕਟੌਪ ਵੈੱਬਸਾਈਟ ਦੋਵਾਂ ‘ਤੇ ਦੇਖਣ ਨੂੰ ਮਿਲ ਰਹੀ ਹੈ।

‘Sorry, Something went Wrong’ ਦਾ ਆ ਰਿਹਾ ਹੈ ਮੈਸੇਜ

ਜਦੋਂ ਯੂਜ਼ਰਸ ਫੇਸਬੁੱਕ ਦੀ ਅਧਿਕਾਰਤ ਸਾਈਟ ‘ਤੇ ਪੇਜ ਨੂੰ ਰਿਫ੍ਰੈਸ਼ (Refresh) ਕਰਦੇ ਹਨ, ਤਾਂ ਸਕ੍ਰੀਨ ‘ਤੇ “Sorry, Something went Wrong” ਲਿਖਿਆ ਨਜ਼ਰ ਆ ਰਿਹਾ ਹੈ। ਇਸ ਮੈਸੇਜ ਦੇ ਹੇਠਾਂ ਕੰਪਨੀ ਵੱਲੋਂ ਇੱਕ ਲਾਈਨ ਵੀ ਲਿਖੀ ਗਈ ਹੈ ਕਿ “ਅਸੀਂ ਇਸ ‘ਤੇ ਕੰਮ ਕਰ ਰਹੇ ਹਾਂ ਅਤੇ ਜਲਦੀ ਹੀ ਇਸ ਨੂੰ ਠੀਕ ਕਰ ਲਵਾਂਗੇ।”

ਇਸੇ ਤਰ੍ਹਾਂ ਦੀ ਸਮੱਸਿਆ ਇੰਸਟਾਗ੍ਰਾਮ ‘ਤੇ ਵੀ ਦੇਖੀ ਜਾ ਰਹੀ ਹੈ, ਜਿੱਥੇ ਫੀਡ (Feed) ਲੋਡ ਨਹੀਂ ਹੋ ਰਹੀ ਅਤੇ ਯੂਜ਼ਰਸ ਨੂੰ ਨਵੇਂ ਅਪਡੇਟਸ ਦੇਖਣ ਵਿੱਚ ਮੁਸ਼ਕਲ ਆ ਰਹੀ ਹੈ। ਸਰਵਰ ਡਾਊਨ ਹੋਣ ਕਾਰਨ ਦੁਨੀਆ ਭਰ ਦੇ ਯੂਜ਼ਰਸ ਨੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਇਸ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਹੈ।

ਫਿਲਹਾਲ ਕੰਪਨੀ ਵੱਲੋਂ ਇਸ ਖ਼ਰਾਬੀ ਦੇ ਮੁੱਖ ਕਾਰਨਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਤਕਨੀਕੀ ਟੀਮਾਂ ਇਸ ਨੂੰ ਜਲਦ ਤੋਂ ਜਲਦ ਬਹਾਲ ਕਰਨ ਵਿੱਚ ਜੁਟੀਆਂ ਹੋਈਆਂ ਹਨ।

ਖ਼ਬਰ ਅਪਡੇਟ ਕੀਤੀ ਜਾ ਰਹੀ ਹੈ…

 

Leave a Comment